ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਉਮਰ ਵਰਗ ਦੇ ਹੋਏ ਦਿਲਚਸਪ ਮੁਕਾਬਲੇ

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਤੀਜੇ ਦਿਨ ਐਥਲੈਟਿਕਸ, ਟੇਬਲ ਟੈਨਿਸ, ਫੁੱਟਬਾਲ, ਕਿੱਕ ਬਾਕਸਿੰਗ, ਖੋ ਖੋ, ਕਬੱਡੀ, ਬਾਸਕਟਬਾਲ, ਰੋਲਰ ਸਕੇਟਿੰਗ, ਤੈਰਾਕੀ ਤੇ ਹਾਕੀ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਉਮਰ ਵਰਗ ਤੋਂ ਵੱਧ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਐਥਲੈਟਿਕਸ ਖੇਡ ਵਿੱਚ ਅੰਡਰ 21-40 ਲੜਕਿਆਂ ਦੇ 800 ਮੀਟਰ ਮੁਕਾਬਲੇ ਵਿੱਚ ਨਵਜੋਤ ਕੌਰ ਨੇ 2.42 ਨਾਲ ਪਹਿਲਾ, ਨੇਹਾ ਰਾਣੀ ਨੇ 3.13 ਨਾਲ ਦੂਜਾ ਅਤੇ ਕਮਲਪ੍ਰੀਤ ਕੌਰ ਨੇ 3.37 ਨਾਲ ਤੀਜਾ ਸਥਾਨ ਹਾਸਲ ਕੀਤਾ। ਅੰਡਰ 40-50 ਦੇ ਉਮਰ ਵਰਗ ਵਿੱਚ 800 ਮੀਟਰ ਵਿੱਚ ਰੀਤੂ ਵਰਮਾ ਨੇ ਪਹਿਲਾ ਸਥਾਨ, ਜ਼ਹਿਦਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 50 ਤੋ ਵਾਧੂ ਉਮਰ ਵਰਗ ਵਿੱਚ ਮਨਜੀਤ ਕੌਰ ਨੇ ਪਹਿਲਾ, ਸੁਨੀਲ ਕੁਮਾਰੀ ਸ਼ਰਮਾ ਨੇ ਦੂਜਾ ਅਤੇ ਬੇਅੰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements


ਇਸੇ ਤਰ੍ਹਾਂ ਟੇਬਲ ਟੈਨਿਸ ਅੰਡਰ 17 ਲੜਕੀਆਂ ਵਿੱਚ ਗੁਰਸ਼ੀਨ ਕੌਰ ਨੇ ਮਨਿੰਦਰ ਕੌਰ ਨੂੰ 3-0 ਨਾਲ ਹਰਾਇਆ। ਅੰਡਰ 17 ਲੜਕਿਆਂ ਵਿੱਚ ਅੰਤਰਜੋਤ ਨੇ ਦਿਪਾਸ਼ ਨੂੰ ਅਤੇ ਜਸ਼ਨਪ੍ਰੀਤ ਨੇ ਬਬਨਪ੍ਰੀਤ ਨੂੰ 2-0 ਨਾਲ ਹਰਾਇਆ। ਸਕੇਸ਼ੇ ਨੂੰ ਬ੍ਰਹਦੀਪ ਨੇ 1-2 ਨਾਲ ਹਰਾਇਆ। ਇਸੇ ਤਰ੍ਹਾਂ ਖੋਹ ਖੋਹ ਖੇਡ ਅੰਡਰ 14 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਨੇ ਨਾਭਾ ਦੀ ਟੀਮ ਨੂੰ 11-9 ਨਾਲ ਹਰਾਇਆ। ਭੁਨਰਹੇੜੀ ਨੇ ਪਟਿਆਲਾ ਰੂਰਲ ਨੂੰ 10-0 ਨਾਲ ਹਰਾਇਆ। ਅੰਡਰ 17 ਲੜਕੀਆਂ ਵਿੱਚ ਨਾਭਾ ਟੀਮ ਨੂੰ ਸਮਾਣਾ ਟੀਮ ਨੇ 13-2 ਨਾਲ ਹਰਾਇਆ। ਫੁੱਟਬਾਲ ਅੰਡਰ 21-40  ਲੜਕਿਆਂ ਨਾਭਾ ਦੀ ਟੀਮ ਨੂੰ ਸਮਾਣਾ ਓਪਨ ਕਲੱਬ ਦੀ ਟੀਮ ਨੇ 3-0 ਨਾਲ ਬੀਟ ਕੀਤਾ, ਇਸੇ ਤਰ੍ਹਾਂ ਘਨੌਰ ਏ ਨੇ ਮਹਿੰਦਰ ਗੰਜ ਕਲੱਬ ਨੂੰ 2-0 ਨਾਲ ਹਰਾਇਆ। ਅੰਡਰ 21 ਵਿੱਚ ਦਲਬੀਰ ਅਕੈਡਮੀ ਨੇ ਪੋਲੋ ਗਰਾਊਂਡ ਦੀ ਟੀਮ ਨੂੰ 4-1 ਨਾਲ ਹਰਾਇਆ।


ਉਨ੍ਹਾਂ ਦੱਸਿਆ ਕਿ ਕਿੱਕ ਬਾਕਸਿੰਗ ਅੰਡਰ 14 ਲੜਕੀਆਂ ਭਾਰ ਵਰਗ 28 ਕਿਲੋ ਪੁਆਇੰਟ ਫਾਈਟ ਵਿੱਚ ਸ਼ੈਲੀ ਨੇ ਪਹਿਲਾ, ਗੇਰੀ ਨੇ ਦੂਜਾ, ਸਿਮਰਨਜੀਤ ਨੇ ਤੀਜਾ ਅਤੇ ਅੰਜਲੀ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 28 ਕਿਲੋ ਪੁਆਇੰਟ ਫਾਈਟ ਵਿੱਚ ਏਜੰਲ ਅਸਿਜ਼ਾ ਨੇ ਪਹਿਲਾ, ਰੀਤੀਕਾ ਨੇ ਦੂਜਾ, ਆਨੰਦੀ ਨੇ ਤੀਜਾ ਅਤੇ ਸੰਜਨਾ ਨੇ ਚੌਥਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। 28 ਕਿਲੋ ਪੁਆਇੰਟ ਫਾਈਟ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ, ਚਰਮੀ ਨੇ ਦੂਜਾ, ਜੈਸਮੀਨ ਕੌਰ ਨੇ ਤੀਜਾ ਅਤੇ ਖ਼ੁਸ਼ਦੀਪ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਰੋਲਰ ਸਕੇਟਿੰਗ ਖੇਡ ਕੁਆਡਰਜ 1000 ਮੀਟਰ ਲੜਕਿਆਂ ਅੰਡਰ 14 ਵਿੱਚ ਪ੍ਰਭਨੂਰ ਸਿੰਘ ਨੇ ਪਹਿਲਾ, ਪਾਰਥ ਬੰਸਲ ਨੇ ਦੂਜਾ, ਲਵੀਸ਼ ਬੰਸਲ ਨੇ ਤੀਜਾ ਅਤੇ ਅਰਮਾਨ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਵਿਨੀਤ ਕੌਰ ਨੇ ਪਹਿਲਾ, ਰਮਨੀਕ ਕੌਰ ਨੇ ਦੂਜਾ, ਨਿਮਰਤ ਕੌਰ ਨੇ ਤੀਜਾ ਅਤੇ ਗੁਰਸੀਸ ਕੌਰ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਅੰਡਰ 17 ਉਮਰ ਵਰਗ ਵਿੱਚ ਰਾਜਾਬੀਜਨ ਸਿੰਘ ਅਤੇ ਮੁਸਕਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21-40 ਵਿੱਚ ਜਸ਼ਨਪ੍ਰੀਤ ਨੇ ਪਹਿਲਾ ਅਤੇ ਸਪੈਸ਼ਲ ਚਾਈਲਡ ਅੰਡਰ 21 ਕਰਨਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਰਿਹਾ। ਇਨਲਾਈਨ ਅੰਡਰ 14 ਗੁਨਬੀਰ ਸਿੰਘ ਅਤੇ ਕਵਨੀਰ ਕੌਰ ਨੇ ਪਹਿਲਾ, ਸਸ਼ੀਬੀਰ ਰੱਤੀ ਅਤੇ ਕਿਰਤ ਕੌਰ ਨੇ ਦੂਜਾ ਅਤੇ ਇਸੇ ਤਰ੍ਹਾਂ ਕਰਨਵੀਰ ਸਿੰਘ ਅਤੇ ਵੈਸ਼ਨਵੀ ਸਿੰਗਲਾ ਨੇ ਤੀਜਾ ਸਥਾਨ ਹਾਸਲ ਕਰਕੇ ਜਿੱਤ ਹਾਸਲ ਕੀਤੀ।


ਤੈਰਾਕੀ ਖੇਡ ਅੰਡਰ 21 ਲੜਕਿਆਂ 400 ਮੀਟਰ ਫ਼ਰੀ ਸਟਾਈਲ ਵਿੱਚ ਆਦਿਲ ਸਲੂਜਾ ਨੇ 4:43:60 ਨਾਲ ਪਹਿਲਾ, ਏਕਮ ਅਰਮਾਨ ਸਿੰਘ ਨੇ 5:20:21 ਨਾਲ ਦੂਜਾ ਅਤੇ ਸਾਗਰ ਨੇ 6:14:00 ਨਾਲ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਪਾਰਥ ਸ਼ਰਮਾ ਨੇ 5:15:52 ਨਾਲ ਪਹਿਲਾ, ਉਦੇ ਸਿੰਘ ਨੇ 6:01:40 ਨਾਲ ਦੂਜਾ ਅਤੇ ਯੁਵਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਵਿੱਚ 100 ਮੀਟਰ ਬੈਕ ਸਟ੍ਰੋਕ ਵਿੱਚ ਦਿਲਪ੍ਰੀਤ ਸਿੰਘ ਨੇ 1:11:34 ਅਤੇ 50 ਮੀਟਰ ਬੈਕ ਸਟ੍ਰੋਕ ਅੰਡਰ 14 ਵਿੱਚ ਤਨਵੀਰ ਬਾਤਿਸ਼ ਨੇ 0:40:40 ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਅੰਡਰ 21-40 ਮੈਨ 50 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਦੇਵ ਸ਼ਰਮਾ ਨੇ 0:36:25 ਨਾਲ, ਅੰਡਰ 21 ਵਿੱਚ ਵੈਭਵ ਰਜੌਰਿਆ ਨੇ 0:34:49 ਨਾਲ ਅਤੇ ਅੰਡਰ 17 ਵਿੱਚ ਅਮਰੀਨ ਨੇ 0:53:47 ਨਾਲ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਵਿੱਚ ਨਾਭਾ ਏ ਨੇ ਘਨੌਰ ਏ ਨੂੰ 33 ਸਕੌਰਾ ਨਾਲ ਹਰਾਇਆ। ਸਮਾਣਾ ਏ ਨੇ ਪਟਿਆਲਾ ਸ਼ਹਿਰੀ ਨੂੰ 26 ਸਕੌਰ ਨਾਲ ਅਤੇ ਨਾਭਾ ਬੀ ਨੂੰ ਘਨੌਰ ਬੀ ਨੇ 3 ਸਕੌਰਾ ਨਾਲ ਹਰਾਇਆ।ਇਥੇ ਤਰ੍ਹਾਂ ਅੰਡਰ 17 ਵਿੱਚ ਭੁਨਰਹੇੜੀ ਏ ਨੇ ਰਾਜਪੁਰਾ ਏ ਨੂੰ 34 ਸਕੌਰਾ ਨਾਲ ਅਤੇ ਰਾਜਪੁਰਾ ਬੀ ਨੇ ਪਟਿਆਲਾ ਸ਼ਹਿਰੀ ਬੀ ਨੂੰ 22 ਸਕੌਰਾ ਨਾਲ ਹਰਾ ਕੇ ਜਿੱਤ ਹਾਸਲ ਕੀਤੀ।


ਹਾਕੀ ਅੰਡਰ 17 ਲੜਕਿਆਂ ਵਿੱਚ ਨਾਨਕਸਰ ਅਕੈਡਮੀ ਨੇ ਪੋਲੋ ਗਰਾਊਂਡ ਬੀ ਨੂੰ, ਅਕਾਲ ਅਕੈਡਮੀ ਛੰਨਾਂ ਨੇ ਹਿੰਦੂ ਪਬਲਿਕ ਸਕੂਲ ਨੂੰ 1-0 ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ਪੋਲੋ ਗਰਾਊਂਡ ਏ ਨੇ ਵਿਕਟੋਰੀਆ ਪਬਲਿਕ ਸਕੂਲ ਨੂੰ ਅਤੇ ਸਰਕਾਰੀ ਹਾਈ ਸਕੂਲ ਥੂਹੀ ਨਾਭਾ ਨੇ ਪੋਲੋ ਗਰਾਊਂਡ ਨੂੰ 5-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਬਾਸਕਟਬਾਲ ਖੇਡ ਅੰਡਰ 17 ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਂਗੀ ਨੇ ਕੈਂਟਲ ਸਕੂਲ ਨੂੰ 18-14 ਅਤੇ ਪੋਲੋ ਸੈਂਟਰ ਨੇ ਰੋਇਲ ਕਲੱਬ ਨੂੰ 30-19 ਨਾਲ ਹਰਾ ਕੇ ਜੇਤੂ ਰਹੀ।

LEAVE A REPLY

Please enter your comment!
Please enter your name here