ਖ਼ੁਰਾਕ ਸਪਲਾਈ ਦੇ ਮਾਮਲੇ ਛੇਤੀ ਨਿਪਟਾਉਣ ਦੀ ਲੋੜ: ਭਾਰਤ ਭੂਸ਼ਣ

ਚੰੰਡੀਗੜ,(ਦਾ ਸਟੈਲਰ ਨਿਊਜ਼)। ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾÎਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕੇਂਦਰੀ ਉਪਭੋਗਤਾ ਮਾਮਲੇ, ਖ਼ੁਰਾਕ ਤੇ ਲੋਕ ਵਿਤਰਣ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਚੰਡੀਗੜ ਹਵਾਈ ਅੱਡੇ ‘ਤੇ ਪਹੁੰਚ ਕੇ ਨਿੱਘਾ ਸਵਾਗਤ ਕੀਤਾ। ਇਸ ਛੋਟੀ ਜਿਹੀ ਗ਼ੈਰ-ਰਸਮੀ ਗੱਲਬਾਤ ਦੌਰਾਨ ਆਸ਼ੂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿੱਚ ਖ਼ੁਰਾਕ ਸਪਲਾਈ ਮਸਲਿਆਂ ਤੋਂ ਜਾਣੂ ਕਰਵਾਇਆ।

Advertisements

ਉਹਨਾਂ ਪਿਛਲੇ ਸਾਲ ਦੌਰਾਨ ਸੂਬੇ ਵਿੱਚ ਐਫ.ਸੀ.ਆਈ. ਵੱਲੋਂ ਲਗਾਏ ਅੰਨ ਦੇ ਭੰਡਾਰਾਂ ਵਿੱਚੋਂ ਅਨਾਜ ਦੀ ਚੁਕਾਈ ਨੂੰ ਸ਼ੁਰੂ ਅਤੇ ਨਿਯਮਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕੇਂਦਰੀ ਮੰਤਰੀ ਨੂੰ ਸੂਬੇ ਵਿੱਚ ਵਿਭਾਗ ਦੇ ਆਪਸੀ ਤਾਲਮੇਲ, ਅਨੁਸਾਸ਼ਨ ਤੇ ਆਰਥਿਕ ਪ੍ਰਬੰਧਾਂ ਦੇ ਮੱਦੇਨਜ਼ਰ ਸੀ.ਸੀ.ਐਲ. ਦੇ ਅੰਤਰਾਂ ਨੂੰ ਪੁਨਰ-ਗਠਿਤ ਕਰਨ ਅਤੇ ਤਰਕਸੰਗਤ ਬਣਾਉਣ ਲਈ ਛੇਤੀ ਤੇ ਢੁਕਵਾਂ ਹੱਲ ਕਰਨ ਦੀ ਬੇਨਤੀ ਵੀ ਕੀਤੀ।

ਕੇਂਦਰੀ ਮੰਤਰੀ ਜੋ ਪੰਜਾਬ ਤੇ ਹਰਿਆਣਾ ਦੇ ਐਫ.ਸੀ.ਆਈ. ਖੇਤਰਾਂ ਦੀ ਮੀਟਿੰਗ ਦੀ ਅਗਵਾਈ ਕਰਨ ਲਈ ਸ਼ਹਿਰ ਵਿਖੇ ਪਹੁੰਚੇ ਸਨ, ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖ਼ਰਾਕ ਤੇ ਸਪਲਾਈ ਦੇ ਮਸਲੇ ਸਬੰਧੀ ਦਿਖਾਈ ਸਰਗਰਮੀ ਦੀ ਸ਼ਲਾਘਾ ਕੀਤੀ ਅਤੇ ਜਲਦ ਹੀ ਇਸ ਸਮੱਸਿਆ ਨਾਲ ਨਜਿੱਠਣ ਲਈ ਢੁੱਕਵੇਂ ਹੱਲ ਕੱਢਣ ਲਈ ਕੇਂਦਰ ਸਰਕਾਰ ਵਲੋਂ ਯੋਗਦਾਨ ਦਾ ਭਰੋਸਾ ਵੀ ਦਿੱਤਾ।

LEAVE A REPLY

Please enter your comment!
Please enter your name here