ਪੰਜਾਬ ਪੁਲਿਸ ਵੱਲੋਂ ਵਣ ਮਹਾਂਉਤੱਸਵ ਮਨਾਇਆ ਗਿਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ  ਵੱਲੋਂ ਵਣ ਮਹਾਂਉਤੱਸਵ 2022 ਮਨਾਏ ਜਾਣ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਵਾਤਾਵਰਣ ਨੂੰ ਸ਼ੁੱਧ ਅਤੇ ਪ੍ਰਦੂਸ਼ਨ ਰਹਿਤ ਕੀਤੇ ਜਾਣ ਲਈ 31000 ਬੂੱਟੇ ਲਗਾਏ ਜਾਣ ਦਾ ਉਪਰਾਲਾ ਕੀਤਾ ਗਿਆ ਹੈ, ਇਸ ਮੁਹਿੰਮ ਤਹਿਤ ਮਿਤੀ 25.07.2022 ਨੂੰ ਨਵਨੀਤ ਸਿੰਘ ਬੈਂਸ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਅਗਵਾਈ ਵਿੱਚ ਦਫਤਰ ਪੁਲਿਸ ਕਪੂਰਥਲਾ, ਪੁਲਿਸ ਲਾਈਨ ਕਪੂਰਥਲਾ ਅਤੇ ਜਿਲਾ ਕਪੂਰਥਲਾ ਵਿੱਚ ਪੈਂਦੀਆਂ ਸਬ ਡਵੀਜਨਾਂ ਕਪੂਰਥਲਾ , ਸੁਲਤਾਨਪੁਰ ਲੋਧੀ, ਭੁੱਲਥ ਅਤੇ ਫਗਵਾੜਾ ਵਿੱਚ  ਥਾਣਿਆਂ, ਚੌਕੀਆਂ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਬਿਲਡਿੰਗਾਂ ਤੋਂ ਇਲਾਵਾ ਵੱਖ ਵੱਖ ਸਕੂਲਾਂ ਵਿੱਚ 1100 ਬੂੱਟੇ ਲਗਵਾਏ ਗਏ ਹਨ ਅਤੇ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਦੇ ਨਾਲ ਨਾਲ ਇਹਨਾਂ ਬੂਟਿਆਂ ਦੀ ਦੇਖਭਾਲ ਕੀਤੇ ਜਾਣ ਸਬੰਧੀ ਹਦਾਇਤ ਕੀਤੀ ਗਈ ਹੈ।

Advertisements

LEAVE A REPLY

Please enter your comment!
Please enter your name here