ਬਿਜਨੈਸ ਫਰਸਟ ਪੋਰਟਲ ‘ਤੇ ਆਈਆਂ ਦਰਖਾਸਤਾਂ ਦਾ ਨਿਪਟਾਰਾ ਕਰਕੇ ਸਨਅਤਾਂ ਨੂੰ ਦਿੱਤੀਆਂ ਛੋਟਾਂ: ਸਾਕਸ਼ੀ ਸਾਹਨੀ

ਪਟਿਆਲਾ(ਦ ਸਟੈਲਰ ਨਿਊਜ਼)। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਬਿਜਨੈਸ ਐਂਡ ਡਿਵੈਲਪਮੈਂਟ ਪਾਲਿਸੀ-2017 ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ‘ਚ ਜ਼ਿਲ੍ਹੇ ਦੀਆਂ ਸਨਅਤਾਂ ਵੱਲੋਂ ਛੋਟਾਂ ਹਾਸਲ ਕਰਨ ਲਈ ਬਿਜਨੈਸ ਫਰਸਟ ਪੋਰਟਲ ‘ਤੇ ਅਪਲਾਈ ਕੀਤੀਆਂ 7 ਦਰਖਾਸਤਾਂ ਦਾ ਨਿਪਟਾਰਾ ਕਰਕੇ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਵੱਖ-ਵੱਖ ਛੋਟਾਂ ਪ੍ਰਦਾਨ ਕੀਤੀਆਂ। ਜੀ.ਐਮ. ਡੀ.ਆਈ.ਸੀ.-ਕਮ-ਕਮੇਟੀ ਦੇ ਮੈਂਬਰ ਸਕੱਤਰ ਅੰਗਦ ਸਿੰਘ ਸੋਹੀ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਹੋਟਲ ਸਿਲਵਰ ਓਕ ਸਰਹਿੰਦ ਰੋਡ ਪਟਿਆਲਾ, ਫਲੋਟੈਕ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਰਾਜਪੁਰਾ ਅਤੇ ਸਿੰਗਲਾ ਮੈਟਲ ਇੰਡਸਟਰੀਜ਼ ਪਾਤੜਾਂ ਨੂੰ ਬਿਜਲੀ ਡਿਊਟੀ ਦੀ ਛੋਟ 7 ਸਾਲਾਂ ਲਈ ਕੇਸ ਪੇਸ਼ ਕੀਤਾ, ਜਿਸ ਨੂੰ ਕਮੇਟੀ ਨੇ ਪ੍ਰਵਾਨ ਕਰ ਲਿਆ।
ਇਸ ਤੋਂ ਬਿਨ੍ਹਾਂ ਰੂਪ ਅਲੁਮਿਨੀਅਮ ਐਕਟਰੂਜ਼ਨ (ਰਾਲੈਕਸ) ਪਿੰਡ ਸੰਧਾਰਸੀ, ਪਟਿਆਲਾ ਨੂੰ 2.35 ਲੱਖ ਰੁਪਏ ਦੀ ਸਟੈਂਪ ਡਿਊਟੀ ‘ਚ ਛੋਟ ਦਾ ਰਿਇੰਮਬਰਸਮੈਂਟ ਦਾ ਇੰਨਸੈਂਟਿਵ ਤੇ ਜੀ.ਸੀ. ਸਟਰਾਇਪਸ ਭੇਡਪੁਰੀ ਰੋਡ ਸਮਾਣਾ ਨੂੰ ਸਾਲ 2021-22 ਦਾ ਐਸ.ਜੀ.ਐਸ.ਟੀ. ਰਿਇੰਮਬਰਸਮੈਟ ਰਕਮ 44,10,905 ਰੁਪਏ ਤੇ ਧੀਮਾਨ ਸਟਰਾਈਪਸ ਸਮਾਣਾ ਭੇਡਪੁਰੀ ਰੋਡ ਸਮਾਣਾ ਨੂੰ ਸਾਲ 2021-22 ਦਾ ਐਸ.ਜੀ.ਐਸ.ਟੀ. ਰਿਇੰਮਬਰਸਮੈਟ ਰਕਮ 6,67,978 ਰੁਪਏ ਦਾ ਇਨਸੈਟਿਵ ਪ੍ਰਵਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਸਨਅਤਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਨਅਤਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹੈ, ਜਿਸ ਲਈ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਉਦਯੋਗਾਂ ਨਾਲ ਸਬੰਧਤ ਪ੍ਰਾਜੈਕਟਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਾਰਜਾਂ ਦੇ ਨਿਪਟਾਰੇ ਲਈ ਕਾਰਜਸ਼ੀਲ ਸਿੰਗਲ ਵਿੰਡੋ ਪ੍ਰਣਾਲੀ ਦੀ ਭੂਮਿਕਾ ਅਹਿਮ ਹੈ। ਮੀਟਿੰਗ ‘ਚ ਜ਼ਿਲ੍ਹਾ ਮਾਲ ਅਫ਼ਸਰ ਰਣਜੀਤ ਸਿੰਘ, ਦਵਿੰਦਰ ਕੁਮਾਰ, ਐਲ.ਡੀ. ਐਰੀ, ਸਹਾਇਕ ਰਾਜ ਕਰ ਕਮਿਸ਼ਨਰ ਪਟਿਆਲਾ ਤੇ ਪੀ.ਐਸ.ਪੀ.ਸੀ.ਐਲ. ਦੇ ਨੁਮਾਇੰਦੇ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here