ਪ੍ਰੋ. ਇੰਮਾਨੂੰਏਲ ਨਾਹਰ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਸੁਣੀਆਂ ਮੁਸ਼ਕਲਾਂ

ਕਾਹਨੂੰਵਾਨ/ਗੁਰਦਾਸਪੁਰ, ( ਦ ਸਟੈਲਰ ਨਿਊਜ਼)। ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇੰਮਾਨੂੰਏਲ ਨਾਹਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਕਮਿਸ਼ਨ ਉਨ੍ਹਾਂ ਦੇ ਹੱਕ-ਹਕੂਕ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਚੇਅਰਮੈਨ ਪ੍ਰੋ. ਇੰਮਾਨੂੰਏਲ ਨਾਹਰ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਸੁਣਨ ਲਈ ਅੱਜ ਸੇਂਟ ਜੋਸਫ ਕੈਥੋਲਿਕ ਚਰਚ/ਸਕੂਲ ਕਾਹਨੂੰਵਾਨ ਵਿਖੇ ਪਹੁੰਚੇ ਹੋਏ ਸਨ।

ਪ੍ਰੋ. ਨਾਹਰ ਨੇ ਸਭ ਤੋਂ ਪਹਿਲਾਂ ਮਾਲ ਵਿਭਾਗ, ਪੁਲਿਸ ਵਿਭਾਗ, ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮਸੀਹ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਬਾਰੇ ਜ਼ਿਲ੍ਹਾ ਅਧਿਕਾਰੀਆਂ ਕੋਲੋਂ ਕਾਰਵਾਈ ਰੀਪੋਰਟ ਹਾਸਲ ਕੀਤੀ। ਮੀਟਿੰਗ ਦੌਰਾਨ ਮਸੀਹ ਭਾਈਚਾਰੇ ਦੇ ਆਗੂਆਂ ਵੱਲੋਂ ਕੁਝ ਪਿੰਡਾਂ ਵਿੱਚ ਕਬਰਸਤਾਨ ਨਾ ਹੋਣ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਦਾ ਮਸਲਾ ਵੀ ਉਠਾਇਆ ਗਿਆ, ਜਿਸ ’ਤੇ ਚੇਅਰਮੈਨ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਥੇ ਵੀ ਈਸਾਈ ਜਾਂ ਮੁਸਲਿਮ ਅਬਾਦੀ ਹੈ ਓਥੇ ਪਹਿਲ ਦੇ ਅਧਾਰ ’ਤੇ ਕਬਰਸਤਾਨਾਂ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਰਾਜ ਦੀਆਂ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਜੇਕਰ ਘੱਟ ਗਿਣਤੀ ਭਾਈਚਾਰੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਨਿਰਸੰਕੋਚ ਕਮਿਸ਼ਨ ਨਾਲ ਰਾਬਤਾ ਕਰ ਸਕਦੇ ਹਨ।

Advertisements

ਇਸ ਤੋਂ ਬਾਅਦ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇੰਮਾਨੂੰਏਲ ਨਾਹਰ ਨੇ ਸੇਂਟ ਜੋਸਫ ਕੈਥੋਲਿਕ ਚਰਚ/ਸਕੂਲ ਕਾਹਨੂੰਵਾਨ ਵਿਖੇ ਰਾਜ ਭਰ ਵਿੱਚੋਂ ਪਹੁੰਚੇ ਮਸੀਹ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਖੁੱਲੀਆਂ ਵਿਚਾਰਾਂ ਕੀਤੀਆਂ। ਇਸ ਮੌਕੇ ਡੀਨ ਫਾਦਰ ਵਿਲੀਅਮ ਸਹੋਤਾ, ਪਾਸਟਰ ਰਾਹੁਲ ਪਠਾਨਕੋਟ, ਜੌਹਨ ਪੀਟਰ ਬਟਾਲਾ, ਸੁਰਜੀਤ ਥਾਪਰ ਨਕੋਦਰ, ਕਮਲ ਖੋਖਰ, ਰੌਸ਼ਨ ਜੌਸਫ਼, ਡੈਨੀਅਨ ਥੋਬਾ, ਯੂਨਸ ਮਸੀਹ, ਆਰਿਫ਼ ਚੌਹਾਨ ਰਾਏਚੱਕ, ਮਿੰਟੀ ਡੀਨ ਪਠਾਨਕੋਟ, ਵਲਾਇਤ ਮਸੀਹ, ਲੂਕਸ, ਕਮਲ ਬਿਨ ਸ਼ਾਨ, ਤਰਸੇਮ ਸਹੋਤਾ, ਡੈਨੀਅਲ ਬੀ ਦਾਸ, ਪੀਟਰ ਚੀਦਾ, ਹਰਮੀਤ ਮਸੀਹ, ਪਾਲ ਸੰਧੂ, ਵਿਲੀਅਮ ਹੀਰੋ ਧਾਰੀਵਾਲ ਸਮੇਤ ਹੋਰ ਵੀ ਮਸੀਹ ਆਗੂ ਹਾਜ਼ਰ ਸਨ।    

LEAVE A REPLY

Please enter your comment!
Please enter your name here