ਈਡੀ ਨੇ ਮਲਟੀਕੋਰ ਅਧਿਆਪਕਾ ਦੇ ਘਰ ਛਾਪੇਮਾਰੀ ਕਰ 5 ਕਿੱਲੋਂ ਸੋਨਾਂ ਅਤੇ 28 ਕਰੋੜ ਰੁਪਏ ਦੀ ਨਕਦੀ ਕੀਤੀ ਬਰਾਮਦ

ਕੋਲਕਾਤਾ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ । ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਹਾਲ ਹੀ ਵਿੱਚ ਪੱਛਮੀ ਬੰਗਾਲ ਦੇ ਉਤਰੀ 24-ਪਰਗਨਾ ਵਿੱਚ ਮਲਟੀਕੋਰ ਅਧਿਆਪਕਾ ਅਰਪਿਤਾ ਮੁਖਰਜੀ ਦੇ ਬੇਲਘੋਰੀਆਂ ਫਲੈਟ ਤੇ ਛਾਪੇਮਾਰੀ ਕੀਤੀ ਗਈ। ਇਸ ਦੋਰਾਨ ਅਰਪਿਤਾ ਮੁਖਰਜੀ ਦੇ ਬੇਲਘੋਰੀਆਂ ਫਲੈਟ ਤੋਂ ਈਟੀ ਵੱਲੋਂ 5 ਕਿਲੋ ਸੋਨੇ ਤੋਂ ਇਲਾਵਾ 28 ਕਰੋੜ ਰੁਪਏ ਦੀ ਹੋਰ ਨਕਦੀ ਵੀ ਬਰਾਮਦ ਕੀਤੀ ਗਈ।

Advertisements

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਗ੍ਰਿਫਤਾਰ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ ਈਡੀ ਨੇ ਬਹੁ-ਕਰੋੜੀ ਅਧਿਆਪਕ ਭਰਤੀ ਘੁਟਾਲੇ ਵਿੱਚ ਗ੍ਰਿਫਤਾਰ ਕੀਤਾ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਰਪਿਤਾ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਪਾਰਥਾ ਚੈਟਰਜੀ ਨੇ ਉਸਦੇ ਘਰ ਨੂੰ “ਮਿੰਨੀ ਬੈਂਕ” ਵਜੋਂ ਵਰਤਿਆ ਸੀ। ਪਾਰਥਾ ਚੈਟਰਜੀ ਨੂੰ ਸਰਕਾਰੀ ਸਕੂਲਾਂ ‘ਚ ਸੈਂਕੜੇ ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ ਦੀ ਭਰਤੀ ‘ਚ ਕਥਿਤ ਬੇਨਿਯਮੀਆਂ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here