ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਭਾਜਪਾ ਵਰਕਰਾਂ ਨੇ ਕੀਤੀ ਸ਼ਰਧਾਂਜਲੀ ਭੇਂਟ

ਸੁਲਤਾਨਪੁਰ ਲੋਧੀ/ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ‘ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਗਿਆ।ਇਸ ਮੌਕੇ ਤਲਵੰਡੀ ਚੌਧਰੀਆਂ ਤੇ ਸਰਦਾਰ ਭਗਤ ਸਿੰਘ ਚੌਂਕ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਬੁੱਤ ਤੇ ਹਾਰ ਪਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਉਪ ਪ੍ਰਧਾਨ ਅਤੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ, ਤਲਵੰਡੀ ਚੋਧਰੀਆਂ ਸਰਕਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਸਮੂਹ ਵਰਕਰਾਂ ਨੇ ਭੇਂਟ ਕੀਤੇ ।ਅਤੇ ਇਸ ਮੌਕੇ ਸ਼ਹੀਦਾਂ ਨੂੰ ਸਮਰਪਿਤ ਨਾਅਰੇ ਗੂੰਜੇ ਗਏ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਉਪ ਪ੍ਰਧਾਨ ਅਤੇ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਨੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਸ਼ਹੀਦ ਸਰਦਾਰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਰਿਣੀ ਰਹਿਣਗੇ।ਉਹਨਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਅਹਿਮ ਭੂਮਿਕਾ ਨਿਭਾਈ। ਸੀ ਉਹਨਾਂ ਨੂੰ ਦੇਖ ਕੇ ਬਹੁਤ ਸਾਰੇ ਨੌਜਵਾਨਾਂ ਨੇ ਕ੍ਰਾਂਤੀਕਾਰੀ ਸੋਚ ਦਾ ਰਾਹ ਅਪਣਾਇਆ। ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ।ਉਹਨਾਂ ਕਿਹਾ ਕਿ ਸਰਦਾਰ ਭਗਤ ਸਿੰਘ ਮਹਿਜ਼ 23 ਸਾਲਾਂ ਦਾ ਸੀ ਜਦੋਂ ਸਰਦਾਰ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਪਰ ਉਸ ਦੇ ਇਨਕਲਾਬੀ ਵਿਚਾਰ ਬਹੁਤ ਸਥਾਨਿਕ ਸਨ।

Advertisements

ਉਸ ਦੇ ਵਿਚਾਰਾਂ ਨੇ ਲੱਖਾਂ ਹੀ ਭਾਰਤੀ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਲਈ ਪ੍ਰੇਰਿਤ ਕੀਤਾ, ਬਲਕਿ ਅੱਜ ਵੀ ਉਸ ਦੇ ਵਿਚਾਰ ਨੌਜਵਾਨਾਂ ਨੂੰ ਸੇਧ ਦਿੰਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਤਲਵੰਡੀ ਚੋਧਰੀਆਂ ਸਰਕਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਵੱਡੀ ਗਿਣਤੀ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਮੌਜੂਦ ਸਨ।ਇਸ ਮੌਕੇ ਸਮਸ਼ੇਰ ਸਿੰਘ ਸੇਰਾ ਸਰਕਲ ਪ੍ਧਾਨ ਤਲਵੰਡੀ ਚੌਧਰੀਆਂ,ਸੁਰਿੰਦਰ ਤੁੜ ਜਰਨਲ ਸੈਕਟਰੀ,ਹਰਜਿੰਦਰ ਪੰਡਤ ਜਰਨਲ ਸਕੱਤਰ ਸਰਕਲ ਕਬੀਰਪੁਰ,ਜਸਵਿੰਦਰ ਸਿੰਘ ਝੰਡੂਵਾਲਾ, ਕੁਲਦੀਪ ਸਿੰਘ ਸਾਹੀ,ਗਗਨਦੀਪ ਸਿੰਘ ਤਲਵੰਡੀ, ਬਲਜੀਤ ਸਿੰਘ ਬਿੱਲਾ,ਕੁਲਵਿੰਦਰ ਸਿੰਘ ਕਿੰਦਾ, ਰੂਬਲ ਸਾਹੀ,ਜਗਰੂਪ ਸਿੰਘ ਤਲਵੰਡੀ,ਲਵ ਬਿਧੀਪੁਰ,ਚਰਨਜੀਤ ਤਲਵੰਡੀ,ਨੋਨਾ ਤਲਵੰਡੀ, ਸੰਦੀਪ ਮਸੀਤਾਂ, ਪਰਮਜੀਤ ਦੀਪੇਵਾਲ,ਬਲਵਿੰਦਰ ਸਿੰਘ ਮੁੱਲਾਂਕਾਲਾ,ਰਾਜਬੀਰ ਸਿੰਘ ਤਕੀਆਂ ਆਦਿ ਹਾਜ਼ਿਰ ਸਨ

LEAVE A REPLY

Please enter your comment!
Please enter your name here