ਆਖਿਰ ਕਪੂਰਥਲਾ ਵਿੱਚ ਉਹ ਕਿਹੜੇ ਵੱਡੇ ਮਗਰਮੱਛ ਹਨ ਜੋ ਚਿੱਟਾ ਤਸਕਰੀ ਕਰਦੇ ਹਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਆਏ ਦਿਨ ਕਪੂਰਥਲਾ ਵਿੱਚ ਚਿੱਟਾ ਤਸਕਰ ਫੜੇ ਜਾ ਰਹੇ ਹਨ। ਕਰੀਬ ਇੱਕ ਹਫਤਾ ਪਹਿਲਾ ਕਾਂਗਰਸੀ ਕੌਂਸਲਰ ਦੇ ਦੋਨੋ ਪੁੱਤਰ 100 ਗ੍ਰਾਮ ਚਿੱਟੇ ਸਮੇਤ ਐਸ ਟੀ ਐਫ ਨੇ ਫੜੇ ਸਨ ਤੇ ਬੀਤੇ ਸ਼ੁਕਰਵਾਰ ਨੂੰ ਸੀ ਆਈ ਏ ਸਟਾਫ ਦੀ ਪੁਲਿਸ ਨੇ ਕਪੂਰਥਲਾ ਵਿਖੇ ਤਰਨਤਾਰਨ ਵਾਸੀ 2 ਮੁੰਡਿਆਂ ਨੂੰ 100 ਗ੍ਰਾਮ ਚਿੱਟੇ ਸਮੇਤ ਕਾਬੂ ਕਰਕੇ ਥਾਣਾ ਸਿਟੀ ਵਿਖੇ ਮੁਕਦਮਾ ਦਰਜ਼ ਕਰਕੇ ਜੇਲ ਭੇਜ ਦਿੱਤਾ ਹੈ। ਪੁਲਿਸ ਨੇ ਹਫਤੇ ਵਿਚ ਹੀ 2 ਕੇਸ ਚਿੱਟਾ ਤਸਕਰਾਂ ਦੇ ਹੱਲ ਕੀਤੇ ਹੈ ਜੋਕਿ ਪੁਲਿਸ ਲਈ ਸ਼ਲਾਘਾਯੋਗ ਉਪਰਾਲਾ ਹੈ ਪ੍ਰੰਤੂ ਐਥੇ ਸਵਾਲ ਇਹ ਖੜਾ ਹੁੰਦਾ ਹੈ।

Advertisements

ਆਖਿਰ ਕਪੂਰਥਲਾ ਵਿੱਚ ਉਹ ਕੇੜ੍ਹੇ ਵੱਡੇ ਮਗਰਮੱਛ ਹਨ ਜੋ ਚਿੱਟਾ ਤਸਕਰੀ ਕਰਦੇ ਹਨ ਜਿਨ੍ਹਾਂ ਕੋਲ ਛੋਟੇ-ਵਡੇ ਤਸਕਰ ਚਿੱਟਾ ਖਰੀਦਣ  ਜਾਂ ਵੇਚਣ ਆਉਂਦੇ ਹਨ ਪੁਲਿਸ ਓਹਨਾ ਤੇ ਕਿਦੋਂ ਹੱਥ ਪਾਏਗੀ ਜੋਕਿ ਸਾਰੀ ਜਨਤਾ ਦੇ ਮਨਾਂ ਚ ਇਹ ਸਵਾਲ ਪੈਦਾ ਹੋ ਰਿਹਾ ਹੈ ਚਾਹੇ ਪੰਜਾਬ ਚ ਸਰਕਾਰ ਬਦਲ ਗਈ ਹੈ, ਪ੍ਰੰਤੂ ਅੱਜ ਵੀ ਪੁਰਾਣੀਆਂ ਸਰਕਾਰਾਂ ਵਾਂਗ ਕਪੂਰਥਲਾ ਵਿੱਚ ਗੈਰਕਨੂੰਨੀ ਕੰਮ ਚੱਲ ਰਿਹਾ ਹੈ ਚਾਹੇ ਆਪ ਸਰਕਾਰ ਨਸ਼ਾ ਖਤਮ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ ਪ੍ਰੰਤੂ ਫਿਰ ਵੀ ਢਿਡ੍ਹ ਹੱਡੀ ਵਾਲੇ ਨਸ਼ਾ ਤਸਕਰ ਸ਼ਹਿਰ ਦੇ ਕੁਝ ਇਲਾਕਿਆਂ ਚ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਜੋਕਿ ਨੌਜਵਾਨ ਪੀੜੀ ਲਈ ਖਤਰਨਾਕ ਹੈ।

LEAVE A REPLY

Please enter your comment!
Please enter your name here