ਉੱਪ-ਸਕੱਤਰ ਆਈ.ਆਰ ਪਾਵਰਕਾਮ ਨਾਲ ਸੀ.ਐੱਚ.ਬੀ ਕਾਮਿਆਂ ਦੀ ਜਥੇਬੰਦੀ ਨਾਲ ਹੋਈ ਮੀਟਿੰਗ

ਹੁਸ਼ਿਆਰਪੁਰ ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ੰਘਰਸ਼ ਕੀਤਾ ਜਾ ਰਿਹਾ ਹੈ। 12 ਮਾਰਚ 2021 ਨੂੰ ਜਥੇਬੰਦੀ ਵੱਲੋਂ ਪਟਿਆਲਾ ਹੈੱਡ ਆਫਿਸ ਵਿਖੇ ਇਕੱਠੇ ਹੋ ਕੇ ਮਹਿਲਾਂ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਸਦਕਾ ਮਨੇਜਮੈਂਟ ਅਧਿਕਾਰੀਆਂ ਵੱਲੋਂ ਅੱਜ ਉਪ ਸਕੱਤਰ ਆਈ ਆਰ ਪੀ.ਐਸ.ਪੀ.ਸੀ.ਐਲ ਅਤੇ ਸੁਪਰਡੈਂਟ ਭਲਾਈ ਵਿਭਾਗ ਦੇ ਨਾਲ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਮੀਟਿੰਗ ਹੋਈ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਪਰਮਿੰਦਰ ਸਿੰਘ ,ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸੀ ਐਚ ਬੀ ਠੇਕਾ ਕਾਮਿਆਂ ਨੂੰ ਵਿਭਾਗ ਚ ਲੈ ਕੇ ਰੈਗੂਲਰ ਕਰਨ, ਆਨਲਾਈਨ ਹਾਜ਼ਰੀ ਨਾ ਲਗਵਾਉਣ, ਛਾਂਟੀ ਕੀਤੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਬਹਾਲ ਕਰਨ, ਬਿਜਲੀ ਦਾ ਕੰਮ ਕਰਦਿਆਂ ਦੌਰਾਨ ਘਾਤਕ ਤੇ ਗੈਰ ਘਾਤਕ ਵਾਪਰੇ ਹਾਦਸਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਤੇ ਪੱਕੀ ਨੌਕਰੀ ਦਾ ਪ੍ਰਬੰਧ ਕਰਨ, ਲਗਾਤਾਰ ਰੁਜ਼ਗਾਰ ਦਾ ਪ੍ਰਬੰਧ ਕਰਨ, ਅਤੇ ਪਿਛਲੇ ਸਮਿਆਂ ਵਿਚ ਕਿਰਤ ਮੰਤਰੀ ਕਿਰਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਦੇ ਫੈਸਲੇ ਲਾਗੂ ਕਰਨ, ਪੁਰਾਣਾ ਬਕਾਇਆ ਏਰੀਅਰ ਅਤੇ ਈ.ਪੀ.ਐੱਫ ਜਾਰੀ ਕਰਨ, ਸਮੇਂ ਸਿਰ ਤਨਖਾਹ ਦੀ ਅਦਾਇਗੀ ਕਰਨ ਅਤੇ ਕੋਰੋਨਾ ਕਹਿਰ ਦੌਰਾਨ ਐਮਰਜੈਂਸੀ ਸੇਵਾਵਾਂ ਨਿਭਾ ਰਹੇ ਸੀ ਐੱਚ.ਬੀ ਕਾਮਿਆਂ ਨੂੰ 50 ਲੱਖ ਬੀਮੇ ਦੇ ਘੇਰੇ ਚ ਲਿਆਉਣ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨ ਅਤੇ ਹੋਰ ਮੰਗ ਪੱਤਰ ਵਿਚ ਦਰਜ ਮੰਗਾਂ ਤੇ ਚਰਚਾ ਹੋਈ।

Advertisements


ਜਿਸ ਵਿਚ ਉਪ ਸਕੱਤਰ ਆਈ ਆਰ ਵੱਲੋਂ ਹਾਦਸਾ ਪੀਡ਼ਤ ਕਾਮਿਆਂ ਨੂੰ ਮੁਆਵਜ਼ਾ ਦਿਵਾਉਣ ਤੇ ਕੱਢੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਰਖਵਾਉਣ, ਆਨਲਾਈਨ ਹਾਜ਼ਰੀ ਨਾ ਲਗਾਉਣ ਬਾਰੇ ਭਰੋਸਾ ਦਿੱਤਾ ਗਿਆ। ਜਥੇਬੰਦੀਆਂ ਵਲੋਂ ਆਨਲਾਈਨ ਹਾਜ਼ਰੀ ਅਤੇ ਨਵੀਂ ਆ ਰਹੀ ਵੱਡੀ ਫਰਮਾਂ ਦਾ ਪੁਰਜ਼ੋਰ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਸੀ.ਐੱਚ.ਬੀ ਠੇਕਾ ਕਾਮਿਆਂ ਨੂੰ ਬਿਨਾਂ ਸ਼ਰਤ ਵਿਭਾਗ ਚ ਲੇ ਕੇ ਰੈਗੂਲਰ ਕੀਤਾ ਜਾਵੇ ਅਤੇ ਆਨਲਾਈਨ ਹਾਜ਼ਰੀ ਵਾਲਾ ਸਿਸਟਮ ਰੱਦ ਕੀਤਾ ਜਾਵੇ। ਆਨਲਾਈਨ ਹਾਜ਼ਰੀ ਵਾਲਾ ਸਿਸਟਮ ਰੱਦ ਨਾ ਕਰਨ ਅਤੇ ਹੋਰ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਚ” ਜਥੇਬੰਦੀ ਆਗੂਆਂ ਦੀ ਹੋਈ ਯੂਮ ਮੀਟਿੰਗ ਰਾਹੀਂ ਫ਼ੈਸਲਾ ਲਿਆ ਗਿਆ ਕਿ ਅਗਰ ਮਿਤੀ 01-06-2021 ਤਕ ਮੰਗਾਂ ਦਾ ਹੱਲ ਨਾ ਕੀਤਾ ਤਾਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਮਿਤੀ 03-06-2021 ਨੂੰ ਪਟਿਆਲਾ ਹੈੱਡ ਆਫਿਸ ਵਿਖੇ ਲਗਾਤਾਰ ਧਰਨਾ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here