ਭਾਜਪਾ ਜਿਲਾਂ ਪ੍ਰਧਾਨ ਵਿਜੇ ਪਠਾਨਿਆਂ ਦੀ ਤਾਜਪੋਸ਼ੀ ਲਈ ਉਮੜਿਆ ਜਨ ਸੈਲਾਬ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਵਿਜੇ ਪਠਾਨਿਆਂ ਦੇ ਜਿਲਾ ਪ੍ਰਧਾਨ ਬਨਣ ਤੋਂ ਬਾਅਦ ਉਹਨਾਂ ਦੀ ਤਾਜਪੋਸ਼ੀ ਸੰਬੰਧੀ ਨਵਜੀਤ ਫਾਰਮ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਰਜਕਰਤਾ ਸ਼ਾਮਿਲ ਹੋਏ। ਇਸ ਮੌਕੇ ਤੇ ਭਾਜਪਾ ਦੇ ਨਵੇਂ ਅਤੇ ਪੁਰਾਣੇ ਕਾਰਜਕਾਰਤਾਵਾ ਦੇ ਮਹਾਕੁੰਭ ਦਾ ਨਜਾਰਾ ਦੇਖਣ ਨੂੰ ਮਿਲਿਆ। ਹਜ਼ਾਰਾ ਦੀ ਗਿਣਤੀ ਵਿੱਚ ਪਹੁੰਚੇ ਕਾਰਜਕਰਤਾਵਾਂ ਵਲੋਂ ਵਿਜੇ ਪਠਾਨਿਆਂ ਨੂੰ ਸਨਮਾਨਿਤ ਕੀਤਾ ਅਤੇ ਹਾਰ ਪਾਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਭਾਜਪਾ ਮਹਾਮੰਤਰੀ ਰਾਕੇਸ਼ ਰਾਠੌਰ, ਐਮ.ਐਲ.ਏ. ਸੋਮ ਪ੍ਰਕਾਸ਼, ਪ੍ਰਦੇਸ਼ ਸਕੱਤਰ ਸੁਦੇਸ਼ ਸ਼ਰਮਾ, ਅਨੁਸੂਚਿਤ ਜਾਤੀ ਪੰਜਾਬ ਮੋਰਚਾ ਦੇ ਪ੍ਰਧਾਨ ਡਾ. ਦਿਲਬਾਗ ਰਾਏ, ਮਹਾਮੰਤਰੀ ਕੇਵਲ ਕ੍ਰਿਸ਼ਨ, ਸਾਬਕਾ ਮੁੱਖ ਪਾਰਲੀਮੈਂਟ ਸਕੱਤਰ ਦੇਸ ਰਾਜ ਧੁੱਗਾ, ਐਸਜੀਪੀਸੀ ਦੇ ਸਕੱਤਰ ਹਰਜਿੰਦਰ ਸਿੰਘ ਧਾਮੀ, ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ, ਮੇਅਰ ਸ਼ਿਵ ਸੂਦ, ਮੁਕੇਰੀਆਂ ਦੇ ਪ੍ਰਧਾਨ ਭਾਜਪਾ ਸੰਦੀਪ ਮਿਨਹਾਸ, ਸਾਬਕਾ ਜਿਲਾ  ਪ੍ਰਧਾਨ ਭਾਜਪਾ ਡਾ. ਰਮਨ ਘਈ, ਸਾਬਕਾ ਐਮ.ਪੀ. ਕਮਲ ਚੌਧਰੀ, ਜਿਲਾ ਖੰਨਾ ਦੇ ਭਾਜਪਾ ਪ੍ਰਧਾਨ ਰਣਜੀਤ ਸਿੰਘ ਹੀਰਾ, ਸੀਨਿਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਵਾਲਾ, ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਪੀਏ ਭਾਰਤ ਭੂਸ਼ਣ ਵਰਮਾ, ਭਾਜਪਾ ਅਕਾਲੀ ਦਲ ਦੇ ਸਮੂਹ ਕੌਂਸਲਰ ਹੁਸ਼ਿਆਰਪੁਰ ਹਲਕੇ ਦੇ ਸਰਪੰਚ, ਪੰਚ, ਲੰਬੜਦਾਰ, ਬਲਾਕ ਸੰਮਤੀ ਮੈਂਬਰ, ਜਿਲਾ ਪਰਿਸ਼ਦ ਮੈਂਬਰ, ਵਾਇਸ ਪ੍ਰਧਾਨ ਬਲਾਕ ਸੰਮਤੀ ਨਵੇਂ ਬਣੇ ਭਾਜਪਾ ਪ੍ਰਧਾਨ ਵਿਜੇ ਪਠਾਨਿਆਂ ਨੂੰ ਵਧਾਈ ਦੇਣ ਪਹੁੰਚੇ।

Advertisements

– ਅਕਾਲੀ ਅਤੇ ਭਾਜਪਾ ਸਾਰੇ ਗੁੱਟਾ ਦੇ ਨੇਤਾ ਅਤੇ ਕਾਰਜਕਾਰਤਾ ਹੋਏ ਹਾਜ਼ਰ 

ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਵਿਜੇ ਪਠਾਨਿਆਂ ਬਚਪਨ ਤੋਂ ਹੀ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੇ ਵੱਖ-ਵੱਖ ਆਹੁਦਿਆ ਦੇ ਰਹਿ ਕੇ ਸੇਵਾ ਕਰ ਚੁੱਕੇ ਹਨ। ਇਸ ਲਈ ਪੁਰਾਣੇ ਤਜਰਬੇ ਨਾਲ ਉਹ ਪਾਰਟੀ ਨੂੰ ਜ਼ਿਆਦਾ ਮਜਬੂਤੀ ਦੇਣਗੇ। ਉਹਨਾਂ ਕਿਹਾ ਕਿ ਪਠਾਨਿਆਂ ਲਈ 2019 ਦੀ ਚੋਣ ਇੱਕ ਚੁਨੌਤੀ ਹੈ ਅਤੇ ਪਠਾਨਿਆਂ ਤਜਰਬੇਕਾਰ ਕਾਰਜਕਾਰਤਾ ਇਸ ਵਿੱਚ ਜ਼ਰੂਰੀ ਸਫਲ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੇ ਉੱਘੇ ਲੀਡਰਾਂ ਨੇ ਵਿਜੇ ਪਠਾਨਿਆਂ ਨੂੰ ਬੜਾ ਸੋਚ ਵਿਚਾਰ ਕੇ ਇਸ ਆਹੁਦੇ ਨਾਲ ਨਿਵਾਜਿਆ ਹੈ।

ਸੁਭਾਸ਼ ਸ਼ਰਮਾ ਨੇ ਇਸ ਮੌਕੇ ਤੇ ਵਿਜੇ ਪਠਾਨਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 2019 ਦੇ ਲੋਕਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਜਨਕਲਿਆਣ ਦੇ ਕੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ। ਉਹਨਾਂ ਨੂੰ ਯਕੀਨ ਹੈ ਕਿ ਵਿਜੇ ਪਠਾਨਿਆਂ ਇਸ ਡਿਊਟੀ ਨੂੰ ਠੀਕ ਢੰਗ ਨਾਲ ਨਿਭਾਉਣਗੇ। ਰਾਕੇਸ਼ ਰਠੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਵੇਤ ਮਲਿਕ ਜਦੋਂ ਤੋਂ ਪੰਜਾਬ ਦੇ ਭਾਜ

ਪਾ ਪ੍ਰਧਾਨ ਬਣੇ ਹਨ ਉਦੋਂ ਤੋਂ ਹੀ ਪਾਰਟੀ ਨਵੀ ਤਾਕਤ ਨਾਲ ਦਿਨੋਂ-ਦਿਨ ਉੱੰਚੀਆਂ ਬੁਲੰਦੀਆਂ ਵੱਲ ਵੱਧ ਰਹੀ ਹੈ। ਸ਼ਵੇਤ ਮਲਿਕ ਲਗਾਤਾਰ ਪਾਰਟੀ ਦੀ ਤਰੱਕੀ ਲਈ ਜੀ-ਜਾਨ ਨਾਲ ਯਤਨ ਕਰ ਰਹੇ ਹਨ। ਰਾਠੌਰ ਨੇ ਕਿਹਾ ਕਿ ਸ਼ਵੇਤ ਮਲਿਕ ਦੀ ਅਗੁਵਾਈ ਵਿੱਚ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਐਨ.ਡੀ.ਏ ਦੀ ਝੌਲੀ ਵਿੱਚ ਪਾਉਣਗੇ। ਜਿਸ ਵਿੱਚ ਵਿਜੇ ਪਠਾਨਿਆਂ ਦਾ ਅਹਿਮ ਰੋਲ ਹੋਵੇਗਾ।
ਇਸ ਮੌਕੇ ਤੇ ਨਵੇਂ ਨਿਯੁਕਤ ਕੀਤੇ ਗਏ ਭਾਜਪਾ ਆਹੁਦੇਦਾਰਾਂ ਨਿਤਿਨ ਗੁਪਤਾ ਨੰਨੂ, ਸਤੀਸ਼ ਬਾਵਾ, ਅਨਿਲ ਹੰਸ ਅਤੇ ਗੌਰਵ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਮੇਅਰ ਸ਼ਿਵ ਸੂਦ, ਸਾਬਕਾ ਜਿਲ•ਾ ਪ੍ਰਧਾਨ ਆਨੰਦਵੀਰ ਸਿੰਘ, ਵਿਜੇ ਸੂਦ, ਕ੍ਰਿਸ਼ਨ ਅਰੋੜਾ, ਰਾਜ ਕੁਮਾਰ ਰਾਜੂ, ਸ਼ੁਕਲਾ ਦੇਵੀ, ਸਤਵੀਰ ਸੱਤੀ, ਮੀਨੂ ਸੇਠੀ, ਅਰਚਨਾ ਜੈਨ, ਜਸਬੀਰ ਸਿੰਘ ਸਲੇਰਨ, ਹਰਭਜਨ ਬੋਦਲ, ਰਣਜੀਤ ਰਾਣਾ, ਚਿੰਟੂ ਹੰਸ, ਸੁਰਿੰਦਰ ਭੱਟੀ, ਅਸ਼ਵਨੀ ਗੈਂਦ, ਬੱਬਾ ਹਾਂਡਾ, ਸੁਧੀਰ ਸ਼ਰਮਾ, ਸੁਧੀਰ ਸੂਦ, ਸੁਦੇਸ਼ ਸ਼ਰਮਾ, ਆਰ.ਕੇ. ਕੋਹਲੀ, ਅਸ਼ਵਨੀ, ਭਾਜਪਾ ਕਨੇਡੀ, ਦੀਪਕ ਪ੍ਰਭਾਕਰ, ਵਿਨੋਦ ਸ਼ਰਮਾ, ਅਵਿਨਾਸ਼ ਸ਼ਰਮਾ, ਭਿੰਦਾ, ਅਮਰਜੀਤ ਲਾਡੀ, ਗੁਰਦੀਪ, ਰਾਮੇਸ਼ ਠਾਕੁਰ, ਸੁਦੇਸ਼ ਭਾਟੀਆ ਬਿੱਟੂ, ਸੰਜੀਵ ਦੁਆ, ਸੁਨੀਤਾ ਦੁਆ, ਸਵਿਤਾ ਸੂਦ, ਕਵਿਤਾ ਪਰਮਾਰ, ਹਰਕਿਸ਼ਨ ਧਾਮੀ, ਬਲਵਿੰਦਰ ਬਿੰਦੀ, ਰਾਮਦੇਵ ਯਾਦਵ, ਯਸ਼ਪਾਲ ਸ਼ਰਮਾ, ਸੁਖਬੀਰ ਸਿੰਘ ਨੰਦਨ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਕਾਰਜਕਾਰਤਾ ਸਨ। ਕੌਂਸਲਰ ਨਿਪੁਨ ਸ਼ਰਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here