ਜਿਲਾ ਕਪੂਰਥਲਾ ਦਾ ਕਸਬਾ ਢਿਲਵਾਂ ਬਣਿਆ ਸਮੱਸਿਆਵਾਂ ਦਾ ਘਰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ  ਜਿਲਾ ਕਪੂਰਥਲਾ ਦੇ ਕਸਬਾ ਢਿਲਵਾਂ ਨੂੰ ਜੇਕਰ ਸਮੱਸਿਆਵਾਂ ਦਾ ਘਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ  ਇਲਾਕੇ ਦੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਰੇਲਵੇ ਕਰਾਸਿੰਗ ਫਾਟਕ ਦੀ ਹੈ ਵਰਨਣਯੋਗ ਹੈ ਕਿ ਇੱਥੋਂ ਰੋਜ਼ਾਨਾ ਹੀ 100 ਦੇ ਕਰੀਬ ਗੱਡੀਆਂ ਲੰਘਦੀਆਂ ਹਨ, ਫਾਟਕ ਜ਼ਿਆਦਾਤਰ ਬੰਦ ਹੀ ਰਹਿੰਦਾ ਹੈ। ਕਸਬਾ ਢਿਲਵਾਂ ਜੀ.ਟੀ.ਰੋਡ ਤੋਂ ਇਹ ਸੜਕ ਬੇਗੋਵਾਲ, ਭੋਗਪੁਰ-ਟਾਂਡਾ, ਦਸੂਹਾ, ਮੁਕੇਰੀਆਂ, ਹੁਸ਼ਿਆਰਪੁਰ, ਮਾਤਾ ਚਿੰਤਪੁਰਨੀ ਹਿਮਾਚਲ ਪ੍ਰਦੇਸ਼ ਨੂੰ ਨਿਕਲਦੀ ਹੈ। ਫਾਟਕ ਬੰਦ ਰਹਿਣ ਕਾਰਨ ਜਿੱਥੇ ਲੋਕਾਂ ਦਾ ਸਮਾ ਖ਼ਰਾਬ ਹੁੰਦਾ ਹੈ, ਉੱਥੇ ਐਮਰਜੈਂਸੀ ਵੇਲੇ ਵੀ ਫਾਟਕ ਬੰਦ ਰਹਿਣ ਕਾਰਨ ਕਿਸੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਰੇਲਵੇ ਫਾਟਕ ਬੰਦ ਰਹਿਣ ਦੀ ਸਮੱਸਿਆ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਹੈ ਭਾਵੇਂ ਕਿ ਵੋਟਾਂ ਵੇਲੇ ਹਰ ਪਾਰਟੀ ਦੇ ਨੇਤਾ ਵੱਡੇ -ਵੱਡੇ ਵਾਅਦੇ ਕਰ ਜਾਂਦੇ ਹਨ, ਪਰੰਤੂ ਵੋਟਾਂ ਤੋਂ ਬਾਅਦ ਇਲਾਕੇ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ, ਇਸ ਤੋਂ ਇਲਾਵਾ ਢਿਲਵਾਂ ਬੱਸ ਸਟੈਂਡ ਤੇ ਬੱਸਾਂ ਨਾ ਖੜੀਆਂ ਕਰਨ ਕਾਰਨ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ  ਅਤੇ ਨਜ਼ਦੀਕੀ ਪਿੰਡਾਂ ਦੇ ਵਸਨੀਕਾਂ ਨੂੰ  ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Advertisements

ਬੱਸਾਂ ਵਾਲੇ ਅਕਸਰ ਟੋਲ ਪਲਾਜ਼ਾ ਹੀ ਲੋਕਾਂ ਨੂੰ ਉਤਾਰਦੇ ਹਨ  ਇਲਾਕੇ ਵਿਚ ਕੋਈ ਇੰਡਸਟਰੀ ਨਾ ਹੋਣ ਕਾਰਨ ਬੇਰੁਜ਼ਗਾਰੀ  ਕਾਰਨ ਨੌਜਵਾਨਾਂ ਨੂੰ ਬਾਹਰਲੀਆਂ ਸਟੇਟਾਂ ਜਾਂ ਵਿਦੇਸ਼ਾਂ ਵਿਚ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਇਲਾਕੇ ਵਿਚ ਕੋਈ ਸਰਕਾਰੀ ਕਾਲਜ ਜਾਂ ਸਰਕਾਰੀ ਇੰਸਟੀਚਿਊਟ ਨਾ ਹੋਣ ਕਾਰਨ ਬੱਚਿਆਂ ਨੂੰ  ਪੜਾਈ ਲਈ ਸ਼ਹਿਰ ਜਾਣਾ ਪੈਂਦਾ ਹੈ। ਜਿਸ ਕਾਰਨ ਕਈ ਵਿਦਿਆਰਥੀ ਉਚੇਰੀ ਪੜਾਈ ਪੜਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਇਲਾਕੇ ਦੀਆਂ ਕਈ ਜਗਾ ਤੋਂ ਢਿਲਵਾਂ ਨੂੰ  ਜੁੜਦੀਆਂ ਸੜਕਾਂ ਵਿਚ ਵੀ ਕਾਫ਼ੀ ਡੂੰਗੇ  ਟੋਏ ਪਏ ਹਨ । ਇਲਾਕਾ ਨਿਵਾਸੀਆਂ ਦੀ ਉੱਚ ਅਧਿਕਾਰੀਆਂ ਪਾਸੋਂ ਜ਼ੋਰਦਾਰ ਮੰਗ ਹੈ ਕਿ ਢਿਲਵਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ।

LEAVE A REPLY

Please enter your comment!
Please enter your name here