ਹੈਰੀਟੇਜ ਸਿਟੀ ਕਪੂਰਥਲਾ ਵਿਖੇ ਮਹਿਲਾਵਾਂ ਨੇ ਮਨਾਇਆ ਤੀਜ ਦਾ ਤਿਉਹਾਰ 


ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸਾਵਣ ਦੇ ਮਹੀਨੇ ਨੂੰ ਧਾਰਮਿਕ ਮਹੀਨਾ ਕਿਹਾ ਜਾਂਦਾ ਹੈ। ਇਸ ਮਹੀਨੇ ਜਿੱਥੇ ਭਗਵਾਨ ਭੋਲੇਨਾਥ ਦੀ ਪੂਜਾ ਕੀਤੀ ਜਾਂਦੀ ਹੈ,ਉੱਥੇ ਹੀ ਸਾਵਣ ਦੇ ਮਹੀਨੇ ਵਿੱਚ ਪੰਜਾਬੀ ਮਹਿਲਾਵਾਂ ਅਤੇ ਲੜਕੀਆਂ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਤੀਜ ਦਾ ਤਿਉਹਾਰ ਮਨਾ ਕੇ ਆਪਣੇ ਸੂਹਾਗ ਦੀ ਮੰਗਲ ਕਾਮਨਾ ਵੀ ਕਰਦੀਆਂ ਹਨ।ਇਸ ਦੇ ਤਹਿਤ ਸ਼ਹਿਰ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੇ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਗੋਪਾਲ ਪਾਰਕ ਵਿਖੇ ਇਕੱਤਰ ਹੋ ਕੇ ਤੀਜ ਦਾ ਤਿਉਹਾਰ ਸਭ ਨੇ ਮਿਲਜੁੱਲ ਕੇ ਮਨਾਇਆ।ਇਸ ਮੌਕੇ ਇਸ ਮੌਕੇ ਪੰਜਾਬੀ ਪਹਿਰਾਵੇ ਚ ਮਹਿਲਾਵਾਂ ਨੇ ਪੰਜਾਬੀ ਬੋਲੀਆਂ ਗਾ ਕੇ ਗਿੱਧਾ ਪਾ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਮੌਕੇ ਮਹਿਲਾਵਾਂ ਨੇ ਹੱਥਾਂ ਤੇ ਮਹਿੰਦੀ ਲਗਾਈ,ਚੂੜੀਆਂ ਪਾਈਆਂ,ਹਾਰ ਸ਼ਿੰਗਾਰ ਕਰਕੇ ਸਭ ਨੇ ਭਗਵਾਨ ਭੋਲੇਨਾਥ,ਮਾਤਾ ਰਾਣੀ ਦੇ ਚਰਨਾਂ ਚ ਆਪਣੇ ਸੂਹਾਗ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਤੇ ਜਸ਼ਨ ਮਨਾਇਆ।ਮਹਿਲਾਵਾਂ ਵੱਲੋਂ ਝੂਲੇ ਝੁਲਾਇਆ ਗਿਆ,ਨਵੀਂ ਨਵੇਲੀ ਦੁਲਹਨਾ ਨੂੰ ਝੂਲੇ ਤੇ ਬਿਠਾਕੇ ਸਾਵਣ ਦੇ ਗੀਤ ਗਾਏ ਗਏ।

Advertisements

ਸਾਵਣ ਦੇ ਸੁਹਾਵਣੇ ਮੌਸਮ ਵਿੱਚ ਅਸੀਂ ਝੁਲਾ ਤੈਨੂੰ ਝੁਲਾਵਾਂਗੇ ਤੇ ਖੂਬ ਰੰਗ ਬਾਣੀਆਂ ਗਿਆ। ਵਿਰਸੇ ਨੂੰ ਤਾਜ਼ਾ ਕਰਦੇ ਹੋਏ ਚਰਖਾ ਵੀ ਚਲਾਇਆ ਗਿਆ,ਰੱਸੀ ਕੁੱਦੀ ਗਈ,ਗਿੱਧਾ ਪਾਇਆ ਗਿਆ,ਮਹਿਲਾਵਾਂ ਵਲੋਂ ਮਹਿੰਦੀ ਨੂੰ ਵੀ ਆਪਸ ਵਿੱਚ ਲਗਾ ਕੇ ਦੇਖਿਆ ਗਿਆ ਕਿ ਕਿਸਦਾ ਰੰਗ ਵਧੀਆ ਹੈ।ਉਸ ਤੋਂ ਬਾਅਦ ਮਠਿਆਈਆਂ ਵੰਡੀਆਂ ਗਈਆਂ,ਪਾਰਟੀਆਂ ਵੀ ਕੀਤੀ ਗਈ।ਇਸ ਮੌਕੇ ਤੇ ਰਕਸ਼ਾਂ ਮਨਚੰਦਾ,ਰਾਣੀ ਕਸ਼ਯਪ ਅਤੇ ਕਾਜਲ ਮਦਾਨ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਮੰਤਵ ਔਰਤਾਂ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਸੀ।ਕਾਜਲ ਮਦਾਨ ਨੇ ਕਿਹਾ ਕਿ ਔਰਤਾਂ ਸਮਾਜ ਵਿੱਚ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਾਹਣੀਆਂ ਚਾਹੀਦੀਆਂ।ਇੱਕ ਚੰਗੀ ਔਰਤ ਹੀ ਇੱਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ।ਕਾਜਲ ਮਦਾਨ ਨੇ ਕਿਹਾ ਕਿ ਤੀਜ ਦਾ ਤਿਉਹਾਰ ਸਾਨੂੰ ਆਪਣੇ ਸੱਭਿਆਚਾਰ ਅਤੇ ਮਾਂ ਬੋਲੀ ਨਾਲ ਜੋੜਦਾ ਹੈ।ਆਉਣ ਵਾਲੀ ਪੀੜੀ ਇਸ ਤਿਉਹਾਰ ਦੇ ਜਰੀਏ ਆਪਣੀ ਸੰਸਕ੍ਰਿਤੀ ਨਾਲ ਜੁੜਦੀ ਹੈ।ਇਸ ਮੌਕੇ ਈਸ਼ਾ ਮਨਚੰਦਾ, ਪ੍ਰਿਆ ਮਨਚੰਦਾ, ਰਜਿੰਦਰ ਕੌਰ ਧੰਜਲ, ਸੋਨੀਆ ਧੰਜਲ, ਪ੍ਰੀਤੀ, ਪੂਜਾ ਅਰੋੜਾ, ਮੋਨਿਕਾ ਭੱਲਾ, ਮਨਿੰਦਰ, ਸੋਨੀਆ ਅਰੋੜਾ, ਮਨਜੀਤ ਰਾਣੀ, ਸੁਮਨ, ਕੀਰਤੀ, ਪਰਵੀਨ ਸ਼ਰਮਾ, ਪਰਵੀਨ, ਸ਼ਾਂਤੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here