ਫਗਵਾੜਾ ਰੋਡ ਵਿੱਖੇ 2 ਦੁਕਾਨਾਂ ਨੂੰ ਪ੍ਰਾਪਰਟੀ ਟੈਕਸ ਨਾ ਦੇਣ ਤੇ ਕੀਤਾ ਸੀਲ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਲਈ ਦਿੱਤੇ ਗਏ ਨੋਟਿਸਾਂ ਦੇ ਬਾਵਜੂਦ ਜਿਨਾਂ ਦੁਕਾਨਦਾਰਾਂ ਨੇ ਪ੍ਰਾਪਰਟੀ ਟੈਕਸ ਨਹੀਂ ਦਿੱਤਾ, ਉਹਨਾਂ ਪ੍ਰਾਪਰਟੀ ਮਾਲਕਾਂ/ਕਾਬਜਕਾਰਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਦੇ ਸੁਪਰਡੰਟ ਗੁਰਮੇਲ ਸਿੰਘ ਦੀ ਅਗਵਾਈ ਵਿਚ ਭੇਜੀ ਗਈ।

Advertisements

ਟੀਮ ਵਿਚ ਇੰਸਪੈਕਟਰ ਮੁਕਲ ਕੇਸਰ, ਲੇਖ ਰਾਜ, ਸੌਰਵ ਟਾਂਡਾ, ਅਰਜੁਨ, ਅਨਮੋਲ ਧੀਰ, ਸੰਜੀਵ ਸ਼ਰਮਾ ਅਤੇ ਪ੍ਰਦੀਪ ਕੁਮਾਰ ਸ਼ਾਮਲ ਸਨ, ਵਲੋਂ ਫਗਵਾੜਾ ਰੋਡ ਨਜਦੀਕ ਰੇਲਵੇ ਫਾਟਕ ਵਿੱਖੇ 2 ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਤੇ ਉਹਨਾਂ ਦੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ।

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਪ੍ਰਾਪਰਟੀ ਮਾਲਕਾਂ ਨੂੰ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਸਬੰਧੀ 112 ਏ (5) ਅਤੇ 138 (ਸੀ) ਦੇ ਨੋਟਿਸ ਦਿੱਤੇ ਗਏ ਹਨ, ਉਹਨਾਂ ਨੂੰ ਬਣਦੀ ਰਕਮ ਜਮਾਂ ਨਾ ਕਰਵਾਉਣ ਤੇ ਦੁਕਾਨਾਂ ਨੂੰ ਸੀਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here