‘ਹਰ ਘਰ ਝੰਡਾ’ ਮੁਹਿੰਮ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਇਆ ਗਿਆ ਸਾਹਿਤਕ ਸਮਾਗਮ

ਫ਼ਿਰੋਜ਼ਪੁਰ, ( ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ, ਫ਼ਿਰੋਜ਼ਪੁਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ 12-08-2022 ਨੂੰ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਅਤੇ ਗੌਰਵ ਭਾਸਕਰ, ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ‘ਹਰ ਘਰ ਝੰਡਾ’ ਮੁਹਿੰਮ ਤਹਿਤ ਇੱਕ ਸਾਹਿਤਕ ਸਮਾਗਮ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਵਿਖੇ ਬੜੇ ਹੀ ਰੌਚਕ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਦਲਜੀਤ ਸਿੰਘ, ਖੋਜ ਅਫ਼ਸਰ ਫ਼ਿਰੋਜ਼ਪੁਰ ਅਤੇ ਪਰਮਵੀਰ ਸ਼ਰਮਾ, ਮੁੱਖ ਪ੍ਰਬੰਧਕ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

Advertisements

ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪੇਸ਼ਕਾਰੀਆਂ ਗਿੱਧਾ, ਭੰਗੜਾ, ਕੋਰੀਓਗ੍ਰਾਫ਼ੀ, ਗੀਤ ਅਤੇ ਕਵਿਤਾਵਾਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀਆਂ ਗਈਆਂ। ਡਾ. ਰਾਮੇਸ਼ਵਰ ਸਿੰਘ ਕਟਾਰਾ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਸ. ਭਗਤ ਸਿੰਘ ਵਰਗੇ ਅਨੇਕਾਂ ਦੇਸ਼ ਭਗਤਾਂ ਨੇ ਆਪਣੇ ਬਲੀਦਾਨ ਦਿੱਤੇ। ਪਰਮਵੀਰ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ। ਬਲਕਾਰ ਸਿੰਘ (ਸ. ਪ੍ਰਾਇ. ਸਕੂਲ, ਯਾਰੇ ਸ਼ਾਹ ਵਾਲਾ) ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਗੀਤ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਸ਼੍ਰੀ ਦਲਜੀਤ ਸਿੰਘ ਖੋਜ ਅਫ਼ਸਰ, ਫ਼ਿਰੋਜ਼ਪੁਰ ਨੇ ਸਕੂਲ ਦੇ ਅਜਿਹੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਹੋਣ ਦੇ ਨਾਤੇ ਆਪਣੇ ਦੇਸ਼ ਪ੍ਰਤੀ ਫ਼ਰਜ਼ਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਏ. ਕੇ. ਸੇਠੀ, ਡੀਨ ਅਕਾਦਮਿਕ ਪ੍ਰੋਫ਼ੈਸਰ, ਸੀਨੀਅਰ ਸਹਾਇਕ ਰਮਨ ਕੁਮਾਰ ਅਤੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here