ਕਪੂਰਥਲਾ ਦੇ ਸਰਕਾਰੀ ਮੰਡੀ ਸਕੂਲ ਵਿੱਚ ਬਿਨਾਂ ਪੱਖੇ ਤੋਂ ਦੋ ਕਮਰਿਆਂ ਚ ਪੜ੍ਹ ਰਹੇ 300 ਤੋਂ ਵੱਧ ਬੱਚੇ: ਅਵੀ ਰਾਜਪੂਤ/ਅਸ਼ੋਕ ਭਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਸੂਬੇ ਵਿੱਚ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵਾ ਕਰਦੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ,ਉੱਥੇ ਹੀ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਸਕੂਲ ਦੇ ਬੁਨਿਆਦੀ ਢਾਂਚੇ ਤੱਕ ਸਭ ਕੁਝ ਸੁਧਾਰਿਆ ਜਾ ਰਿਹਾ ਹੈ,ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਅਸਲੀਅਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ।ਸਕੂਲਾਂ ਦੀ ਦੁਰਦਸ਼ਾ ਦਾ ਤਾਜ਼ਾ ਮਾਮਲਾ ਹੈਰੀਟੇਜ ਸਿਟੀ ਕਪੂਰਥਲਾ ਦੇ ਮੰਡੀ ਸਕੂਲ ਤੋਂ ਸਾਹਮਣੇ ਆਇਆ ਹੈ।ਕਪੂਰਥਲਾ ਸਰਕਾਰੀ ਮੰਡੀ ਸਕੂਲ ਜਿਥੇ ਜ਼ਿਆਦਾ ਤਰ ਗਰੀਬ ਪਰਿਵਾਰਾਂ ਦੇ ਬੱਚੇ ਦੂਰ ਦੂਰ ਤੋਂ ਪੜਣ ਆਉਂਦੇ ਹਨ,ਦੀ ਹਾਲਤ ਖਸਤਾ ਹੋਣ ਕਾਰਨ ਡੀਓ ਵਲੋਂ ਪੱਕਾ ਹਾਲ ਕਾਡਾਂ ਦੀ ਬਜਾਏ ਬੱਚਿਆਂ ਨੂੰ ਤੋਪਖਾਨਾ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।ਜਿੱਥੇ ਪਹਿਲਾਂ ਹੀ ਬੱਚਿਆਂ ਦੀ ਜ਼ਿਆਦਾ ਗਿਣਤੀ ਹੋ ਦੇ ਕਾਰਨ ਮੰਡੀ ਸਕੂਲ ਦੇ ਬੱਚਿਆਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਬੱਚਿਆਂ ਦੇ ਨਾਲ ਤੋਪਖਾਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵੀਰਵਾਰ ਤੱਕ ਸਕੂਲੀ ਬੱਚਿਆਂ ਨੂੰ ਪੱਕੀ ਜਗ੍ਹਾ ਨਾ ਦਿੱਤੀ ਗਈ ਤਾਂ ਸ਼ੁੱਕਰਵਾਰ ਨੂੰ ਸਕੂਲੀ ਬੱਚਿਆਂਦੇ ਮਾਪਿਆਂ ਨੂੰ ਨਾਲ ਲੈਕੇ ਡੀਓ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਜਾਵੇਗਾ।

Advertisements

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਵੀ ਰਾਜਪੂਤ ਨੇ ਕਿਹਾ ਕਿ ਸੂਬੇ ਦੇ ਲੋਕ ਨੂੰ ਬੇਹਤਰ ਸਿੱਖਿਆ ਦੇਣ ਦੇ ਨਾਂ ਤੇ ਵੱਡੀਆਂ ਵੱਡੀਆਂ ਗੱਪਾ ਮਾਰਨ ਵਾਲੀ ਆਪ’ਸਰਕਾਰ ਦੇ ਮੰਤਰੀਆਂ ਨੂੰ ਇੱਕ ਵਾਰ ਕਪੂਰਥਲਾ ਦੇ ਮੰਡੀ ਸਕੂਲ ਦੀ ਖਸਤਾ ਹਾਲਤ  ਵਾਲ ਵੀ ਧੀਆਂ ਦੇਣਾ ਚਾਹੀਦਾ ਹੈ,ਜਿਸਦੀ ਮਾੜੀ ਹਾਲਤ ਕਾਰਨ ਸਕੂਲ ਦੇ ਬੱਚੇ ਦੂਜੇ ਸਕੂਲ ਦੇ ਦੋ ਕਮਰਿਆਂ ਵਿੱਚ 300 ਸੋ ਤੋਂ ਜ਼ਿਆਦਾ ਦੀ ਗਿਣਤੀ ਵਿੱਚ ਇੰਨੀ ਭਿਆਨਕ ਗਰਮੀ ਵਿੱਚ ਬਿਨਾਂ ਪੱਖਿਆਂ ਦੇ ਪੈੜਣ ਲਈ ਮਜਬੂਰ ਹਨ।ਅਵੀ ਰਾਜਪੂਤ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਕਰਨ ਅਤੇ ਨਵੀਆਂ ਇਮਾਰਤਾਂ ਬਣਾਉਣ ਲਈ ਸਰਕਾਰ ਨੂੰ ਢੀਂਗਾ ਤਾਂ ਬਹੁਤ ਮਾਰ੍ਡੀ ਹੈ,ਪਰ ਜ਼ਮੀਨੀ ਪੱਧਰ ਤੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਥੇ ਬੱਚਿਆਂ ਦੇ ਬੈਠ ਕੇ ਸਿੱਖਿਆ ਗ੍ਰਹਿਣ ਕਰਨਾ ਇਕ ਗੰਭੀਰ ਮਸਲਾ ਹੈ।ਇੰਝ ਜਾਪਦਾ ਹੈ ਕਿ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਡੂੰਘੀ ਨੀਂਦ ਵਿੱਚ ਸੋ ਰਹੀ ਹੈ।ਅਵੀ ਰਾਜਪੂਤ ਨੇ ਸਿੱਖਿਆ ਵਿਭਾਗ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਵੀ ਇਸ ਪਾਸੇ ਪਹਿਲ ਦੇ ਅਧਾਰ ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਦੇ ਉੱਜਵਲ ਭਵਿੱਖ ਲਈ ਮੰਡੀ ਸਕੂਲ ਦੇ ਬੱਚਿਆਂ ਲਈ ਰਣਧੀਰ ਸਕੂਲ ਵਿੱਚ ਥਾਂ ਦਿੱਤੀ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਸਹੀ ਢੰਗ ਨਾਲ ਹੋ ਸਕੇ।ਇਸ ਮੌਕੇ  ਅਸ਼ੋਕ ਭਗਤ  MC,ਬਲਰਾਜ,ਸੁਮੀਤ ਕਪੂਰ,ਕੁਲਦੀਪਕ ਧਿਰ,ਰਾਜਾ,ਅਮਿਤ ਅਰੋੜਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here