ਮੈਰਿਜ ਪੈਲਸ ਦੀ ਪਾਰਕਿੰਗ ‘ਚ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਕੀਮਤੀ ਸਮਾਨ ਚੋਰੀ ਹੋਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੀ ਐਤਵਾਰ ਦੀ ਰਾਤ ਨੂੰ ਜਲੰਧਰ ਰੋਡ ਤੇ ਇਕ ਮੈਰਿਜ ਪੈਲਸ ਵਿਖੇ ਗਏ ਮਹਿਮਾਨ ਦੀ ਕਾਰ ਦਾ ਸ਼ੀਸ਼ਾ ਤੋੜਕੇ ਕੀਮਤੀ ਸਮਾਨ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ ਸਾਈਂਸ ਸਿਟੀ ਪੁਲਿਸ ਚੋਂਕੀ ਵਿਖੇ ਦਿੱਤੀ ਸ਼ਿਕਾਇਤ ਵਿੱਚ ਪੰਕਜ ਸ਼ਰਮਾ ਪੁੱਤਰ ਸਵ .ਕੇਵਲ ਕਿਸ਼ਨ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਕਪੂਰਥਲਾ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਆਪਣੀ ਕਾਰ  PB 08 BA -6669 ਵਿੱਚ ਇਕ ਸ਼ਾਦੀ ਵਿੱਚ ਸ਼ਿਰਕਤ ਕਰਨ ਲਈ ਜਲੰਧਰ ਰੋਡ ਤੇ ਮਜੂਦ ਇੱਕ ਮੈਰਿਜ ਪੈਲੇਸ ਵਿਖੇ ਪੁੱਜੇ ਸੀ ।

Advertisements

ਸ਼ਾਦੀ ਅਟੇੰਡ ਕਰਨ ਤੋਂ ਬਾਦ ਜਦੋ ਰਾਤ 12 ਵਜੇ ਦੇ ਕਰੀਬ ਪੈਲੇਸ ਦੀ ਪਾਰਕਿੰਗ ਵਿੱਚ ਆਪਣੀ ਕਾਰ ਅੰਦਰ ਬੈਠੇ ਤੇ ਓਹਨਾ ਦੇਖਿਆ ਕਿ ਕਾਰ ਦਾ ਪਿਛਲਾ ਸ਼ੀਸ਼ਾ ਟੁਟਾ ਹੋਇਆ ਸੀ ਤੇ ਡੈਸ਼ਬੋਰਡ ਵਿੱਚੋ ਜਰੂਰੀ ਕਾਗਜਾਤ, ਚੈਕ ਬੁਕਾਂ, ਆਦਿ ਸਮਾਨ ਚੋਰੀ ਹੋ ਚੁੱਕਾ ਸੀ ਜਿਸਦੀ ਓਹਨਾ ਨੇ ਸ਼ਿਕਾਇਤ ਵਡਾਲਾ ਫਾਟਕ ਨੇੜੇ ਸਾਈਂਸ ਸਿਟੀ ਚੋਂਕੀ ਵਿਖੇ ਦੇ ਦਿੱਤੀ ਹੈ ਸੰਬੰਧਿਤ ਪੁਲਿਸ ਅਧਿਕਾਰੀਆਂ ਨੇ ਚੋਰੀ ਦੀ ਵਾਰਦਾਤ ਕਰਨ ਵਾਲੇ ਮੁਜਰਿਮਾਂ ਨੂੰ ਜਲਦ ਫੜ ਲੈਣ ਦੀ ਗੱਲ ਕਹੀ ਤੇ ਕਿਹਾ ਕਿ ਪੁਲਿਸ ਵਲੋਂ ਤਫਤੀਸ਼ ਚੱਲ ਰਹੀ ਹੈ ਜਲਦ ਚੋਰ ਫੜ ਲਏ ਜਾਣਗੇ।  

LEAVE A REPLY

Please enter your comment!
Please enter your name here