ਕਬੱਡੀ ਦੇ ਅੰਡਰ-17 ਮੁਕਾਬਲਿਆਂ ‘ਚ ਘਨੌਰ ਦੀ ਟੀਮ ਰਹੀ ਜੇਤੂ

ਪਟਿਆਲਾ, (ਦ ਸਟੈਲਰ ਨਿਊਜ਼)। ਪਟਿਆਲਾ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਚੌਥੇ ਦਿਨ ਵਾਲੀਬਾਲ, ਬਾਸਕਟਬਾਲ, ਫੁੱਟਬਾਲ, ਕਬੱਡੀ ਤੇ ਖੋ ਖੋ ਦੇ ਫਸਵੇਂ ਮੈਚਾਂ ਦਾ ਅਨੰਦ ਵੱਡੀ ਗਿਣਤੀ ਦਰਸ਼ਕਾਂ ਨੇ ਮਾਣਿਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਅੱਜ ਹੋਏ ਲੜਕਿਆਂ ਦੇ ਵਾਲੀਬਾਲ ਦੇ ਅੰਡਰ 17 ਮੁਕਾਬਲਿਆਂ ਵਿੱਚ ਸਮਾਣਾ ਬੀ ਨੇ ਸਨੌਰ ਬੀ ਨੂੰ, ਘਨੌਰ ਏ ਨੇ ਸਨੌਰ ਏ ਨੂੰ, ਪਟਿਆਲਾ ਸ਼ਹਿਰੀ ਬੀ ਨੇ ਪਟਿਆਲਾ ਦਿਹਾਤੀ ਏ ਨੂੰ ਅਤੇ ਪਾਤੜਾਂ ਬੀ ਨੇ ਨਾਭਾ ਬੀ ਦੀ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬਾਸਕਟਬਾਲ ਅੰਡਰ 17 ਲੜਕਿਆਂ ਵਿੱਚ ਪੋਲੋ ਸੈਂਟਰ ਨੇ ਯੂਥ ਕਲੱਬ ਨੂੰ 52-39, ਮਲਟੀ ਕਲੱਬ ਨੇ ਬੁੱਢਾ ਦਲ ਪਬਲਿਕ ਸਕੂਲ ਨੂੰ 62-47, ਆਰਮੀ ਸਕੂਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਂਗੀ ਨੂੰ 27-4 ਨਾਲ, ਪੋਲੋ ਸੈਂਟਰ ਨੇ ਸਮਾਣਾ ਨੂੰ 57-22 ਨਾਲ, ਯੂਥ ਕਲੱਬ ਪਟਿਆਲਾ ਨੇ ਭਗਵਾਨਪੁਰ ਜੱਟਾ ਨੂੰ 16-10 ਨਾਲ, ਮਲਟੀ ਸੀਨੀਅਰ ਸੈਕੰਡਰੀ ਸਕੂਲ ਨੇ ਮਲਟੀ ਕਲੱਬ ਨੂੰ 40-34 ਨਾਲ ਹਰਾਇਆ। ਇਸੇ ਤਰ੍ਹਾਂ ਟੇਬਲ ਟੈਨਿਸ ਖੇਡ ਉਮਰ ਵਰਗ 21-40 ਮੈਨ ਵਿੱਚ ਨਿਖਿਲ ਸੈਣੀ (ਚਿਤਕਾਰਾ) ਨੇ ਤਲਵੰਡੀ ਸਿੰਘ ਨੂੰ, ਵਿਸ਼ਨੂੰ ਪ੍ਰਤਾਪ ਨੇ ਜੀਵਾਂ ਨੂੰ, ਜਤਿਨ ਕੌਸ਼ਲ ਨੇ ਅਤੁੱਲ ਨੂੰ, ਰਕਸ਼ਿਤ ਨੇ ਰਾਘਵ ਸਿੰਗਲਾ ਨੂੰ 3-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਫੁੱਟਬਾਲ ਖੇਡ ਅੰਡਰ 14 ਲੜਕਿਆਂ ਵਿੱਚ ਸੁਸ਼ੀਲਾ ਦੇਵੀ ਸਕੂਲ ਨੇ ਤਲਵੰਡੀ ਮਲੀਪੁਰ ਸਮਾਣਾ ਨੂੰ 1-0 ਨਾਲ ਹਰਾਇਆ। ਆਰਮੀ ਪਬਲਿਕ ਸਕੂਲ ਪਟਿਆਲਾ ਨੇ ਸਮਾਰਟ ਮਾਇੰਡ ਸਕੂਲ ਨੂੰ 3-0 ਨਾਲ, ਫੁੱਟਬਾਲ ਕਲੱਬ ਨੇ ਸਰਕਾਰੀ ਹਾਈ ਸਕੂਲ ਲਾਛੜੂ ਨੂੰ 2-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਕਬੱਡੀ ਖੇਡ ਅੰਡਰ 17 ਲੜਕਿਆਂ ਵਿੱਚ ਘਨੌਰ ਏ ਟੀਮ ਨੇ ਪਹਿਲਾ ਸਥਾਨ, ਨਾਭਾ ਬੀ ਨੇ ਦੂਜਾ ਸਥਾਨ ਅਤੇ ਭੁਨਰਹੇੜੀ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਵਿੱਚ ਲੜਕਿਆਂ ਵਿੱਚ ਨਾਭਾ ਏ ਨੇ ਪਹਿਲਾ, ਘਨੌਰ ਏ ਨੇ ਦੂਜਾ ਅਤੇ ਪਟਿਆਲਾ ਦਿਹਾਤੀ ਤੇ ਸਮਾਣਾ ਏ ਨੇ ਤੀਜਾ ਸਥਾਨ ਹਾਸਲ ਕਰਕੇ ਜੇਤੂ ਰਹੀ। ਹਾਕੀ ਅੰਡਰ 17 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਨ ਥੁਹੀ ਦੀ ਟੀਮ ਨੂੰ ਵਿਕਟੋਰੀਆ ਸਕੂਲ ਪਾਤੜਾਂ ਨੇ 2-1 ਨਾਲ, ਪੋਲੋ ਗਰਾਊਂਡ ਏ ਨੇ ਸਪਾਰਕਿੰਗ ਕਿਡਜ਼ ਪਬਲਿਕ ਸਕੂਲ ਪਾਤੜਾਂ ਨੂੰ 7-0 ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਵਿੱਚ ਪੋਲੋ ਗਰਾਊਂਡ ਬੀ ਨੇ ਵਿਕਟੋਰੀਆ ਸਕੂਲ ਪਾਤੜਾਂ ਨੂੰ 4-0 ਨਾਲ ਅਤੇ ਸਰਕਾਰੀ ਹਾਈ ਸਕੂਲ ਥੂਹੀ ਨਾਭਾ ਨੂੰ ਪੋਲੋ ਗਰਾਊਂਡ ਏ ਨੇ 4-5 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਖੋ ਖੋ ਖੇਡ ਵਿੱਚ ਅੰਡਰ 17 ਲੜਕੀਆਂ ਵਿੱਚ ਯੂਨੀਵਰਸਿਟੀ ਕਾਲਜ ਘਨੌਰ ਨੇ ਪਹਿਲਾ, ਪਾਤੜਾਂ ਨੇ ਦੂਜਾ ਅਤੇ ਵਜੀਦਪੁਰ ਸਕੂਲ ਅਤੇ ਫਤਿਹਗੜ੍ਹ ਛੰਨਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਪੋਲੋ ਸੈਂਟਰ ਨੇ ਪਹਿਲਾ, ਯੂਨੀਵਰਸਿਟੀ ਸੈਂਟਰ ਘਨੌਰ ਨੇ ਦੂਜਾ ਅਤੇ ਵਜੀਦਪੁਰ ਸਕੂਲ ਅਤੇ ਫਤਿਹਗੜ੍ਹ ਛੰਨਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

Advertisements

LEAVE A REPLY

Please enter your comment!
Please enter your name here