ਮਾਂਝੀ ਤੋਂ ਪ੍ਰੇਰਨਾ ਲੈ ਕੇ ਦਸ਼ਰਥ ਮਾਰਡੀ ਨੇ ਵੀ ਬੰਗਾਲ-ਝਾਰਖੰਡ ਸਰਹੱਦ ਦੇ ਪਹਾੜ ਨੂੰ ਕੱਟ ਕੇ ਬਣਾਈ ਸੜ੍ਹਕ

ਝਾਰਖੰਡ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਮਸ਼ੇਦਪੁਰ ਬਿਹਾਰ ਦੇ ਮਾਂਝੀ ਨੂੰ ਕੌਣ ਨਹੀਂ ਜਾਣਦਾ, ਜਿਨ੍ਹਾਂ ਆਪਣੇ ਬਲਬੂਤੇ ਪਹਾੜ ਕੱਟ ਕੇ ਆਪਣਾ ਰਾਹ ਬਣਾਇਆ ਸੀ। ਮਾਂਝੀ ਵਾਂਗ ਝਾਰਖੰਡ ਦੇ ਪੂਰਬੀ ਸਿੰਘਭੂਮ ਦੇ ਚੱਕੁਲੀਆ ਬਲਾਕ ਦੇ ਪਿੰਡ ਦੁਵਾਰਿਸ਼ੋਲ ਦੇ ਰਹਿਣ ਵਾਲੇ ਦਸ਼ਰਥ ਮਾਰਡੀ ਨੇ ਵੀ ਪਹਾੜ ਦੀ ਛਾਤੀ ਨੂੰ ਚੀਰ ਕੇ ਸੜਕ ਬਣਾਈ ਹੈ। ਅਜਿਹੀ ਸੜਕ, ਜਿਸ ਦਾ ਲਾਭ ਬੰਗਾਲ ਅਤੇ ਝਾਰਖੰਡ ਦੋਵਾਂ ਰਾਜਾਂ ਦੇ ਲੋਕਾਂ ਨੂੰ ਮਿਲ ਰਿਹਾ ਹੈ। ਦਸ਼ਰਥ ਨੇ ਬੰਗਾਲ-ਝਾਰਖੰਡ ਸਰਹੱਦ ਦੇ ਪਹਾੜ ਨੂੰ ਕੱਟ ਕੇ ਆਪਣੇ ਦਮ ‘ਤੇ ਸੜਕ ਬਣਾਈ ਹੈ ਅਤੇ ਲੋਕ ਹੁਣ ਉਨ੍ਹਾਂ ਨੂੰ ਝਾਰਖੰਡ ਦਾ ਮਾਊਂਟੈਨਮੈਨ ਕਹਿ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਸੜਕ ਦੇ ਬਣਨ ਕਾਰਣ ਪਿੰਡ ਵਾਸੀਆਂ ਨੂੰ 7 ਕਿਲੋਮੀਟਰ ਸਫਰ ਕਰਨਾ ਪੈਂਦਾ ਹੈ।

Advertisements

ਪਿੰਡ ਵਾਸੀਆਂ ਨੂੰ ਸ਼ਹਿਰ ਜਾਣ ਲਈ ਕਈ ਲੰਮਾਂ ਸਮਾਂ ਤਹਿ ਕਰਨਾ ਪੈਂਦਾ ਸੀ। ਇਸ ਦੋਰਾਨ ਬਿਹਾਰ ਦੇ ਦਸ਼ਰਥ ਮਾਂਝੀ ਤੋਂ ਪ੍ਰੇਰਨਾ ਲੈਣ ਵਾਲੇ ਪਹਾੜੀ ਪਿੰਡ ਦੁਵਾਰਿਸ਼ੋਲ ਪਿੰਡ ਦਾ ਰਹਿਣ ਵਾਲਾ ਦਸ਼ਰਥ ਮਾਰਡੀ ਨੇ ਦੱਸਿਆ ਕਿ ਉਨ੍ਹਾਂ ਬਿਹਾਰ ਦੇ ਦਸ਼ਰਥ ਮਾਂਝੀ ਦੀ ਕਹਾਣੀ ਸੁਣੀ ਸੀ। ਕਿਵੇਂ ਦਸ਼ਰਥ ਮਾਂਝੀ ਨੇ ਇਕੱਲਿਆਂ ਸਾਲਾਂ ਦੀ ਮਿਹਨਤ ਨਾਲ ਪਹਾੜ ਨੂੰ ਕੱਟ ਕੇ ਰਸਤਾ ਬਣਾਇਆ। ਉਨ੍ਹਾਂ ਸੋਚਿਆ ਕਿ ਸਾਡਾ ਖੇਤ ਵੀ ਪਹਾੜ ਦੇ ਦੂਜੇ ਪਾਸੇ ਹੈ, ਜੇਕਰ ਸੜਕ ਬਣ ਜਾਵੇ ਤਾਂ ਉਹ ਖੇਤੀ ਕਰ ਸਕਦੇ ਹਨ। ਦਸ਼ਰਥ ਨੇ ਦੱਸਿਆ ਕਿ ਇਸ ਸੋਚ ਨਾਲ ਬੰਗਾਲ ਅਤੇ ਝਾਰਖੰਡ ਦੋਵਾਂ ਵਿਚਕਾਰ ਸੜਕ ਬਣਾਈ ਜਾਵੇਗੀ। ਦਸ਼ਰਥ ਨੇ ਦੱਸਿਆ ਕਿ ਬੰਗਾਲ ਦੀ ਸਰਹੱਦ ‘ਤੇ ਸਥਿਤ ਪਿੰਡ ਜੈਨਗਰ ਬੰਗਾਲ ਦੇ ਬਾਜ਼ਾਰਾਂ ‘ਤੇ ਨਿਰਭਰ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਅਕਸਰ ਬੰਗਾਲ ਜਾਣਾ ਪੈਂਦਾ ਹੈ, ਉਥੇ ਹੀ ਬੰਗਾਲ ਦੇ ਪਿੰਡ ਕੱਕੜੀ ਝਰਨਾ ਅਤੇ ਢਾਕੀ ਦੇ ਪਿੰਡ ਵਾਸੀ ਵੀ ਚਕੁਲੀਆ ਹਾਟ ਬਾਜ਼ਾਰ ‘ਚ ਆਪਣਾ ਸਾਮਾਨ ਵੇਚਣ ਲਈ ਆਉਂਦੇ ਹਨ।

ਬੰਗਾਲ ਦੇ ਪਿੰਡ ਕੱਕੜੀ ਝਰਨਾ ਦੇ ਪਿੰਡ ਵਾਸੀਆਂ ਨੂੰ ਵੀ ਇਸ ਰਸਤੇ ਰਾਹੀਂ ਇਲਾਜ ਲਈ ਚਕੁਲੀਆ ਹਸਪਤਾਲ ਆਉਣਾ ਪੈਂਦਾ ਹੈ। ਦੋਵਾਂ ਰਾਜਾਂ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਸੜਕ ਦੀ ਬਹੁਤ ਲੋੜ ਸੀ। ਅਜਿਹੇ ‘ਚ ਬੰਗਾਲ ਅਤੇ ਝਾਰਖੰਡ ਦੇ ਪਿੰਡ ਵਾਸੀਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਪਹਾੜ ਨੂੰ ਕੱਟ ਕੇ ਸੜਕ ਬਣਾਈ ਜਾਵੇ। ਪਿਛਲੇ 5 ਸਾਲਾਂ ਤੋਂ ਹਰ ਕੋਈ ਸ਼੍ਰਮਦਾਨ ਨਾਲ ਇਸ ਸੜਕ ਦਾ ਨਿਰਮਾਣ ਕਰ ਰਿਹਾ ਹੈ ਅਤੇ ਅੱਜ ਇਹ ਪ੍ਰੋਜੈਕਟ ਕੱਚੀ ਸੜਕ ਦਾ ਰੂਪ ਧਾਰਨ ਕਰ ਚੁੱਕਾ ਹੈ। ਅੱਜ ਇਸ ਸੜਕ ‘ਤੇ ਲੋਕ ਆਉਂਦੇ-ਜਾਂਦੇ ਹਨ। ਜੇਕਰ ਬੰਗਾਲ ਤੋਂ ਕਿਸੇ ਨੇ ਝਾਰਖੰਡ ਆਉਣਾ ਹੋਵੇ ਤਾਂ ਉਹ ਇਸ ਪਹਾੜੀ ਰਸਤੇ ਦੀ ਵਰਤੋਂ ਕਰਦੇ ਹਨ। ਫਿਲਹਾਲ ਇਹ ਕੱਚੀ ਸੜਕ ਹੈ ਪਰ ਇਹ ਕੱਚੀ ਸੜਕ ਹੁਣ ਲੋਕਾਂ ਦੀ ਜ਼ਰੂਰਤ ਬਣ ਗਈ ਹੈ।

ਪਿਛਲੇ ਪੰਜ ਸਾਲਾਂ ਤੋਂ ਦੋਵੇਂ ਰਾਜਾਂ ਦੇ ਪਿੰਡ ਵਾਸੀ ਰਲ ਕੇ ਸ਼੍ਰਮਦਾਨ ਨਾਲ ਸੜਕ ਦੀ ਮੁਰੰਮਤ ਕਰਦੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜੇਕਰ ਸਰਕਾਰ ਇਸ ਕੱਚੀ ਸੜਕ ਨੂੰ ਪੱਕੀ ਸੜਕ ਬਣਾ ਦੇਵੇ ਤਾਂ ਦੋਵਾਂ ਰਾਜਾਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਦਸ਼ਰਥ ਮਾਰਦੀ ਨੇ ਦੱਸਿਆ ਕਿ ਮੇਰਾ ਨਾਂ ਵੀ ਦਸ਼ਰਥ ਹੈ ਅਤੇ ਬਿਹਾਰ ਵਿਚ ਰਹਿਣ ਵਾਲਾ ਦਸ਼ਰਥ ਮਾਂਝੀ ਪਹਾੜ ਨੂੰ ਕੱਟ ਕੇ ਰਸਤਾ ਬਣਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਬਣਾ ਸਕਦੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪਹਾੜ ਨੂੰ ਕੱਟ ਕੇ ਰਸਤਾ ਬਣਾਉਣ ਲਈ ਪਿੰਡ ਵਿੱਚ ਮੀਟਿੰਗ ਕੀਤੀ ਅਤੇ ਬੰਗਾਲ-ਝਾਰਖੰਡ ਦੋਵਾਂ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ ਸੜਕ ਨੂੰ ਸ਼੍ਰਮਦਾਨ ਨਾਲ ਬਣਾਇਆ ਜਾਵੇ।

LEAVE A REPLY

Please enter your comment!
Please enter your name here