ਪਿੰਡ ਅਜੜਾਮ ਵਿਖੇ ਔਰਤਾਂ ਅਤੇ ਕੁੜੀਆਂ ਨੇ ਮਨਾਇਆ ਤੀਆਂ ਦਾ ਤਿਓਹਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਚੜ੍ਹਦਾ ਪਾਸਾ, ਪਿੰਡ ਅਜੜਾਮ ਵਿਖੇ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਨੇ ਪੂਰੇ ਜੋਸ਼ ਨਾਲ ਤੀਆਂ ਦਾ ਤਿਓਹਾਰ ਮਨਾਇਆ। ਇਸ ਮੌਕੇ ਤੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਨੇ ਗਿੱਧਾ, ਲੋਕ ਗੀਤ, ਪੰਜਾਬੀ ਬੋਲੀਆਂ ਅਤੇ ਖੀਰ ਦਾ ਲੰਗਰ ਲਗਾ ਕੇ ਸਭਿਆਚਾਰ ਦੀ ਝਲਕ ਪੇਸ਼ ਕੀਤੀ। ਸ੍ਰੀਮਤੀ ਰੇਸ਼ਮ ਕੌਰ ਨੇ ਕਿਹਾ ਕਿ ਤੀਆਂ ਦਾ ਤਿਓਹਾਰ ਅਸੀਂ ਪਿੰਡ ਵਿੱਚ ਪਹਿਲੀ ਵਾਰ ਮਨਾਇਆ ਹੈ ਜਿਸ ਨਾਲ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਈ ਅਤੇ ਅਗਲੇ ਸਾਲ ਇਸ ਤੋਂ ਵੀ ਵੱਧ ਕੇ ਮਨਾਇਆ ਜਾਵੇਗਾ। 

Advertisements

ਇਸ ਮੌਕੇ ਤੇ ਰਾਜਵੀਰ ਕੌਰ, ਰੇਨੂੰ, ਆਰਤੀ, ਪੂਜਾ, ਜੈਸਮੀਨ, ਗੁਰਲੀਨ, ਨਵਜੋਤ, ਜੈਸਿਕਾ, ਬਲਵੀਰ ਕੌਰ, ਨਵਪ੍ਰੀਤ, ਸਨੀਮਰ, ਵੰਸ਼ੀਕਾ, ਅਰਸ਼ੀਆ, ਮਨਪ੍ਰੀਤ, ਹਰਸ਼ਿਤਾ ਆਦਿ ਭਾਰੀ ਗਿਣਤੀ ਵਿੱਚ ਕੁੜੀਆਂ ਅਤੇ ਔਰਤਾਂ ਸ਼ਾਮਲ ਸਨ।

LEAVE A REPLY

Please enter your comment!
Please enter your name here