ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੇ ਬੇਟੇ ਤੇ ਕਾਤਿਲਾਣਾ ਹਮਲਾ ਕਰਨ ਵਾਲੇ ਆਰੋਪੀ ਹਜੇ ਵੀ ਪੁਲਿਸ ਦੀ ਗ੍ਰਿਫਤ ਚੋ ਬਾਹਰ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਵਿਖੇ ਬੀਤੇ ਸ਼ਨੀਵਾਰ ਨੂੰ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦੇ ਬੇਟੇ ਤੇ  ਕਾਤਿਲਾਣਾ ਹਮਲਾ ਹੋਇਆ ਸੀ ਜਿਸ ਵਿਚ ਸ਼ਹਿਰੀ ਪ੍ਰਧਾਨ ਦਾ ਬੇਟਾ ਕਾਫੀ ਜਖਮੀ ਹੋਇਆ ਤੇ ਇਸ ਵਕਤ ਜੇਰੇ ਇਲਾਜ਼ ਚਲ ਰਿਹਾ ਹੈ। ਚਾਹੇ ਥਾਣਾ ਸਿਟੀ ਪੁਲਿਸ ਨੇ ਹਮਲਾਵਰਾਂ ਦੀ ਸ਼ਿਨਾਖਤ ਕਰਕੇ ਐਮ ਐਲ ਆਰ ਦੇਖਕੇ ਪਰਚਾ ਕਰ ਦਿੱਤਾ ਹੈ ਪ੍ਰੰਤੂ ਪੀੜਿਤ ਦੀ ਹਾਲਾਤ ਦੇਖਕੇ ਜੋ ਧਾਰਾਵਾਂ ਲੱਗਣੀਆਂ ਚਾਹੀਦੀਆਂ ਹਨ। ਉਹ ਹਜੇ ਕਸਰ ਬਾਕੀ ਹੈ ਇਸ ਤੋਂ ਅਲਾਵਾ ਸਿਆਸੀ ਦਬਾਅ ਕਰਕੇ ਕਿਸੇ ਵੀ ਮੁਜ਼ਰਿਮ ਦੀ ਹਜੇੇ ਤੱਕ ਪੁਲਿਸ ਵਲੋਂ ਗਿਰਫਤਾਰੀ ਨਹੀਂ ਹੋ ਪਾਈ।  ਜੋਕਿ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਹੈ ਸਾਰੇ ਮੁਜਰਿਮਾਂ ਦਾ ਖੁਲੇਆਮ ਘੁੰਮਣਾ ਸਮਾਜ ਲਈ ਬੇਹੱਦ ਖ਼ਤਰਨਾਕ ਹੈ।

Advertisements

ਖੁਲੇਆਮ ਘੁੰਮ ਰਹੇ ਮੁਜ਼ਰਿਮ ਪੀੜਿਤ ਪਰਿਵਾਰ ਤੇ ਕਿਸੇ ਵੇਲੇ ਵੀ ਦੋਬਾਰਾ ਜਾਨਲੇਵਾ ਹਮਲਾ ਕਰ ਸਕਦੇ ਹਨ ਉਸ ਵੇਲੇ ਇਸ ਦਾ ਕੌਣ ਜਿੰਮੇਵਾਰ ਹੋਵੇਗਾ। ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰੀ ਪ੍ਰਧਾਨ ਨੂੰ ਜਾ ਉਨ੍ਹਾਂ ਦੇ ਪੀੜਿਤ ਪੁੱਤਰ ਨੂੰ ਪੁਲਿਸ ਸੁਰੱਖਿਆ ਮੁਹਇਆ ਨਹੀਂ ਕਰਵਾਈ ਗਈ। ਜੋਕਿ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈਕੇ ਥਾਣਾ ਸਿਟੀ ਮੁਖੀ ਕਿਰਪਾਲ ਸਿੰਘ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਸਾਰੇ ਦੋਸ਼ੀਆਂ ਦੀ ਗਿਰਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਲਦ ਸਾਰੇ ਆਰੋਪੀ ਗਿਰਫ਼ਤਾਰ ਕਰ ਲਿਤੇ ਜਾਣਗੇ ਮੁਜਰਿਮਾਂ ਨੂੰ ਕਿਸੇ ਕੀਮਤ ਤੇ ਬਖਸ਼ਿਆਂ ਨਹੀਂ ਜਾਏਗਾ। 

LEAVE A REPLY

Please enter your comment!
Please enter your name here