ਅਲਾਇੰਸ ਕਲੱਬ ਕਿੰਗਜ਼ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦੀ ਕੀਤੀ ਵੰਡ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਲਾਇੰਸ ਕਲੱਬ ਕਪੂਰਥਲਾ ਕਿੰਗਜ਼ ਵੱਲੋਂ ਲੈਂਗਲੇ ਗਲੋਬਲ ਏਡ ਇੰਟਰਨੈਸ਼ਨਲ ਯੂ ਕੇ  ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਵਰਿਆਂਹ ਦੋਨਾ ਵਿਖੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਪਾਣੀ ਪੀਣ ਵਾਸਤੇ ਬੋਤਲਾਂ ਦੀ ਵੰਡ ਕੀਤੀ ਗਈ ਇਸ ਮੌਕੇ ਲਾਇਨਜ਼ ਕਲੱਬ VDG-II ਪਵਨਜੀਤ ਸਿੰਘ ਵਾਲੀਆ ਜੀ ਵੱਲੋਂ ਬੱਚਿਆਂ ਨੂੰ ਉੱਚ ਵਿੱਦਿਆ ਲੈ ਕੇ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।

Advertisements

ਇਸ ਮੌਕੇ ਅਲਾਇੰਸ ਕਲੱਬ ਵੱਲੋਂ ਸੰਦੀਪ ਸਿੰਘ ਅਟਵਾਲ ਪ੍ਰਧਾਨ, ਮਨਦੀਪ ਸਿੰਘ ਜਨਰਲ ਸਕੱਤਰ ,ਹਰਮਨਜੀਤ ਸਿੰਘ  PRO, ਕਮਲਜੀਤ ਸਿੰਘ, ਅਰੋੜਾ ਮਹਾਸਭਾ ਪੰਜਾਬ ਦੇ ਯੂਥ ਵਿੰਗ ਪ੍ਰਧਾਨ ਸੁਖਵਿੰਦਰ ਸਿੰਘ ਜਿੰਮੀ ਅਤੇ ਲੈਂਗਲੇ ਗਲੋਬਲ ਏਡ ਇੰਟਰਨੈਸ਼ਨਲ ਯੂਕੇ ਵੱਲੋਂ ਬਿਸ਼ੰਬਰ ਸਿੰਘ, ਰੌਬਿਨ ਸੰਸਾਰ ਪੂਰੀ (ਕੌਂਸਲਰ ਯੂਕੇ) ਜਤਿੰਦਰ ਸਿੰਘ ਅਤੇ ਸਕੂਲ ਇੰਚਾਰਜ ਮੈਡਮ ਕੰਚਨ ਅਰੋੜਾ, ਵਿਜੇ ਕੁਮਾਰ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਗੁਰਬਚਨ ਲਾਲ ਸਰਪੰਚ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here