ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਦਾ ਬਿਜ਼ਨਸ ਕਰਨ ਵਾਲਿਆਂ ਦੀ ਟ੍ਰੇਨਿੰਗ ਸ਼ੁਰੂ: ਜ਼ਿਲ੍ਹਾ ਸਿਹਤ ਅਫਸਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ “ਮਿਸ਼ਨ ਤੰਦਰੁਸਤ” ਪੰਜਾਬ ਅਧੀਨ ਆਮ ਲੋਕਾਂ ਨੂੰ ਮਿਆਰੀ ਤੇ ਸੁੱਚਜੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਕਰਨ ਲਈ ਸਿਹਤ ਵਿਭਾਗ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਖਾਧ ਸੁਰੱਖਿਆ ਕਾਨੂੰਨ, ਖਾਧ ਪਦਾਰਥਾਂ ਦੀ ਸੁਰੱਖਿਆ, ਮਿਆਰ ਦੇ ਮਾਪਢੰਡ ਅਤੇ ਦੁਕਾਨਾਂ ਦੀ ਸਫਾਈ ਜਿਹੇ ਵਿਸ਼ਿਆਂ  ਤੇ ਸਹੀ ਜਾਗਰੂਕਤਾ ਪੈਦਾ ਕਰਨ ਲਈ ਖਾਣ ਪੀਣ ਦੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫੂਡ ਬਿਜ਼ਨਸ ਅਪਰੇਟਰਾਂ) ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

Advertisements

 ਇਸ ਸੰਬੰਧ ਵਿੱਚ ਜ਼ਿਲ੍ਹਾ  ਸਿਹਤ ਅਫਸਰ ਡਾ.ਸੁਦੇਸ਼ ਰਾਜਨ ਨੇ ਟ੍ਰੇਨਿੰਗ ਦੇਣ ਵਾਲੀਆਂ ਪੰਜਾਬ ਸਰਕਾਰ ਦੁਆਰਾ ਅਧਿਕਾਰਤ ਕੰਪਨੀਆਂ “ਸਾਰਥਕ ਯੂਵਾ ਚੇਤਨਾ ਸਗੰਠਨ ਗਾਂਧੀ ਨਗਰ ਜੀਂਦ ਹਰਿਆਣਾ ਅਤੇ ਫਸੈਟੋ ਰਾਜ ਗਾਰਡਨ ਜਲੰਧਰ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਕੀਤੀ।ਉਨਾਂ ਦੱਸਿਆਂ ਕਿ ਇਹ ਟ੍ਰੇਨਿੰਗ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟਰੇਸ਼ਨ ਪੰਜਾਬ ਡਾ.ਅਭਿਨਵ ਤ੍ਰਿਖਾ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੇ ਅਧਾਰ’ਤੇ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਦੇਣ ਲਈ ਪੰਜਾਬ ਸਰਕਾਰ ਦੁਆਰਾ ਅਧਿਕਾਰਤ ਪ੍ਰਾਈਵੇਟ ਕੰਪਨੀਆਂ ਦੀਆਂ  ਸੇਵਾਂਵਾਂ ਲਈਆਂ ਜਾ ਰਹੀਆਂ ਹਨ। ਕੰਪਨੀ ਦੇ ਨੁੰਮਾਇੰਏ ਜ਼ਿਲ੍ਹੇ  ਦੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਟ੍ਰੇਨਿੰਗ ਦੇਣਗੇ ਅਤੇ ਬਾਅਦ ਵਿੱਚ ਟ੍ਰੇਨਿੰਗ ਸਰਟੀਫੀਕੇਟ ਵੀ ਜਾਰੀ ਕਰਨਗੇ।

ਉਨਾਂ ਦੱਸਿਆ ਕਿ ਇਹ ਟ੍ਰੇਨਿੰਗ ਨੁਮਾਇੰਦੇ ਫੂਡ ਸੇਫਟੀ ਐਂਡ ਸਟੈਡਰਡਜ਼ ਐਕਟ ਆਫ ਇੰਡੀਆ ਦੇ ਨਿਯਮਾਂ,ਵਿਅਕਤੀਗਤ ਸਾਫ-ਸਫਾਈ, ਕੰਮ ਕਰਨ ਵਾਲੀ ਥਾਂ ਦੀ ਸਾਫ-ਸਫਾਈ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਦੇ ਮਾਪ ਦੰਡ  ਬਾਰੇ ਦੁਕਾਨਦਾਰਾਂ ਨੂੰ ਪੂਰੀ ਜਾਣਕਾਰੀ ਦੇਣਗੇ। ਡਾ.ਸੁਦੇਸ਼ ਰਾਜਨ ਨੇ ਦੱਸਿਆ ਕਿ ਟ੍ਰੇਨਿੰਗ ਦਾ ਮਕਸਦ ਖਾਧ ਪਦਾਰਥਾਂ ਦੀਆਂ ਦੁਕਾਨਾਂ’ਚ  ਸਾਫ-ਸਫਾਈ ਅਤੇ ਮਿਆਰੀ ਖਾਧ ਪਦਾਰਥਾਂ ਦਾ ਨਿਰਮਾਣ ਤੇ ਵਿਕਰੀ ਯਕੀਨੀ ਕਰਨਾ ਹੈ। ਉਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਦੇ ਨੁਮਾਇੰਦੀਆਂ ਨਾਲ ਸਹਿਯੋਗ ਕਰਨ। ਇਸ ਤੋਂ ਇਲਾਵਾ ਜਿਨਾਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਕਟ ਅਧੀਨ ਲਾਇਸੈਂਸ ਜਾ ਰਜਿਸਟਰੇਸ਼ਨ ਨਹੀਂ ਕਰਵਾਈ ਉਨਾਂ ਨੂੰ ਐਕਟ ਅਧੀਨ ਲਾਇਸੈਂਸ ਜਾ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here