ਸਮਾਜ ਦੇ ਪ੍ਰਤੀ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਕਰਦੇ ਰਹਾਂਗੇ ਸਨਮਾਨਿਤ: ਮਨਦੀਪ ਗਿੱਲ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਐਂਟੀ ਕੁਰੱਪਸ਼ਨ ਬਿਊਰੋ ਆਫ਼ ਇੰਡੀਆ ਸਮਾਜ ਦੇ ਪ੍ਰਤੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸਮੇਂ ਆਉਣ ਤੇ ਸਨਮਾਨਤ ਕਰਦੀ ਰਹਿੰਦੀ ਇਸੇ ਲੜੀ ਦੇ ਤਹਿਤ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਗਿੱਲ ਦੀ ਅਗਵਾਈ ਵਿੱਚ ਡੀਐੱਸਪੀ ਵਿਜੀਲੈਂਸ ਰੇਂਜ ਜਲੰਧਰ ਦੇ ਰੀਡਰ ਹਰੀਸ਼ ਅਟਵਾਲ ਨੂੰ ਆਪਣੀ ਡਿਊਟੀ ਸਮੇਂ  ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਤੇ ਸੰਸਥਾ ਵੱਲੋਂ ਹੋਨੇਸਟ ਡਿਊਟੀ ਅਫ਼ਸਰ ਦਾ ਐਵਾਰਡ ਦਿੱਤਾ ਗਿਆ । ਇਸ ਮੌਕੇ ਤੇ ਬੋਲਦਿਆਂ ਰਾਸ਼ਟਰੀ ਪ੍ਰਧਾਨ ਮਨਦੀਪ ਗਿੱਲ ਨੇ ਕਿਹਾ ਕਿ ਸਾਡੀ ਸੰਸਥਾ ਨੇ ਹਮੇਸ਼ਾਂ ਹੀ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਸਮੇਂ ਆਉਣ ਤੇ ਬਣਦਾ ਮਾਣ ਸਨਮਾਨ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ ।

Advertisements

ਉਨ੍ਹਾਂ ਨੇ ਕਿਹਾ ਕਿ ਰਿਸ਼ਵਤਖੋਰੀ ਇਕ ਇਹੋ ਜਿਹਾ ਕੋਹੜ ਹੈ । ਜਿਸ ਨੂੰ ਖਤਮ ਕਰਨ ਨਾਲ ਸੌਖਾ ਨਹੀਂ ਪਰ ਇਸਦਾ ਇਹ ਮਤਲਬ ਨਹੀਂ ਕਿ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਮਨ ਚੋਂ ਇਕ ਗੱਲ ਕੱਢਣੀ ਪਵੇਗੀ ਕਿ ਰਿਸ਼ਵਤ ਬਗੈਰ ਕੰਮ ਨਹੀਂ ਹੋ ਸਕਦਾ । ਜਿਸ ਦਿਨ ਇਸ ਗੱਲ ਨੂੰ ਆਮ ਜਨਤਾ ਜਾਂ ਆਮ ਲੋਕ ਸਮਝ ਆਉਣਗੇ ਤਾਂ ਰਿਸ਼ਵਤ ਨੂੰ ਨੱਥ ਪਾਈ ਜਾ ਸਕਦੀ ਹੈ । ਇਸ ਮੌਕੇ ਤੇ ਬੋਲਦਿਆਂ ਰੀਡਰ ਹਰੀਸ਼ ਅਟਵਾਲ ਨੇ ਕਿਹਾ ਕਿ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੀ ਟੀਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਇਸ ਟੀਮ ਨੇ ਆਪਣੀ ਵੱਖਰੀ ਹੀ ਪਹਿਚਾਣ ਬਣਾ ਲਈ ਹੈ । ਜਿਸ ਦੇ ਲਈ ਐਂਟੀ ਕਰੱਪਸ਼ਨ ਬਿਊਰੋ ਟੀਮ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਗਿੱਲ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਟੇਟ ਚੇਅਰਮੈਨ ਬਲਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਅਨੂਪ ਸਿੰਘ, ਯੂਥ ਪ੍ਰਧਾਨ ਕਮਲਜੀਤ ਕੰਡਾ ,ਚੇਅਰਮੈਨ ਤੇਜਪਾਲ ਸਿੰਘ, ਪਰਗਟ ਸਿੰਘ ਸਕੱਤਰ,ਚੇਅਰਪਰਸਨ ਚਰਨਜੀਤ ਕੌਰ ,  ਸੁਮਿਤ ਸਹਿਦੇਵ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here