ਵਿਦੇਸ਼ਾਂ ਵਾਂਗ ਸਿੱਖਿਆ ਦੇਣ ਦਾ ਢੌਂਗ ਕਰਨ ਵਾਲੀ ਸਰਕਾਰ ਦੇ ਰਾਜ ਚ ਬੱਚਿਆਂ ਦੀ ਜਾਨ ਖ਼ਤਰੇ ਚ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਦੇ ਲਾਇ ਭਾਵੇਂ ਹੀ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕਈ ਦਾਅਵੇ ਕੀਤੇ ਜਾਂਦੇ ਹਨ।ਪਰ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਕੁਝ ਸਕੂਲ ਅਜਿਹੇ ਵੀ ਹਨ,ਜਿਨ੍ਹਾਂ ਦੀ ਖਸਤਾ ਹਾਲਤ ਇਮਾਰਤਾਂ ਵਿੱਚ ਬੱਚੇ ਪੜ੍ਹਦੇ ਹਨ।ਸ਼ਹਿਰ ਵਿੱਚ ਸਥਿਤ ਸਰਕਾਰੀ ਮੰਡੀ ਸਕੂਲ ਦੀ ਹਾਲਤ ਇਹੋ ਕੁੱਝ ਅਜਿਹੀ ਹੀ ਹੈ ਕਿ ਸਕੂਲ ਦੀ ਛੱਤ ਡਿੱਗ ਚੁੱਕੀ ਹੈ।ਇਹ ਖੰਡਰ ਬਣਨ ਲੱਗੀ ਹੈ।ਆਜ਼ਾਦੀ ਤੋਂ ਪਹਿਲਾਂ ਬਣੀ ਇਸ ਇਮਾਰਤ ਵਿੱਚ ਸੈਂਕੜੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ।ਇਹ ਗੱਲਾਂ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਸ਼ੁੱਕਰਵਾਰ ਨੂੰ ਮੰਡੀ ਸਕੂਲ ਦੇ ਬਾਹਰ ਸਕੂਲ ਵਿਚ ਪੈੜਾਂ ਵਾਲੇ ਬੱਚਿਆਂ ਦੇ ਦੇ ਮਾਪਿਆਂ ਨਾਲ ਪ੍ਰਦਰਸ਼ਨ ਕਰਦੇ ਹੋਏ ਕਹੀਆਂ। ਉਨ੍ਹਾਂ ਕਿਹਾ ਕਿ ਹੈਰੀਟੇਜ ਸਿਟੀ ਕਪੂਰਥਲਾ ਦਾ ਮੰਡੀ ਸਕੂਲ ਸੂਬੇ ਦੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ।ਅਵੀ ਰਾਜਪੂਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਨਵੀਆਂ ਇਮਾਰਤਾਂ ਬਣਾਉਣ ਦੇ ਲਈ ਢੀਂਗਾ ਤਾਂ ਬਹੁਤ ਮਾਰਦੀ ਹੈ।ਪਰ ਜ਼ਮੀਨੀ ਪੱਧਰ ਤੇ ਸਰਕਾਰੀ ਸਕੂਲ ਇਮਾਰਤਾਂ ਦੀ ਹਾਲਤ ਇੰਨ੍ਹੀ ਖ਼ਰਾਬ ਹੈ ਕਿ ਬੱਚਿਆਂ ਦਾ ਉੱਥੇ ਬੈਠ ਕੇ ਪੜ੍ਹਾਈ ਕਰਨਾ ਇੱਕ ਗੰਭੀਰ ਮਸਲਾ ਹੈ।ਸਕੂਲ ਦੀ ਇਮਾਰਤ ਦੀ ਹਾਲਤ ਪਸ਼ੂਆਂ ਦੇ ਬੈਠਣ ਦੇ ਸਥਾਨ ਤੋਂ ਵੀ ਮਾੜੀ ਹੈ।ਜਿਸ ਦੀ ਜਿਉਂਦੀ ਜਾਗਦੀ ਮਿਸਾਲ ਹੈਰੀਟੇਜ ਸਿਟੀ ਕਪੂਰਥਲਾ ਵਿੱਚ ਸਥਿਤ ਮੰਡੀ ਸਕੂਲ ਹੈ,ਜਿਸਦੀ ਛੱਤ ਡਿੱਗ ਚੁੱਕੀ ਹੈ।ਅਵੀ ਰਾਜਪੂਤ ਨੇ ਕਿਹਾ ਕਿ ਸਕੂਲ ਦੇ ਕਮਰਿਆਂ ਵਿੱਚ ਵੀ ਤਰੇੜਾਂ ਆ ਗਈਆਂ ਹਨ।

Advertisements

ਇੰਝ ਲੱਗਦਾ ਹੈ ਕਿ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਗੂੜ੍ਹੀ ਨੀਂਦ ਵਿੱਚ ਸੋ ਰਹੇ ਹਨ।ਸ਼ਾਇਦ ਕੋਈ ਵੱਡਾ ਹਾਦਸਾ ਹੋਣ ਦੀ ਉਡੀਕ ਕਰ ਰਹੇ ਹਨ।ਉਥੇ ਹੀ ਮਾਪਿਆਂ ਵਿੱਚ ਸਕੂਲ ਦੀ ਖਸਤਾ ਹਾਲਤ ਨੂੰ ਲੈ ਕੇ ਰੋਸ ਹੈ।ਉਨ੍ਹਾਂਨੂੰ ਹਰ ਪਲ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਰਹਿੰਦੀ ਹੈ।ਮਾਪਿਆਂ ਨੇ ਸਿੱਖਿਆ ਵਿਭਾਗ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਇਸ ਪਾਸੇ ਪਹਿਲ ਦੇ ਆਧਾਰ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਸਰਕਾਰੀ ਸਕੂਲ ਦੀ ਛੱਤ ਡਿੱਗ ਚੁੱਕੀ ਹੈ ਅਤੇ ਇਮਾਰਤ ਦੀ ਹਾਲਤ ਇੰਨੀ ਮਾੜੀ ਹੈ ਕਿ ਬੱਚਿਆਂ ਦਾ ਉੱਥੇ ਬੈਠ ਕੇ ਪੜ੍ਹਨਾ ਵੀ ਅਸੰਭਵ ਹੈ।ਅਵੀ ਰਾਜਪੂਤ ਨੇ ਕਿਹਾ ਕਿ ਕਈ ਸਾਲ ਪਹਿਲਾਂ ਬਣੀ ਇਹ ਇਮਾਰਤ ਮੁਰੰਮਤ ਦੀ ਮੰਗ ਕਰਦੀ ਹੈ।ਵਿਦੇਸ਼ਾਂ ਵਰਗੀ ਸਿੱਖਿਆ ਦੇਣ ਦੀਆ ਡਿੰਗਾ ਮਾਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਣਗਹਿਲੀ ਕਾਰਨ ਇਸ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਹੈ।ਇਸ ਸਕੂਲ ਦੀ ਇਮਾਰਤ ਦੀ ਛੱਤ ਦੀ ਮਾੜੀ ਹਾਲਤ ਹੈ ਅਤੇ ਕੰਧਾਂ ਵੀ ਟੁੱਟ ਰਹੀਆਂ ਹਨ।ਤੂਫਾਨ ਜਾਂ ਮੀਂਹ ਕਾਰਨ ਇਮਾਰਤ ਕਿਸੇ ਵੀ ਸਮੇਂ ਢਹਿ ਸਕਦੀ ਹੈ।ਅਵੀ ਰਾਜਪੂਤ ਅਤੇ ਮਾਪਿਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ ਦੀ ਇਮਾਰਤ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਉਹ ਸੜਕਾਂ ‘ਤੇ ਆ ਕੇ ਪ੍ਰਦਰਸ਼ਨ ਕਰਨਗੇ ਅਤੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਗੇ।ਇਸ ਮੌਕੇ ਕੁਲਦੀਪ ਧੀਰ,ਸੁਮਿਤ ਕਪੂਰ,ਰਾਜੇਸ਼,ਰਾਜਾ,ਅਮਿਤ ਅਰੋੜਾ,ਬਾਲਮੁਕੁੰਦ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

LEAVE A REPLY

Please enter your comment!
Please enter your name here