ਖਾਣ ਵਾਲੇ ਤੇਲਾਂ ਵਿੱਚ ਮਿਲਾਵਟ ਦੇ ਖਿਲਾਫ ਵਿਸ਼ੇਸ਼ ਮੁਹਿੰਮ  14 ਅਗਸਤ ਤੱਕ: ਜ਼ਿਲ੍ਹਾ ਸਿਹਤ ਅਫਸਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਖਾਣ ਵਾਲੇ ਤੇਲਾਂ ਵਿੱਚ ਮਿਲਾਵਟ ਨੂੰ ਰੋਕਣ ਲਈ FSSAI ਦੇ ਵਲੋਂ 14 ਅਗਸਤ 2022 ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਖਾਣ ਵਾਲੇ ਤੇਲਾਂ ਵਿੱਚ ਮਿਲਾਵਟਖੋਰੀ ਨੂੰ ਨੱਥ ਪਾਉਣ ਲਈ ਅਤੇ ਇਹਨਾਂ ਦੀ ਸ਼ੁੱਧੱਤਾ ਦੀ ਜਾਂਚ ਕਰਨ ਅਤੇ Agmark ਲਾਇਸੈਂਸ ਪ੍ਰਾਪਤ ਕੀਤੇ ਵਗੈਰ ਅਤੇ ਖੁੱਲੇ ਖਾਣ ਵਾਲੇ ਤੇਲਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਫੂਡ ਸੇਫਟੀ ਐਡ ਸਟੈਡਰਡ ਅਥਾਰਟੀ ਆਫ ਇੰਡੀਆ FSSAI ਦੁਆਰਾ ਦੇਸ਼ ਦੇ ਸਾਰੇ ਰਾਜਾਂ ਵਿਚ ਇਹ ਅਭਿਆਨ 14 ਅਗਸਤ ਤੱਕ ਚਲਾਇਆ ਜਾਵੇਗਾ ।ਇਸ ਦੇ ਤਹਿਤ FSSAI ਦੇਸ਼ ਭਰ ਵਿੱਚ ਖਾਣ ਵਾਲੇ ਤੇਲਾਂ ਦੇ ਨਮੂਨੇ ਜਾਂਚ ਲਈ ਇਕੱਠੇ ਕਰੇਗਾ । ਇਹ ਅਭਿਆਨ FSSAI ਨੂੰ hydrogenated ਤੇਲਾਂ ਵਿੱਚ trans fatty acids ਦੀ ਉਪਸਥਿਤੀ ਦੀ ਪਹਿਚਾਣ ਕਰਨ , ਖੁੱਲੇ ਤੇਲਾਂ ਦੀ ਵਿਕਰੀ ਤੇ ਰੋਕ ਲਗਾਉਣ ਅਤੇ ਮਲਟੀ ਸੌਰਸ ਐਡੀਬਲ ਤੇਲਾਂ ਦੀ ਹੋ ਰਹੀ ਵਿਕਰੀ ਦੀ ਜਾਣਕਾਰੀ ਹਾਸਿਲ ਕਰਨ ਵਿੱਚ ਮਦਦ ਕਰੇਗਾ।

Advertisements

ਡਾ. ਸੁਦੇਸ਼ ਰਾਜਨ ਨੇ ਕਿਹਾ ਕਿ ਇਹ ਮੁਹਿੰਮ ਮਿਲਾਵਟੀ ਖਾਣ ਵਾਲੇ ਤੇਲਾਂ ਦੀ ਵਿਕਰੀ ਨੂੰ ਰੋਕਣ ਵਿੱਚ ਐਹਮ ਭੂਮਿਕਾ ਨਿਭਾਵੇਗੀ ਕਿਊ ਜੋ ਇਸ ਦੌਰਾਨ ਜਿੰਨੇ ਜਿਆਦਾ ਸੈਂਪਲ ਲਏ ਜਾਣਗੇ ਓਨਾ ਹੀ ਜਿਆਦਾ ਵਿਸਥਾਪਿਤ ਸੈਂਪਲ ਬੇਸ ਬਣੇਗਾ ਅਤੇ ਇਸ ਦੇ ਨਾਲ ਜਿਆਦਾ ਖਾਣ ਵਾਲੇ ਤੇਲਾਂ ਦੇ ਬ੍ਰਾਂਡ ਦੀ ਭਾਗੀਦਾਰੀ ਸੁਨਿਸ਼ਚਿਤ ਹੋਵੇਗੀ। ਇਸ ਅਭਿਆਨ ਦੀ ਉੱਚ ਅਧਿਕਾਰੀਆਂ ਵਲੋਂ ਰੋਜਾਨਾ ਸਮੀਖਿਆ ਕੀਤੀ ਜਾਵੇਗੀ । ਫ਼ੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਅਤੇ ਰਮਨ ਵਿਰਦੀ ਨੇ ਦੱਸਿਆ ਕਿ ਮਿਤੀ 8.8.2022 ਨੂੰ ਹੁਸ਼ਿਆਰਪੁਰ ਵਿੱਚ ਚਾਰ ਤਰਾਂ ਦੇ ਖਾਣ ਵਾਲੇ ਤੇਲਾਂ ਦੀ ਨਿਰਦੇਸ਼ਾਂ ਅਨੁਸਾਰ ਸਰਵੈੱਲਾਂਸ ਸੈਂਪਲਿੰਗ ਕੀਤੀ ਜਾ ਚੁੱਕੀ ਹੈ ਅਤੇ ਅੱਗੇ ਵੀ ਕੀਤੀ ਜਾਵੇਗੀ ਅਤੇ ਜੇਕਰ ਸਰਵੈੱਲਾਂਸ ਸੈਂਪਲ ਗੁਣਵੱਤਾ ਦੇ ਮਾਪਦੰਡਾਂ ਤੇ ਖਰਾ ਨਹੀਂ ਉਤਰਦਾ ਤਾਂ ਤੁਰੰਤ ਰੈਗੂਲੇਟਰੀ ਸੈਂਪਲ ਵੀ ਲਿਆ ਜਾਵੇਗਾ ਅਤੇ ਫ਼ੂਡ ਸੇਫਟੀ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here