ਸਕੂਲ ਦੇ ਬੱਚਿਆ ਅਤੇ ਸਟਾਫ਼ ਨੂੰ ਸ਼ਕਤੀ ਐਪ ਬਾਰੇ, ਔਰਤਾਂ ਅਤੇ ਬੱਚਿਆ ਉੱਪਰ ਹੋ ਰਹੇ ਅੱਤਿਆਚਾਰ ਸਬੰਧੀ ਲਗਾਇਆ ਗਿਆ ਜਾਗਰੂਕ ਕੈਂਪ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰ ਡਵੀਜਨ,ਮਾਨਯੋਗ ਐਸ.ਐਸ.ਪੀ.ਸਾਹਿਬ. ਨਵਨੀਤ ਸਿੰਘ ਬੈਂਸ ਕਪੂਰਥਲਾ,ਐਸ.ਪੀ.ਹੈੱਡ.ਕੁਆਟਰ ਹਰਪ੍ਰੀਤਸਿੰਘ ਕਮ ਡੀ.ਸੀ.ਪੀ.ਓ.ਕਪੂਰਥਲਾ, ਅਤੇ ਇੰਸਪੈਕਟਰ ਕੈਲਾਸ਼ ਕੌਰ ਇੰਚਾਰਜ ਸਬ ਡਵੀਜਨ ਫਗਵਾੜਾ ਅਤੇ ਭੁਲੱਥ ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਏ.ਐਸ.ਆਈ.ਰਸ਼ਪਾਲ ਸਿੰਘ ਸਾਂਝ ਕੇਂਦਰ ਥਾਣਾ ਸਿਟੀ ਫਗਵਾੜਾ ਅਤੇ ਏ.ਐਸ.ਆਈ ਸੁਰਜੀਤ ਸਿੰਘ,ਏ.ਐਸ.ਆਈ ਜਤਿੰਦਰ ਕੁਮਾਰ ਅਊਟਰੀਚ ਸੈਂਟਰ ਥਾਣਾ ਰਾਵਲਪਿੰਡੀ ਫਗਵਾੜਾ ਵਲੋਂ ਸਾਂਝ ਤੌਰ ਤੇ ਸਟੂਡੈਂਟ ਪੁਲਿਸ ਕੈਡਟ ਪ੍ਰੋਗਰਾਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਬੰਗਾ ਰੋਡ ਫਗਵਾੜਾ ਦੇ ਪ੍ਰਿੰਸੀਪਲ ਮੀਨੂੰ ਗੁਪਤਾ ਦੇ ਸਹਿਯੋਗ ਨਾਲ ਮਿਤੀ 25-08-2022 ਨੂੰ ਸਕੂਲ ਦੇ ਬੱਚਿਆ ਅਤੇ ਸਟਾਫ਼ ਨੂੰ ਸ਼ਕਤੀ ਐਪ ਬਾਰੇ, ਔਰਤਾਂ ਅਤੇ ਬੱਚਿਆ ਉੱਪਰ ਹੋ ਰਹੇ ਅੱਤਿਆਚਾਰ ਸਬੰਧੀ,ਨਸ਼ਿਆਂ ਦੀ ਰੋਕਥਾਮ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ  ਜਾਗਰੂਕ ਕੀਤਾ ਗਿਆ ।

Advertisements

ਵਾਤਾਵਰਣ ਸ਼ੁੱਧ ਰੱਖਣ ਲਈ ਸਕੂਲ ਦੇ ਪਿ੍ੰਸੀਪਲ ਮੀਨੂੰ ਗੁਪਤਾ ਜੀ ਅਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਬੂਟੇ ਲਗਾਏ ਗਏ ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਦੇ ਸਟਾਫ ਨੂੰ ਸਾਂਝ ਕੇਂਦਰਾ ਵਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ ।

LEAVE A REPLY

Please enter your comment!
Please enter your name here