ਜਾਮ ਵਿੱਚ ਫਸੀ ਕਾਰ, ਮਰੀਜ਼ ਨੂੰ ਬਚਾਉਣ ਲਈ 3 ਕਿਲੋਮੀਟਰ ਤੱਕ ਦੋੜਿਆਂ ਡਾਕਟਰ

ਬੰਗਲੌਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਧਰਤੀ ਉੱਪਰ ਭਗਵਾਨ ਦਾ ਦੂਜਾ ਰੂਪ ਹਨ। ਇਸ ਗੱਲ ਨੂੰ ਬੰਗਲੌਰ ਦੇ ਇੱਕ ਡਾਕਟਰ ਨੇ ਸਾਬਿਤ ਕੀਤਾ ਹੈ। ਜਿਸਦੀ ਵੀਡੀਓ ਸ਼ੋਸਲ ਮੀਡੀਆਂ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਡਾਕਟਰ ਨੇ ਸਵੇਰੇ ਦਸ ਵਜੇ ਹਸਪਤਾਲ ਵਿੱਚ ਦਾਖ਼ਲ ਬਜ਼ੁਰਗ ਔਰਤ ਦਾ ਆਪਰੇਸ਼ਨ ਕਰਨਾ ਸੀ। ਪਰ ਰਾਸਤੇ ਵਿੱਚ ਉਹ ਟਰੈਫਿਕ ਵਿੱਚ ਫਸ ਗਏ। ਜਿਸਦੇ ਕਾਰਣ ਉਸਨੇ ਬਿਨਾਂ ਦੇਰੀ ਕੀਤੇ ਡਰਾਈਵਰ ਕੋਲ ਛੱਡ ਕੇ ਹਸਪਤਾਲ ਵੱਲ 3 ਕਿਲੋਮੀਟਰ ਭੱਜਿਆਂ। ਜਿਸਦੇ ਕਾਰਣ ਡਾਕਟਰ ਦੀ ਇਸ ਇਮਾਨਦਾਰੀ ਦੀ ਲੋਕ ਕਾਫੀ ਪਸੰਦ ਕਰ ਰਹੇ ਹਨ।

Advertisements

ਜੇਕਰ ਉਹ ਆਵਾਜਾਈ ਦੇ ਮੁੜ ਸ਼ੁਰੂ ਹੋਣ ਦੀ ਉਡੀਕ ਕਰਦੇ ਤਾਂ ਇਸ ਵਿੱਚ ਦੇਰੀ ਹੋ ਸਕਦੀ ਸੀ, ਜਿਸ ਨਾਲ ਮਰੀਜ਼ ਦੀ ਜਾਨ ਮੁਸੀਬਤ ਵਿੱਚ ਪੈ ਸਕਦੀ ਸੀ। ਇਸ ਲਈ ਬਿਨਾਂ ਦੇਰੀ ਕੀਤੇ ਡਾਕਟਰ ਗੋਵਿੰਦ ਕੁਮਾਰ ਨੇ ਡਰਾਈਵਰ ਦੇ ਨਾਲ ਕਾਰ ਛੱਡ ਕੇ 3 ਕਿਲੋਮੀਟਰ ਤੱਕ ਹਸਪਤਾਲ ਪਹੁੰਚ ਕੇ ਸਰਜਰੀ ਕੀਤੀ। ਡਾਕਟਰ ਗੋਵਿੰਦ ਨੇ ਦੱਸਿਆ ਕਿ ਇਸ ਤਰ੍ਹਾਂ ਭੱਜਣ ਤੋਂ ਬਾਅਦ ਉਹ ਸਮੇਂ ਸਿਰ ਹਸਪਤਾਲ ਪਹੁੰਚਿਆ ਅਤੇ ਔਰਤ ਦੀ ਪਿੱਤੇ ਦੀ ਥੈਲੀ ਦਾ ਅਪਰੇਸ਼ਨ ਕੀਤਾ। ਜੇਕਰ ਉਹ ਪਹੁੰਚਣ ਵਿੱਚ ਦੇਰ ਕਰ ਦਿੰਦਾ ਤਾ ਔਰਤ ਦੇ ਪੇਟ ਵਿੱਚ ਦਰਦ ਹੋਣ ਦੀ ਸੰਭਾਵਨਾ ਸੀ। ਮਰੀਜ਼ ਦਾ ਅਪਰੇਸ਼ਨ ਸਫਲ ਰਿਹਾ, ਉਸ ਨੂੰ ਸਮੇਂ ਸਿਰ ਛੁੱਟੀ ਵੀ ਦੇ ਦਿੱਤੀ ਗਈ। ਡਾਕਟਰ ਗੋਵਿੰਦ ਦੀ ਇਨਸਾਨੀਅਤ ਨਾ ਸਿਰਫ ਇੱਕ ਸਗੋਂ ਹਰ ਉਸ ਡਾਕਟਰ ਲਈ ਵੱਡੀ ਮਿਸਾਲ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

LEAVE A REPLY

Please enter your comment!
Please enter your name here