ਅਲਾਇੰਸ ਕਲੱਬ ਪ੍ਰਿੰਸ ਨੇ ਪਿੱਪਲਾਂਵਾਲਾ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਲਗਾਏ ਬੂਟੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅਲਾਇੰਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਨੇ ਭਾਰਤ ਐਨਕਲੇਵ ਪਿੱਪਲਾਂਵਾਲਾ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਏ। ਇਸ ਮੌਕੇ ਅਲਾਇੰਸ ਕਲੱਬ ਹੁਸ਼ਿਆਰਪੁਰ ਗਰੇਟਰ ਦੀ ਪ੍ਰਧਾਨ ਸੁਹਾਨਾ ਤੇ ਅਲਾਇੰਸ ਇੰਟਰਨੈਸ਼ਨਲ ਦੇ ਸਾਬਕਾ ਅਧਿਕਾਰੀ ਐਲੀ ਅਸ਼ੋਕ ਪੁਰੀ ਵੀ ਹਾਜ਼ਰ ਸਨ। ਬੂਟੇ ਲਗਾਉਣ ਤੋਂ ਪਹਿਲਾਂ ਵਾਤਾਵਰਨ ਦੀ ਸ਼ੁੱਧਤਾ ਸਬੰਧੀ ਵਿਚਾਰ ਚਰਚਾ ਸ਼ੁਰੂ ਕਰਦਿਆਂ ਮੈਡਮ ਸ਼ਸ਼ੀ ਕਿਰਨ ਨੇ ਕਿਹਾ ਕਿ ਲੋਕ ਬੂਟੇ ਲਗਾ ਕੇ ਫੋਟੋਆਂ ਖਿੱਚਵਾ ਲੈਂਦੇ ਹਨ ਪਰ ਉਨ੍ਹਾਂ ਦੀ ਸੰਭਾਲ ਨਹੀਂ ਕਰਦੇ , ਭਾਵੇਂ ਅਸੀਂ ਬੂਟੇ ਘੱਟ ਹੀ ਲਗਾਈਏ ਪਰ ਉਨ੍ਹਾਂ ਨੂੰ ਸੰਭਾਲਣਾ ਅਤੇ ਵੱਡੇ ਕੀਤਾ ਜਾਣਾ ਚਾਹੀਦਾ ਹੈ ।  

Advertisements

ਮੈਡਮ ਸ਼ਸ਼ੀ ਕਿਰਨ ਨੇ ਦੱਸਿਆ ਕਿ ਪੌਦੇ ਸੁਭਾਅ ਵਿਚ ਬੱਚਿਆਂ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਸੰਭਾਲ ਕੇ ਸਾਨੂੰ ਵਧਾਉਣਾ ਚਾਹੀਦਾ ਹੈ । ਇਸ ਮੌਕੇ ਰੀਤਿਕਾ ਵਰਮਾ ਨੂੰ ਪਿਨ ਲਗਾ ਕੇ ਅਲਾਇੰਸ ਕਲੱਬ ਪ੍ਰਿੰਸ ਦੀ ਮੈਂਬਰ ਬਣਾਇਆ ਗਿਆ। ਇਸ ਮੌਕੇ ਐਲੀ. ਅਸ਼ੋਕ ਪੁਰੀ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲੋਂ ਜੋ ਵੀ ਬੂਟੇ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਵੱਡਾ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਅਦਿੱਤਿਆ ਪ੍ਰਤਾਪ ਸਿੰਘ ਅਤੇ ਐਲੀ ਸੁਹਾਨਾ ਨੇ ਵੀ ਆਪਣੇ ਨਾਂ ਤੇ ਬੂਟੇ ਲਗਾਏ। ਅੱਜ ਦੇ ਪ੍ਰੋਗਰਾਮ ਦੇ ਅੰਤ ਚ ਰੀਜਨ ਚੇਅਰਮੈਨ ਐਲੀ ਮਨੋਜ ਕੁਮਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।  

LEAVE A REPLY

Please enter your comment!
Please enter your name here