ਐਸਬੀਐਸ ਸਟੇਟ ਯੂਨੀਵਰਸਿਟੀ ਚ ਧੂਮ ਧਾਮ ਨਾਲ ਮਨਾਈ ਅਜ਼ਾਦੀ ਦੀ  75ਵੀਂ ਵਰ੍ਹੇਗੰਢ

ਫਿਰੋਜ਼ਪੁਰ ( ਦ ਸਟੈਲਰ ਨਿਊਜ਼): ਭਾਰਤ ਸਰਕਾਰ ਵਲੋਂ  ਦੇਸ਼ ਦੇ ਅਜ਼ਾਦੀ ਦੇ ਪਚਤਰ ਵਰ੍ਹੇ ਪੂਰੇ ਹੋਣ ਤੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ਦੇਸ਼ ਭਰ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਹਰ ਘਰ ਤਿਰੰਗਾ ਦੀ ਮੁਹਿੰਮ ਵਿੱਢੀ ਗਈ ਸੀ। ਜਿਸ ਨੂੰ ਦੇਸ਼ ਭਰ ਵਿੱਚ ਬੇਮਿਸਾਲ ਹੁੰਗਾਰਾ ਮਿਲਿਆ ਤੇ ਹਰ ਭਾਰਤ ਵਾਸੀ ਨੇ  13 ਤੋਂ 15 ਅਗਸਤ ਤਕ ਆਪਣੇ ਆਪਣੇ ਘਰ ਤਿਰੰਗਾ ਫ਼ਹਿਰਾ ਕੇ ਅਜ਼ਾਦੀ ਦਿਵਸ ਮਨਾਇਆ। 15 ਅਗਸਤ ਨੂੰ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਉਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਨੁਸਾਰ ਝੰਡਾ ਫ਼ਹਿਰਾਉਣ ਦੀ ਰਸਮ ਰਜਿਸਟਰਾਰ ਪ੍ਰੋ ਡਾ ਗਜ਼ਲਪ੍ਰੀਤ ਸਿੰਘ ਅਰਨੇਜ਼ਾ ਨੇ ਨਿਭਾਈ। ਓਹਨਾ ਆਪਣੇ ਸੰਖੇਪ ਭਾਸ਼ਣ ਰਾਹੀਂ  ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ  ਸਰਕਾਰ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ  ਨੂੰ ਮਨਾਉਣ ਦੀ ਰੂਪ ਰੇਖਾ ਤਹਿਤ ਵਖ ਵਖ ਸਮਾਗਮ ਤੇ ਵਿਦਿਅਰਥੀਆਂ ਦੇ ਅਜ਼ਾਦੀ ਦਿਵਸ ਨਾਲ ਸੰਬਧਿਤ  ਤਿਰੰਗਾ ਪੇਂਟਿੰਗ, ਭਾਸ਼ਣ ਪ੍ਰਤੀਯੋਗਤਾ, ਲੇਖ ਲਿਖਣ, ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਆਦਿ ਕਰਵਾਏ ਗਏ ਮੁਕਾਬਲਿਆ ਦੀ ਪ੍ਰਸ਼ੰਸ਼ਾ  ਕੁਲਭੂਸ਼ਣ ਅਗਨੀਹੋਤਰੀ ਤੇ ਓ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਸਰਕਾਰ ਦੁਆਰਾ ਨਿਰਦੇਸ਼ਿਤ ਮੁਹਿੰਮ ਨੂੰ ਬਾਖੂਬੀ ਸਿਰੇ ਚੜਾਇਆ ਗਿਆ ਹੈ।

Advertisements

ਓਹਨਾ ਜਿਥੇ ਮੁਕਾਬਲਿਆ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਓਥੇ ਸਾਰੀ ਮੁਹਿੰਮ ਵਿੱਚ ਸ਼ਾਮਲ ਫੈਕਲਟੀ ਤੇ ਸਟਾਫ ਨੂੰ ਭੀ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ। ਯੂਨੀਵਰਸਿਟੀ ਪੀਆਰਓ ਯਸ਼ਪਾਲ ਨੇ ਦੱਸਿਆ ਕਿ ਕੈਂਪਸ ਚ ਇਸ ਵਾਰ  ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਹਰ ਘਰ ਤਿਰੰਗਾ ਲਗਪਗ 15 ਦਿਨ ਪਹਿਲਾਂ ਸੁਰੂ ਹੋ ਗਿਆ ਸੀ ਇਸ ਦੌਰਾਨ ਕੈਂਪਸ ਨੂੰ ਰੰਗ ਬਿਰੰਗੀਆਂ ਲੜੀਆਂ ਤੇ ਤਿਰੰਗਿਆ ਨਾਲ ਸਜਾਇਆ ਗਿਆ ਸੀ। ਪਰੋਗਰਾਮ ਸਮਾਪਤੀ ਤੇ ਡਾ ਕੁਲਭੂਸ਼ਣ ਅਗਨੀਹੋਤਰੀ ਵਲੋਂ ਪ੍ਰੋਗਰਾਮ ਚ ਪਹੁੰਚੇ ਫੈਕਲਟੀ, ਸਟਾਫ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਉਪਰੰਤ ਸਭ ਨੂੰ ਮਿਠਾਈਆਂ ਵੰਡੀਆਂ ਗਈਆਂ।

LEAVE A REPLY

Please enter your comment!
Please enter your name here