841 ਲਾਭਪਾਤਰੀਆਂ ਨੂੰ ਜਲਦ ਮੁਹੱਈਆ ਕਰਵਾਏ ਜਾਣਗੇ 77.98 ਲੱਖ ਦੀ ਲਾਗਤ ਵਾਲੇ 1430 ਬਨਾਵਟੀ ਅੰਗ ਤੇ ਹੋਰ ਸਹਾਇਤਾ ਸਮੱਗਰੀ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿਚਲੇ ਸਰੀਰਕ ਤੌਰ ’ਤੇ ਦਿਵਿਆਂਗ 841 ਵਿਅਕਤੀਆਂ ਨੂੰ 77.98 ਲੱਖ ਦੀ ਲਾਗਤ ਵਾਲੇ 1430 ਬਨਾਵਟੀ ਅੰਗ ਅਤੇ ਹੋਰ ਸਹਾਇਤਾ ਸਮੱਗਰੀ ਜਲਦ ਮੁਹੱਈਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਵਿੱਚ 12 ਬਲਾਕ ਪੱਧਰੀ ਅਸੈਸਮੈਂਟ ਕੈਂਪ ਲਗਾਏ ਗਏ ਸਨ, ਜਿਨ੍ਹਾਂ ਵਿੱਚ ਸਰੀਰਕ ਤੌਰ ’ਤੇ ਦਿਵਿਆਂਗ ਵਿਅਕਤੀਆਂ ਨੂੰ ਬਨਾਵਟੀ ਅੰਗ ਅਤੇ ਹੋਰ ਸਹਾਇਕ ਉਪਕਰਣ ਮੁਹੱਈਆ ਕਰਵਾਉਣ ਲਈ ਅਸੈਸ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ 1419 ਬਿਨੈਕਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 841 ਯੋਗ ਬਿਨੈਕਾਰਾਂ ਨੂੰ ਅਲਮਿਕੋ ਦੇ ਸਹਿਯੋਗ ਨਾਲ 77.98 ਲੱਖ ਰੁਪਏ ਦੀ ਲਾਗਤ ਵਾਲੇ 1430 ਬਨਾਵਟੀ ਅੰਗ ਤੇ ਹੋਰ ਸਹਾਇਤਾ ਸਮੱਗਰੀ ਜਲਦ ਪ੍ਰਦਾਨ ਕੀਤੀ ਜਾਵੇਗੀ।

Advertisements


ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਤੇ ਜਾਣ ਵਾਲੇ ਸਹਾਇਕ ਉਪਕਰਣਾਂ ਵਿੱਚ 296 ਟਰਾਈ ਸਾਈਕਲ, 196 ਵੀਲ੍ਹ ਚੇਅਰ, 72 ਐਮ.ਐਸ.ਆਈ.ਈ.ਡੀ. ਕਿੱਟਾਂ, 1 ਬਰੇਲ ਕਿੱਟ, 19 ਸਮਾਰਟ ਕੇਨ, 3 ਸਮਾਰਟ ਫੋਨ, 170 ਫੌੜੀਆਂ, 170 ਵਾਕਿੰਗ ਸਟਿੱਕਸ, 17 ਸੀ.ਪੀ. ਚੇਅਰ, 74 ਬਨਾਵਟੀ ਅੰਗ, 172 ਕੈਲੀਪਰ ਅਤੇ ਹੋਰ 240 ਸਹਾਇਤਾ ਸਮੱਗਰੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਬਲਾਕ ਪੱਧਰੀ ਕੈਂਪ ਲਗਾ ਕੇ ਇਨ੍ਹਾਂ ਉਪਕਰਣਾਂ ਦੀ ਵੰਡ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਦਿਵਿਆਂਗ ਵਿਅਕਤੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ, ਜੋ ਕਿ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਦਿਵਿਆਂਗਜਨਾਂ ਨੂੰ ਬਣਦੀ ਹਰ ਸਹੂਲਤ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

LEAVE A REPLY

Please enter your comment!
Please enter your name here