ਲੀਗਲ ਮਿਟ੍ਰਲੌਜੀ ਵਿੰਗ ਵੱਲੋਂ ਲੁਧਿਆਣਾ ਦੇ ਐਲ.ਪੀ.ਜੀ ਡਿਸਟ੍ਰੀਬਿਊਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ

logo latest

ਚੰਡੀਗੜ (ਦਾ ਸਟੈਲਰ ਨਿਊਜ਼)। ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਲੀਗਲ ਮਿਟ੍ਰਲੌਜੀ ਵਿੰਗ ਵੱਲੋਂ ਲੁਧਿਆਣਾ ਦੇ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਦੇ ਟਿਕਾਣਿਆਂ ਦੇ ਛਾਪੇਮਾਰੀ ਕੀਤੀ ਗਈ। ਦੋ ਦਿਨ ਚੱਲੀ ਇਸ ਕਾਰਵਾਈ ਦੌਰਾਨ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 47 ਵੱਖ-ਵੱਖ ਥਾਵਾਂ ‘ਤੇ ਜਾਂਚ ਕੀਤੀ ਗਈ ਅਤੇ ਲੀਗਲ ਮਿਟ੍ਰਲੌਜੀ ਐਕਟ ਤੇ ਧਾਰਾਵਾਂ ਤਹਿਤ 43 ਚਲਾਨ ਵੀ ਕੀਤੇ ਗਏ।

Advertisements

ਜਿਨਾਂ ਵਿੱਚ 5 ਗੈਸ ਦੇ ਘੱਟ ਵਜ਼ਨ ਲਈ, 12 ਗ਼ੈਰ-ਪ੍ਰਮਾਣਿਤ ਮਾਪ ਦੇ ਪੈਮਾਨੇ ਲਈ, 5 ਜਾਂਚ ਸਰਟੀਫਿਕੇਟ ਦੀ ਅਣਹੋਂਦ ਕਰਕੇ, 13 ਪੈਕਜਿਡ ਕਮਾਡਟੀ ਰੂਲਜ਼(ਪੀ.ਸੀ.ਆਰ.) ਨੂੰ ਨਾ ਦਰਸਾਉਣ ਲਈ ਅਤੇ 8 ਚਲਾਨ ਨਿਸ਼ਚਿਤ ਮਾਪ (50 ਕਿੱਲੋ) ਨੂੰ ਮਾਪਣ ਲਈ ਇਲੈਕਟ੍ਰੋਨਿਕ ਭਾਰ-ਤੋਲਣ ਪੈਮਾਨਾ ਨਾ ਰੱਖਣ ਕਰਕੇ ਕੀਤੇ ਗਏ । ਇਸ ਤੋਂ ਇਲਾਵਾ 16 ਮਾਮਲਿਆਂ ਵਿੱਚ 92,000 ਰੁਪਏ ਦੀ ਕੰਪਾਊਂਡਿੰਗ ਫੀਸ ਵੀ ਮੌਕੇ ‘ਤੇ ਹੀ ਇਕੱਠੀ ਕੀਤੀ ਗਈ ਅਤੇ ਇਸ ਸਬੰਧੀ ਹੋਰ ਚਲਾਨਾਂ ਤੋਂ 3,24,000 ਰੁਪਏ ਦੇ ਕਰੀਬ ਕੰਪਾਊਂਡਿੰਗ ਫੀਸ ਇਕੱਠੀ ਹੋਣ ਦੀ ਆਸ ਹੈ।

-47 ਏਜੰਸੀਆਂ ਦੀ ਕੀਤੀ ਜਾਂਚ: ਮੌਕੇ ਤੇ ਕੀਤੇ ਗਏ 43 ਚਲਾਨ ਅਤੇ 3,24000 ਦੇ ਕਰੀਬ ਕੰਪਾਊਂਡਿੰਗ ਫੀਸ ਵੀ ਲਗਾਈ

ਇਸ ਜਾਂਚ ਦੌਰਾਨ ਜੋ ਡਿਸਟ੍ਰੀਬਿਊਟਰ ਦੋਸ਼ੀ ਪਾਏ ਗਏ ਉਹਨਾਂ ਵਿੱਚ ਮੈਸ: ਅਵਤਾਰ ਫਲੇਮ ਲੁਧਿਆਣਾ-1, ਮੈਸ:ਜਸ਼ਨ ਐਚ.ਪੀ. ਸਾਹਨੇਵਾਲ, ਮੈਸ: ਤਲਵਾਰ ਗੈਸ ਸਰਵਿਸ ਕਾਲਜ ਰੋਡ, ਲੁਧਿਆਣਾ-2, ਮੈਸ: ਸਤਲੁਜ ਗੈਸ ਲੁਧਿਆਣਾ, ਲੁਧਿਆਣਾ-4 , ਮੈਸ: ਝੱਜ ਗੈਸ ਗ੍ਰਾਮੀਣ ਐਲਪੀਜੀ ਵਿਤ੍ਰਕ, ਹੰਬੜਾਂ, ਮੈਸ: ਤਲਵਾਰ ਗੈਸ ਸਰਵਿਸ ਕਾਲਜ ਰੋਡ ਲੁਧਿਆਣਾ-4, ਮੈਸ: ਬੀ ਕੇ ਗੈਸ ਸਰਵਿਸ ਤਹਿਸੀਲ ਰੋਡ, ਜਗਰਾਉਂ, ਮੈਸ: ਸੁਮਿਤ ਪਾਲ ਗੈਸ ਸਰਵਿਸ, ਸਿਧਵਾਂ ਬੇਟ, ਮੈਸ: ਯੁਵਰਾਜ ਗੈਸ ਏਜੰਸੀ, ਪਾਇਲ, ਮੈਸ: ਅਕਾਲ ਐਚ.ਪੀ. ਗੈਸ  ਪਾਇਲ, ਮੈਸ: ਇਬਾਦਤ ਇਨਡੇਨ ਗੈਸ ਏਜੰਸੀ, ਖੰਨਾ ਅਤੇ ਮੈਸ: ਗਿਆਨ ਗੈਸ ਸਰਵਿਸ ਦੋਰਾਹਾ ਆਦਿ ਸ਼ਾਮਲ ਹਨ। ਗੌਰਤਲਬ ਹੈ ਕਿ ਪਹਿਲਾਂ ਵੀ ਲੀਗਲ ਮਿਟ੍ਰਲੌਜੀ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸੜਕ-ਕੰਢੇ ਖੁੱਲੇ ਢਾਬਿਆਂ ਅਤੇ ਮਠਿਆਈ ਦੀਆਂ ਦੁਕਾਨਾਂ ਤੇ ਅਜਿਹੀ ਇੱਕ ਸੂਬਾ ਪੱਧਰੀ ਅਚਨਚੇਤ ਜਾਂਚ ਕੀਤੀ ਗਈ ਸੀ।

ਇਸ ਸਬੰਧੀ ਆਸ਼ੂ ਨੇ ਕਿਹਾ ਮੌਜੂਦਾ ਜਾਂਚ ਆਮ ਆਦਮੀ ਨੂੰ ਸਮਾਜ ਵਿੱਚ ਪੱਸਰੀਆਂ ਧੋਖਾਧੜੀਆਂ ਤੇ ਧਾਂਦਲੀਆਂ ਤੋਂ ਬਚਾਉਣ ਦੇ ਮੱਦੇਨਜ਼ਰ ਵਿੱਢੀ ਗਈ ਹੈ। ਉਹਨਾਂ ਕਿਹਾ,”ਇਹ ਸਿਰਫ ਇੱਕ ਸ਼ੁਰੂਆਤ ਹੈ ਤੇ ਅਜਿਹੀਆਂ ਛਾਪੇਮਾਰੀਆਂ ਤੇ ਜਾਂਚਾਂ ਨਿਰੰਤਰ ਸਾਲ ਚੱਲਦੀਆਂ ਰਹਿਣਗੀਆਂ , ਬਲਕਿ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਨਿਰੰਤਰ ਵਰਤਾਰਾ ਹੋ ਨਿਬੜੇਗਾ।”

LEAVE A REPLY

Please enter your comment!
Please enter your name here