ਡਿਜੀਟਲ ਇੰਡੀਆ ਦੇ ਜਨਕ ਸਨ ਭਾਰਤ ਰਤਨ ਰਾਜੀਵ ਗਾਂਧੀ: ਦੀਪਕ ਸਲਵਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਦਫ਼ਤਰ ਏਕਤਾ ਭਵਨ ਵਿਖੇ ਸਵਰਗੀ ਰਾਜੀਵ ਗਾਂਧੀ ਦਾ 78ਵਾਂ ਜਨਮ ਦਿਨ ਬਲਾਕ ਪ੍ਰਧਾਨ ਦੀਪਕ ਸਲਵਾਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਬਲਾਕ ਪ੍ਰਧਾਨ ਸਮੇਤ ਸਮੂਹ ਵਰਕਰਾਂ ਨੇ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਨਮਨ ਕੀਤਾ।ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਰਾਜਬੰਸ ਕੌਰ ਰਾਣਾ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਜੀਵਨ ਬਾਰੇ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਦੇਸ਼ ਦੇ ਨੌਜਵਾਨ ਪ੍ਰਧਾਨ ਮੰਤਰੀ ਨੇ 18 ਸਾਲ ਦੀ ਉਮਰ ਵਿੱਚ ਨੌਜਵਾਨਾਂ ਨੂੰ ਵੋਟ ਦਾ ਅਧਿਕਾਰ ਦਿਵਾ ਕੇ ਦੇਸ਼ ਵਿੱਚ ਕੰਪਿਊਟਰ ਯੁੱਗ ਦੀ ਕ੍ਰਾਂਤੀ ਲਿਆਂਦੀ। ਮੌਜੂਦਾ ਸਰਕਾਰ ਬੇਸ਼ੱਕ ਇਸ ਪਰਿਵਾਰ ਦੇ ਨਾਮ ਮਿਟਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੈ ਪਰ ਦੇਸ਼ ਵਾਸੀਆਂ ਦੇ ਦਿਲਾਂ ਵਿੱਚੋਂ ਨਹੀਂ ਕੱਢ ਸਕਦੇ। ਇਸ ਪਰਿਵਾਰ ਦੀਆਂ ਕੁਰਬਾਨੀਆਂ ਦਾ ਦੇਣਾ ਦੇਸ਼ ਵਾਸੀ ਅਤੇ ਕਾਂਗਰਸ ਪਾਰਟੀ ਕਦੇ ਨਹੀਂ ਦੇ ਸਕਦੀ।

Advertisements

ਬਲਾਕ ਪ੍ਰਧਾਨ ਦੀਪਕ ਸਲਵਾਨ ਨੇ ਰਾਜੀਵ ਗਾਂਧੀ ਨੂੰ ਦੂਰਅੰਦੇਸ਼ੀ ਅਤੇ ਭਾਰਤ ਵਿੱਚ ਸੰਚਾਰ ਕ੍ਰਾਂਤੀ ਦਾ ਜਨਕ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ 21ਵੀਂ ਸਦੀ ਦੇ ਭਾਰਤ ਦਾ ਸੁਪਨਾ ਦਿੱਤਾ ਅਤੇ ਰਾਸ਼ਟਰੀ ਏਕਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਲਵਾਨ ਨੇ ਕਿਹਾ ਰਾਜੀਵ ਗਾਂਧੀ ਦੀ ਨੇ ਆਪਣੇ ਕੋਮਲ ਵਿਹਾਰ ਅਤੇ ਕੁਸ਼ਲ ਅਗਵਾਈ ਸਦਕਾ ਜਲਦੀ ਹੀ ਰਾਜਨੀਤਿਕ ਲੀਹਾਂ ਤੇ ਛਾ ਗਏ।ਇੰਦਰਾ ਗਾਂਧੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਨੇ ਬਤੋਰ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਸ਼ ਦੀ ਵਾਗਡੋਰ ਸੰਭਾਲੀ ਅਤੇ ਦੇਸ਼ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਸਬ ਤੋਂ ਪਹਿਲੇ ਕੰਪਿਊਟਰ ਦੀ ਮਹੱਤਤਾ ਬਾਰੇ ਦੇਸ਼ ਵਾਸੀਆਂ ਨੂੰ ਜਾਣੂ ਕਰਵਾਇਆ ਸੀ। ਦੇਸ਼ ਵਿੱਚ ਸੰਚਾਰ ਕ੍ਰਾਂਤੀ ਦੀ ਨੀਂਹ ਰੱਖੀ,ਜੋ ਸ਼ੁਰੂਆਤੀ ਪੀ.ਸੀ.ਓ. ਬੂਥ ਤੋਂ ਸ਼ੁਰੂ ਹੋ ਕੇ ਅੱਜ ਹਰ ਹੱਥ ਵਿੱਚ ਮੋਬਾਈਲ ਤੱਕ ਪਹੁੰਚ ਗਈ ਹੈ। ਸਲਵਾਨ ਨੇ ਕਿਹਾ ਕਿ 18 ਸਾਲ ਦੇ ਨੌਜਵਾਨਾਂ ਨੂੰ ਵੋਟ ਦਾ ਅਧਿਕਾਰ ਦੇਣ ਤੋਂ ਲੈ ਕੇ ਪੰਚਾਇਤੀ ਰਾਜ ਤੱਕ ਉਨ੍ਹਾਂ ਦੀ ਕ੍ਰਾਂਤੀਕਾਰੀ ਸੋਚ ਨੇ ਭਾਰਤੀ ਸਮਾਜ ਦਾ ਨਕਸ਼ਾ ਬਦਲ ਦਿੱਤਾ ਹੈ।

ਸਲਵਾਨ ਨੇ ਕਿਹਾ ਕਿ ਇਹ ਰਾਜੀਵ ਗਾਂਧੀ ਦੀ ਸੋਚ ਦਾ ਹੀ ਨਤੀਜਾ ਹੈ ਕਿ ਭਾਰਤ ਸੰਚਾਰ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਖੜ੍ਹਾ ਹੈ। ਆਧੁਨਿਕ ਭਾਰਤ ਦੇ ਨਿਰਮਾਤਾ ਰਾਜੀਵ ਗਾਂਧੀ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਵੋਟ ਦੇ ਅਧਿਕਾਰ ਦੀ ਉਮਰ ਸੀਮਾ 21 ਤੋਂ ਘਟਾ ਕੇ 18 ਸਾਲ ਕਰ ਕੇ ਰਾਜਨੀਤੀ ਵਿੱਚ ਸਿੱਧੀ ਭਾਗੀਦਾਰੀ ਦਾ ਅਧਿਕਾਰ ਦਿੱਤਾ ਸੀ। ਉਨ੍ਹਾਂ ਦੇ ਦਰਸਾਏ ਕਦਮਾਂ ਤੇ ਚੱਲ ਕੇ ਹੀ ਭਾਰਤ ਦੀ ਧਰਮ ਨਿਰਪੱਖਤਾ ਅਤੇ ਮਜ਼ਬੂਤ ​​ਲੋਕਤੰਤਰ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਅਮਰਜੀਤ ਸੈਦੋਵਾਲ,ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਿਸ਼ਨਪੁਰ,ਬਲਾਕ ਕਾਂਗਰਸ ਦੇ ਪ੍ਰਧਾਨ ਮਨੋਜ ਭਸੀਨ ਬੌਬੀ,ਪਰਮਿੰਦਰ ਸਿੰਘ ਬੰਨੁ,ਲਖਬੀਰ ਸਿੰਘ ਕਾਂਜਲੀ,ਡਿਪਟੀ ਮੇਅਰ ਵਿਨੋਦ ਸੂਦ,ਕੌਂਸਲਰ ਕਰਨ ਮਹਾਜਨ,ਕੌਂਸਲਰ ਸੰਦੀਪ ਸਿੰਘ,ਠਾਕੁਰ ਦਾਸ,ਕੌਂਸਲਰ ਹੈਪੀ ਅਰੋੜਾ,ਜਗਦੀਸ਼ ਸਿੰਘ ਜੱਗੀ,ਰਜਿੰਦਰ ਸਿੰਘ ਪਾਲਾ,ਤਰਸੇਮ ਲਾਲ,ਮਧੂ ਸੂਦਨ ਸ਼ਰਮਾ, ਨਰਾਇਣ ਵਸ਼ਿਸਟ,ਪ੍ਰਗਟ ਸਿੰਘ ਬਹਿ,ਨਵਜੋਤ ਸਿੰਘ ਵਾਲੀਆ,ਸ਼ਿੰਦਾ,ਸੁਰਿੰਦਰ ਸਿੰਘ ਵਾਲੀਆ,ਲਵਪ੍ਰੀਤ ਸਿੰਘ,ਹਰਜੀਤ ਸਿੰਘ ਕਾਕਾ,ਅਸ਼ੋਕ ਪਾਸੀ,ਗੁਰਦੇਵ ਸਿੰਘ ਧਾਮ,ਜਸਬੀਰ ਸੀਨੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here