ਦੁੱਧ ਦੀ ਸੈਂਪਲਿੰਗ ਮੁਹਿੰਮ ਛੇਂਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼):  ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵਲੋਂ ਦੁੱਧ ਦੀ  ਸੈਂਪਲਿੰਗ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਛੇਂਵੇਂ ਦਿਨ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟਰੇਸ਼ਨ ਪੰਜਾਬ ਡਾ.ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੁੱਧ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਦੁੱਧ ਦੇ ਚਾਰ ਅਤੇ ਇੱਕ ਦਹੀਂ ਦਾ ਸੈਂਪਲ ਲਿਆ ਗਿਆ।

Advertisements

ਇਸੇ ਮੁੰਹਿਮ ਤਹਿਤ ਡੈਜ਼ੀਗਿਨੇਟਡ ਅਫਸਰ ਫੂਡ ਸੇਫਟੀ ਡਾ.ਸੁਦੇਸ਼ ਰਾਜਨ ਨੇ ਦੱਸਿਆ ਕਿ ਤੜਕਸਾਰ ਸੜਕੀ ਮਾਰਗਾਂ ਤੇ ਨਾਕਾ ਲਗਾ ਕੇ ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ, ਦੋਧੀਆਂ ਅਤੇ ਡੇਅਰੀਆਂ ਤੋਂ ਸੈਂਪਲ ਲਏ ਗਏ। ਉਨਾਂ ਦੱਸਿਆ ਕਿ ਇਸ ਦੇ ਨਾਲ ਨਾਲ ਫੂਡ ਬਿਜਨੈਸ ਉਪਰੇਟਰਾਂ ਨੂੰ ਫੂਡ ਸੇਫਟੀ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ ਅਤੇ ਦੁਕਾਨਦਾਰਾਂ ਨੂੰ ਫੂਡ ਲਾਇਸੈਂਸ ਅਤੇ ਫੂਡ ਸੇਫਟੀ ਦੇ ਪ੍ਰਤੀ ਜਾਣੂ ਕਰਵਾਇਆ ਗਿਆ। ਉਨਾਂ ਕਿਹਾ ਕਿ ਲਾਇਸੈਂਸ/ਰਜਿਸਟਰੇਸ਼ਨ ਤੋਂ ਵਗੈਰ ਕੰਮ ਕਰਨ ਵਾਲਿਆਂ ਖਿਲਾਫ ਫੂਡ ਸੇਫਟੀ ਐਡ ਸਟੈਡਰਡ ਐਕਟ ਅਧੀਨ ਕਾਨੂੰਨੀ  ਕਾਰਵਾਈ ਵੀ ਅਮਲ ਵਿੱਚ ਲਿਆਈ ਜਾਵੇਗੀ। ਇਸ ਮੌਕੇ ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here