
ਪਠਾਨਕੋਟ (ਦ ਸਟੈਲਰ ਨਿਊਜ਼): ਆਜ਼ਾਦੀ ਦਿਹਾੜੇ ਦੀ 75ਵੀਂ ਵਰੇਗੰਢ ਜਿਲ੍ਹਾ ਪੱਧਰ ਤੇ ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਵਿਖੇ 15 ਅਗਸਤ ਨੂੰ ਮਨਾਈ ਜਾਵੇਗੀ , ਜਿਸ ਦੋਰਾਨ ਸੱਭਿਆਚਾਰਕ ਪ੍ਰੋਗਰਾਮ ਵੱਖ ਵੱਖ ਸਕੂਲਾਂ ਵੱਲੋਂ ਪੇਸ ਕੀਤਾ ਜਾਣਾ ਹੈ ਜਿਸ ਦੀ ਅੱਜ ਪਹਿਲੇ ਦਿਨ ਰਿਹਰਸਲ ਖੇਡ ਸਟੇਡੀਅਮ ਲਮੀਣੀ ਵਿਖੇ ਕਰਵਾਈ ਗਈ। ਇਸ ਮੋਕੇ ਤੇ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ (ਜ), ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ।

ਪਹਿਲੇ ਦਿਨ ਰਿਹਰਸਲ ਦੋਰਾਨ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਹੋਮ ਗਾਰਡ ਅਤੇ ਵੱਖ ਵੱਖ ਐਨ.ਸੀ.ਸੀ. ਦੀਆਂ ਟੁਕੜੀਆਂ ਵੱਲੋਂ ਅਭਿਆਸ ਕੀਤਾ ਗਿਆ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੀ.ਟੀ.ਸੋਅ ਵੀ ਪੇਸ ਕੀਤਾ ਗਿਆ। ਇਸ ਮੋਕੇ ਤੇ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ (ਜ) ਨੇ ਦੱਸਿਆ ਕਿ ਅਜਾਦੀ ਦੇ 75ਵੀਂ ਵਰੇਗੰਢ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ। ਜੋ ਕਿ ਪਿਛਲੇ ਕਾਫੀ ਦਿਨ੍ਹਾਂ ਤੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਮਿਹਨਤ ਕਰਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਦੂਸਰੀ ਰਿਹਰਸਲ ਰੱਖੀ ਗਈ ਹੈ ਅਤੇ 13 ਅਗਸਤ ਨੂ ਫੁੱਲ ਡਰੈਸ ਰਿਹਰਸਲ ਹੋਵੇਗੀ। 15 ਅਗਸਤ ਨੂੰ ਲਮੀਣੀ ਸਟੇਡੀਅਮ ਵਿੱਚ ਜਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਜਾਦੀ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ। ਮਾਰਚ ਪਾਸਟ ਦੇ ਨਾਲ ਨਾਲ ਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਹਿੱਸਾ ਹੋਣਗੀਆਂ।












