ਸਿਕੰਦਰਾਬਾਦ ਵਿੱਚ ਹੋਟਲ ਵਿੱਚ ਅੱਗ ਲੱਗਣ ਦੇ ਕਾਰਣ ਅੱਠ ਲੋਕਾਂ ਦੀ ਮੌਤ

ਤੇਲੰਗਾਨਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਤੇਲੰਗਾਨਾ ਦੇ ਸਿਕੰਦਰਾਬਾਦ ਸ਼ਹਿਰ ਵਿੱਚ ਸੋਮਵਾਰ ਰਾਤ 10 ਵਜੇਂ ਦੇ ਕਰੀਬ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਗਰਾਉਂਡ ਫਲੋਰ ‘ਤੇ ਸਥਿਤ ਇਲੈਕਟ੍ਰਿਕ ਸਕੂਟਰ ਰੀਚਾਰਜਿੰਗ ਯੂਨਿਟ ‘ਚ ਅੱਗ ਲੱਗ ਗਈ। ਧੂੰਏਂ ਕਾਰਨ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਲੋਕਾਂ ਦਾ ਦਮ ਘੁੱਟ ਗਿਆ। ਹੈਦਰਾਬਾਦ ਦੇ ਕਮਿਸ਼ਨਰ ਸੀਵੀ ਆਨੰਦ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਮਾਰ ਦਿੱਤੀ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਕੁਝ ਲੋਕਾਂ ਨੂੰ ਹਸਪਤਾਲ ‘ਚ ਭਰਤੀ ਵੀ ਕਰਵਾਇਆ ਗਿਆ ਹੈ।

Advertisements

ਇਸ ਸ਼ੋਅਰੂਮ ਦੇ ਚਾਰਜਿੰਗ ਯੂਨਿਟ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਅਤੇ ਪੂਰੀ ਇਮਾਰਤ ਵਿੱਚ ਧੂੰਆਂ ਫੈਲ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਸੀਪੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹੋਟਲ ਵਿੱਚ ਕਰੀਬ 20-25 ਲੋਕ ਠਹਿਰੇ ਹੋਏ ਸਨ। ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਅੱਗ ਅਤੇ ਧੂੰਏਂ ਨੂੰ ਦੇਖ ਕੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਖਿੜਕੀਆਂ ਤੋਂ ਹੇਠਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ‘ਚ ਕਰੀਬ 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਲੋਕਾਂ ਨੇ ਕਈ ਲੋਕਾਂ ਨੂੰ ਸੁਰੱਖਿਅਤ ਹੋਟਲ ‘ਚੋਂ ਬਾਹਰ ਕੱਢਣ ‘ਚ ਮਦਦ ਕੀਤੀ।

LEAVE A REPLY

Please enter your comment!
Please enter your name here