‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਤਹਿਤ ਸੈਲਫ ਰਜਿਸ਼ਟਰੇਸ਼ਨ ਕਰਵਾਉਣ ਵਾਲੇ 464 ਕਿਸਾਨਾਂ ਦੇ ਦਸਤਾਵੇਜ਼ਾਂ ਦੀ ਕੀਤੀ ਗਈ ਵੈਰੀਫਿਕੇਸ਼ਨ

ਗੁਰਦਾਸਪੁਰ (ਦ ਸਟੈਲਰ ਨਿਊਜ਼): ਜਿਲੇ ਦੇ ਬੀਡੀਪੀਓਜ਼ ਦਫਤਰਾਂ ਵਿਚ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਸੈਲਫ ਰਜਿਸ਼ਟਰੇਸ਼ਨ ਕਰਨ ਵਾਲੇ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੈਸ਼ਨ ਕੀਤੀ ਗਈ ਅਤੇ ਕੱਲ੍ਹ 5 ਅਗਸਤ ਨੂੰ ਵੀ ਜ਼ਿਲੇ ਦਾ ਸਾਰੇ ਬੀਡੀਪੀਓਜ਼ ਦਫਤਰਾਂ ਸਵੇਰੇ 9 ਤੋਂ 5 ਵਜੇ ਤਕ ਇਹ ਵਿਸ਼ੇਸ ਕੈਂਪ ਲੱਗਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ’ ਦਾ ਲਾਭ ਲੈਣ ਲਈ ਜ਼ਿਲੇ ਦੇ ਜਿਨਾਂ ਕਿਸਾਨਾਂ ਵਲੋਂ ਕਾਮਨ ਸਰਵਿਸ ਸੈਂਟਰਾਂ/ਕੈਫੇ/ਮੋਬਾਇਲ ਐਪ ਰਾਹੀਂ ਸੈਲਫ ਰਜਿਸ਼ਟਰੇਸ਼ਨ ਕਰਵਾਈ ਗਈ ਸੀ ਅਤੇ ਅਜੇ ਤਕ ਉਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਿਆ, ਉਨਾਂ ਕਿਸਾਨਾਂ ਦੇ ਦਸਤਾਵੇਜ਼ਾਂ ਦੀ ਵੈਰੀਫਕੇਸ਼ਨ ਕਰਨ ਲਈ ਦੋ ਦਿਨ ਲਈ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਅੱਜ ਪਹਿਲੇ ਦਿਨ 464 ਕਿਸਾਨਾਂ ਨੇ ਆਪਣੇ ਦਸਤਾਵਜੇ ਚੈੱਕ ਕਰਵਾਏ ਹਨ।

Advertisements

ਉਨਾਂ ਅੱਗੇ ਦੱਸਿਆ ਕਿ ਕੱਲ੍ਹ 5 ਅਗਸਤ ਨੂੰ ਵੀ ਜਿਲੇ ਦੇ ਸਾਰੇ ਬੀਡੀਪੀਓਜ਼ ਦਫਤਰਾਂ ਵਿਚ ਕੈਂਪ ਲਗਾਏ ਜਾਣਗੇ ਅਤੇ ਜੇਕਰ ਸੈਲਫ ਰਜਿਸਟਰਡ ਹੋਏ ਪ੍ਰਾਰਥੀ/ਕਿਸਾਨ, ਬੀਡੀਪੀਓ ਦਫਤਰਾਂ ਵਿਚ ਲੱਗਣ ਵਾਲੇ ਕੈਂਪਾਂ ਵਿਚ ਵੈਰੀਫਿਕੇਸ਼ਨ ਕਰਵਾਉਣ ਲਈ ਨਹੀਂ ਪਹੁੰਚਦੇ ਤਾਂ ਉਨਾਂ ਦੀ ਦਰਖਾਸਤ ਰੱਦ ਸਮਝੀ ਜਾਵੇਗੀ, ਜਿਸ ਲਈ ਉਹ ਆਪ ਹੀ ਜ਼ਿੰਮੇਵਾਰ ਹੋਣਗੇ। ਦੱਸਣਯੋਗ ਹੈ ਕਿ ਜ਼ਿਲੇ ਦੇ 11 ਬੀਡੀਪੀਓਜ਼ ਦਫਤਰ ਗੁਰਦਾਸਪੁਰ, ਦੋਰਾਂਗਲਾ, ਦੀਨਾਨਗਰ, ਧਾਰੀਵਾਲ, ਕਲਾਨੋਰ, ਕਾਹਨੂੰਵਾਨ, ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆ ਅਤੇ ਡੇਰਾ ਬਾਬਾ ਨਾਨਕ ਵਿਖੇ ਸਵੇਰੇ 9 ਤੋਂ 5 ਤੱਕ ਕੈਂਪ ਲਗਾਏ ਜਾਣਗੇ। ਬੀਡੀਪੀਓਜ਼ ਦਫਤਰ ਵਿਚ ਜਾਣ ਮੌਕੇ ਕਿਸਾਨ ਆਪਣੇ ਨਾਲ ਆਧਾਰ ਕਾਰਡ ਦੀ ਕਾਪੀ (ਖੁਦ ਦਾ ਅਤੇ ਆਪਣੇ ਪਤੀ/ਪਤਨੀ ਦਾ), ਜਮ੍ਹਾਬੰਦੀ ਅਤੇ ਬੈਂਕ ਖਾਤੇ ਦੀ ਕਾਪੀ ਲੈ ਕੇ ਜਾਣ।

LEAVE A REPLY

Please enter your comment!
Please enter your name here