ਕਾਇਆ ਕਲਪ ਪ੍ਰੋਗਰਾਮ  ਤਹਿਤ ਜ਼ਿਲ੍ਹੇ ਦੇ ਸਮੂਹ ਐਸਐਮੳਜ਼ ਦੀ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼):  ਸਿਵਲ  ਸਰਜਨ  ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਜਿਲਾ ਹੁਸ਼ਿਆਰਪੁਰ  ਦੀਆਂ ਸਿਹਤ  ਸੰਸਥਾਵਾਂ ਦੇ  ਸੁਧਾਰ ਨੂੰ  ਮੱਦੇਨਜਰ ਰੱਖਦੇ  ਹੋਏ  ਕਾਇਆ ਕਲਪ ਪ੍ਰੋਗਰਾਮ  ਦੀ  ਮੀਟਿੰਗ  ਕੀਤੀ ਗਈ। ਇਸ  ਮੀਟਿੰਗ ਵਿੱਚ ਜ਼ਿਲ੍ਹੇ  ਦੇ ਸਮੂਹ  ਸੀਨੀਅਰ  ਮੈਡੀਕਲ ਅਫਸਰ  ਹਾਜ਼ਰ  ਹੋਏ । ਮੀਟਿੰਗ ਨੂੰ  ਸੰਬੋਧਨ ਕਰਦਿਆਂ  ਡੀ ਐਮ  ਸੀ ਡਾ  ਹਰਬੰਸ ਕੌਰ  ਨੇ  ਦੱਸਿਆ ਕਿ  ਕਾਇਆ ਕਲਪ 2021-2022 ਵਿਚ ਪੂਰੇ  ਪੰਜਾਬ  ਵਿਚੋਂ ਸਿਵਲ ਹਸਪਤਾਲ ਮੁਕੇਰੀਆਂ  ਪਹਿਲੇ  ਸਥਾਨ  ਤੇ  ਅਤੇ ਸਿਵਲ ਹਸਪਤਾਲ  ਦਸੂਹਾ  ਦੂਜੇ  ਸਥਾਨ ਤੇ  ਰਹੇ। ਜਿਲਾ ਪੱਧਰ  ਤੇ ਪੀ ਐਚ  ਸੀ  ਪੋਸੀ,  ਯੂ ਪੀ  ਐਚ  ਸੀ  ਪੁਰਹੀਰਾਂ ਅਤੇ  ਹੈਲਥ  ਵੈਲਨਸ  ਸੈਂਟਰ  ਜਾਜਾ ਪ੍ਰਥਮ  ਸਥਾਨ  ਤੇ  ਰਹੇ  ਹਨ। ਡਾ  ਸ਼ਿਪਰਾ  (AHA)  ਧੀਮਾਨ ਵੱਲੋਂ  ਸਾਰੇ  ਅਧਿਕਾਰੀਆਂ ਨੂੰ ਕਾਇਆ ਕਲਪ  ਪ੍ਰੋਗਰਾਮ  ਦੀ  ਗਾਈਡ ਲਾਈਨ  ਬਾਰੇ  ਜਾਣੂ ਕਰਵਾਇਆ ਗਿਆ।

Advertisements

ਮੀਟਿੰਗ  ਵਿੱਚ  ਸ਼ਾਮਿਲ  ਡਾ  ਗੁੰਜਨ  ਨੇ  ਐਕਸ   ਗ੍ਰੇਸ਼ੀਆ ਬਾਰੇ  ਗੱਲਬਾਤ  ਕਰਦਿਆਂ  ਦੱਸਿਆ ਕਿ   ਮਿਤੀ  20.03.22 ਤੱਕ  ਕੋਵਿਡ -19  ਕਾਰਨ  ਹੋਈਆਂ ਮੌਤਾਂ  ਸੰਬੰਧੀ ਐਕਸ   ਗ੍ਰੇਸ਼ੀਆ  ਦੀਆਂ  ਪ੍ਰਤੀਬੇਨਤੀਆਂ ਅਗਲੇ  60 ਦਿਨਾਂ  ਤੱਕ  ਦਿੱਤੀਆਂ ਜਾਣ  ਅਤੇ ਮਿਤੀ  20.03.22 ਤੋਂ  ਬਾਅਦ ਹੋਣ ਵਾਲੀਆਂ  ਮੌਤਾਂ  ਦੀਆਂ  ਪ੍ਰਤੀਬੇਨਤੀਆਂ ਮੌਤ  ਤੋਂ  90 ਦਿਨ  ਦੇ  ਵਿੱਚ  ਦਿਤੀਆਂ  ਜਾ  ਸਕਦੀਆਂ  ਹਨ। ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ  ਆਸਿਫ  ਵਲੋਂ  ਐਮ  ਸੀ  ਐਚ  ਪ੍ਰੋਗਰਾਮ  ਦਾ  ਰੀਵਿਊ  ਕਰਦਿਆਂ  ਕਿਹਾ  ਕਿ  ਗਰਭਵਤੀ ਔਰਤਾਂ ਦੀ  ਅਰਲੀ  ਰਜਿਟ੍ਰੇਸ਼ਨ  100% ਕਰਨੀ ਯਕੀਨੀ ਬਣਾਈ ਜਾਵੇ।  ਘਟ  ਸੈਕਸ  ਰੈਸ਼ੋ  ਵਾਲੇ  ਪਿੰਡਾਂ  ਵਿੱਚ  ਵਿਸ਼ੇਸ਼  ਜਾਗਰੂਕਤਾ  ਕੈਂਪ  ਲਗਾਏ ਜਾਣ।  ਹਾਈਰਿਸਕ   ਗਰਭਵਤੀ ਔਰਤਾਂ  ਦੀ  ਲਿਸਟ  ਬਣਾ  ਕੇ  ਗਾਈਨੀਕਾਲੋਜਿਸਟ ਡਾਕਟਰ ਵਲੋਂ  ਵਾਧੂ  ਚੈਕਅਪ ਯਕੀਨੀ  ਬਣਾਏ ਜਾਣ।

ਸਿਵਲ  ਸਰਜਨ  ਡਾ. ਅਮਰਜੀਤ ਸਿੰਘ ਵਲੋਂ  ਹਸਪਤਾਲਾਂ  ਵਿੱਚ  ਸਾਫ  ਸਫਾਈ, ਸਰਕਾਰੀ  ਰਿਕਾਰਡ ਦੀ  ਸਾਂਭ ਸੰਭਾਲ ਅਤੇ ਮਰੀਜਾਂ  ਨੂੰ ਚੰਗੀਆਂ  ਸਿਹਤ  ਸੇਵਾਵਾਂ ਦੇਣ  ਦੀਆਂ  ਹਦਾਇਤਾਂ ਜਾਰੀ ਕੀਤੀਆਂ ਗਈਆਂ।

LEAVE A REPLY

Please enter your comment!
Please enter your name here