ਮੇਲੇ ਸਾਡੇ ਸੱਭਿਆਚਾਰਕ ਵਿਰਸਾ ਹਨ, ਮੇਲਿਆਂ ਨਾਲ ਵਧਦਾ ਹੈ ਆਪਸੀ ਭਾਈਚਾਰਾ ਅਤੇ ਮੇਲ-ਮਿਲਾਪ: ਰਾਣਾ ਵੀਰ ਪ੍ਰਤਾਪ/ਦੀਪਕ ਸਲਵਾਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਮੇਲੇ ਸਾਡੇ ਸੱਭਿਆਚਾਰਕ ਵਿਰਸਾ ਹਨ । ਮੇਲਿਆਂ ਨਾਲ ਆਪਸੀ ਭਾਈਚਾਰਕ ਸਾਂਝ ਅਤੇ ਮੇਲ-ਮਿਲਾਪ ਵਧਦਾ ਹੈ। ਇਹ ਗੱਲਾਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਰਾਣਾ ਵੀਰ ਪ੍ਰਤਾਪ ਅਤੇ ਬਲਾਕ ਕਾਂਗਰਸ ਪ੍ਰਧਾਨ ਦੀਪਕ ਸਲਵਾਨ ਨੇ ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦੇ 104 ਵੇਂ ਸਾਲਾਨਾ ਮੇਲੇ ਮੌਕੇ ਦਰਬਾਰ ਵਿਖੇ ਨਤਮਸਤਕ ਹੁੰਦੇ ਹੋਏ ਕਹੀਆਂ। ਰਾਣਾ ਵੀਰ ਪ੍ਰਤਾਪ ਨੇ ਕਿਹਾ ਕਿ ਮੇਲੇ ਦਾ ਅਰਥ ਮੇਲ ਹੁੰਦਾ ਹੈ।ਲੋਕ ਆਪਣੇ ਮਨ ਦੀਆਂ ਬੁਰਾਈਆਂ ਨੂੰ ਬਾਹਰ ਕੱਢ ਕੇ ਨਵੀਂ ਊਰਜਾ ਦੇ ਨਾਲ ਆਪਸੀ ਭਾਈਚਾਰਾ ਅਤੇ ਸਮਾਜ ਵਿੱਚ ਸਦਭਾਵਨਾ ਪੈਦਾ ਕਰਨ।ਉਨ੍ਹਾਂ ਕਿਹਾ ਕਿ ਮੇਲੇ ਅਤੇ ਤਿਉਹਾਰ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ।

Advertisements

ਮੇਲੇ ਅਤੇ ਤਿਉਹਾਰ ਸਾਡੇ ਖੇਤਰ ਦੇ ਜੀਵੰਤ ਸੱਭਿਆਚਾਰ ਨੂੰ ਦਰਸਾਉਂਦੇ ਹੀ ਹਨ, ਨਾਲ ਹੀ ਵਪਾਰਕ ਗਤੀਵਿਧੀਆਂ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਹੇਰਿਟੇਜ ਸਿਟੀ ਕਪੂਰਥਲਾ ਵਿਚ ਗਊ ਸੇਵਾ ਦੇ ਨਾਲ-ਨਾਲ ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਨਾਲ ਜਿੱਥੇ ਅਸੀਂ ਇੱਕ ਦੂਜੇ ਦੇ ਸੱਭਿਆਚਾਰ ਤੋਂ ਜਾਣੂ ਹੁੰਦੇ ਹਾਂ, ਉੱਥੇ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ। ਦੀਪਕ ਸਲਵਾਨ ਨੇ ਕਿਹਾ ਕਿ ਮੇਲੇ ਸਾਡੇ ਸਮਾਜ ਨੂੰ ਜੋੜਨ ਅਤੇ ਸਾਡੇ ਸੱਭਿਆਚਾਰ ਅਤੇ ਪਰੰਪਰਾ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮੇਲੇ ਅਤੇ ਤਿਉਹਾਰ ਸਾਨੂੰ ਸਾਡੇ ਪੂਰਵਜਾਂ ਤੋਂ ਵਿਰਾਸਤ ਵਿਚ ਮਿਲੇ ਹਨ,ਜਿਨ੍ਹਾਂਦਾ ਆਯੋਜਨ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵੱਡਮੁੱਲੇ ਵਿਰਸੇ ਨੂੰ ਸੰਭਾਲਣਾ ਜ਼ਰੂਰੀ ਹੈ। ਉਨ੍ਹਾਂ ਮੇਲਾ ਕਮੇਟੀ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਮੈਂਬਰਾਂ ਦੀ ਮਿਹਨਤ ਅਤੇ ਸਹਿਯੋਗ ਨਾਲ ਅਤੇ ਸਥਾਨਕ ਲੋਕਾਂ ਵੱਲੋਂ ਇਸ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਕਮਲਜੀਤ ਕਾਕਾ,ਕੌਂਸਲਰ ਦੇਸ਼ਬੰਧੂ,ਕਾਂਗਰਸੀ ਆਗੂ ਕੁਲਦੀਪ ਸਿੰਘ,ਕਾਂਗਰਸੀ ਆਗੂ ਅਨਿਲ ਸ਼ੁਕਲਾ,ਸੀਨੀਅਰ ਕਾਂਗਰਸੀ ਆਗੂ ਨਰਾਇਣ ਵਸ਼ਿਸ਼ਟ,ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here