ਭਾਸ਼ਾ ਵਿਭਾਗ ਵਲੋ ਕਰਵਾਏ ਗਏ ਮੁਕਾਬਲਿਆ ਵਿੱਚ ਰੇਲਵੇ ਮੰਡੀ ਸਕੂਲ ਦੀ ਇੱਕ ਵਾਰ ਫਿਰ ਬੱਲੇ ਬੱਲੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰੇਲਵੇ ਮੰਡੀ ਸਕੂਲ ਦੇ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣਾ ਅਤੇ ਕਵਿਤਾ ਗਾਇਨ ਮੁਕਾਬਲੇ ਪੰਜਾਬੀ ਵਿਚੋਂ ਇਕ ਵਾਰ ਫਿਰ ਰੇਲਵੇ ਮੰਡੀ ਸਕੂਲ ਦੇ ਬੱਚਿਆ ਨੇ ਮੱਲਾ ਮਾਰੀਆ। ਇਸ ਮੌਕੇ ਤੇ ਭਾਸ਼ਾ ਅਫਸਰ ਜਸਵੰਤ ਰਾਏ ਨੇ ਪ੍ਰਿੰਸੀਪਲ ਸਾਹਿਬਾ ਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ। ਪ੍ਰਿੰਸੀਪਲ ਸਾਹਿਬਾ ਨੇ ਦੱਸਿਆ ਕਿ ਲੇਖ ਮੁਕਾਬਲੇ ਵਿੱਚੋ ਸੁਖਜੀਤ ਕੌਰ ਨੇ ਜ਼ਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ, ਕਵਿਤਾ ਗਾਇਨ ਵਿੱਚੋ ਸਿਮਰਨ ਕੌਰ ਨੇ ਜ਼ਿਲ੍ਹੇ ਵਿੱਚੋ  ਪਹਿਲਾ ਸਥਾਨ, ਕਵਿਤਾ ਲਿਖਣ ਮੁਕਾਬਲੇ ਵਿੱਚੋ ਸੁਮਨ ਨੇ ਜਿਲ੍ਹੇ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਸੁਹਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾ ਮੁਕਾਬਲਿਆ ਦੀ ਤਿਆਰੀ ਪੰਜਾਬੀ ਅਧਿਆਪਕ ਇਕਬਾਲ ਕੌਰ, ਕੁਸਮ ਲਤਾ, ਆਭਾ, ਜਸਪਾਲ ਸਿੰਘ ਸੰਗੀਤ ਅਧਿਆਪਕ ਅਤੇ ਰਵਿੰਦਰ ਕੁਮਾਰ ਜੀ ਵਲੋ ਕਾਰਵਾਈ ਗਈ।

Advertisements

ਪ੍ਰਿੰਸੀਪਲ ਮੈਡਮ ਵਲੋ ਇਹਨਾਂ ਅਧਿਆਪਕਾ ਦੀ ਵੀ ਹੌਂਸਲਾ ਅਫਜ਼ਾਈ ਕੀਤੀ ਗਈ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੈਡਮ ਤੇ ਸਟਾਫ਼ ਨੇ ਬੱਚਿਆ ਦਾ ਸਵਾਗਤ ਕੀਤਾ ਅਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਬੱਚੇ ਹੁਣ ਭਾਸ਼ਾ ਵਿਭਾਗ ਦੇ ਰਾਜ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣਗੇ। ਪ੍ਰਿੰਸੀਪਲ ਮੈਡਮ ਤੇ ਸਮੂਹ ਸਟਾਫ਼ ਨੇ ਇਹਨਾਂ ਬੱਚਿਆ ਨੂੰ ਰਾਜ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here