ਮੋਹਾਲੀ ਫੇਜ਼ 8 ਵਿੱਚ ਲੱਗੇ ਮੇਲੇ ਦੋਰਾਨ ਡਿੱਗਿਆਂ ਝੂਲਾ, ਕਰੀਬ 10 ਲੋਕ ਜ਼ਖਮੀ

ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੋਹਾਲੀ ਫੇਜ਼ 8 ‘ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ ਨਾਲ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਦੌਰਾਨ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜਦੋਂ ਇਹ ਹਾਦਸਾ ਵਾਪਰਿਆ ਤਾਂ ਹਰ ਪਾਸੇ ਹੜ੍ਹਕੰਪ ਮੱਚ ਗਿਆ। ਇਸ ਹਾਦਸੇ ਨੂੰ ਵੱਡੀ ਲਾਪਰਵਾਹੀ ਕਿਹਾ ਜਾ ਰਿਹਾ ਹੈ।

Advertisements

ਜ਼ਖਮੀਆਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਕਰ ਰਹੀ ਹੈ ਆਖਿਰ ਇਹ ਹਾਦਸਾ ਕਿਸ ਦੀ ਲਾਪਰਵਾਹੀ ਕਾਰਨ ਵਾਪਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੌਕੇ ਤੋਂ ਹੀ ਮੇਲੇ ਦੇ ਆਯੋਜਕ ਉੱਥੋਂ ਭੱਜ ਗਏ।

LEAVE A REPLY

Please enter your comment!
Please enter your name here