ਭਾਰਤੀ ਵੈਟਰਨ ਆਰਗੇਨਾਈਜ਼ੇਸ਼ਨ ਨੇ ਵਿਧਾਇਕ ਡਾ. ਰਾਜ ਕੁਮਾਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਅਤੇ ਜੀ ਓ ਜੀ ਟੀਮ ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੂੰ ਮੰਗ ਪੱਤਰ ਸੌਂਪਦੇ ਹੋਏ। ਭਾਰਤੀ ਵੈਟਰਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਕਮ ਇੰਚਾਰਜ ਪੰਜਾਬ, ਸੁਬੇਦਾਰ ਮੇਜਰ ਜਤਿੰਦਰ ਸਿੰਘ ਰਾਣਾ (ਸੇਵਾਮੁਕਤ) ਵੈਟਰਨ ਭੁਪਿੰਦਰ ਸਿੰਘ, ਵੈਟਰਨ ਮਹਿੰਦਰ ਸਿੰਘ ਜੱਟਪੁਰ ਵੈਟਰਨ ਮਹਿੰਦਰ ਸਿੰਘ, ਵੈਟਰਨ ਅਵਤਾਰ ਸਿੰਘ ਭਟਰਾਣਾ ਵੈਟਰਨ ਇੰਦਰਜੀਤ ਸਿੰਘ ਸਾਹਰੀ ਵੈਟਰ ਨੰਦ ਸਿੰਘ ਸੀਨ ਵੈਟਰਨ ਸੋਢੀ ਸਿੰਘ ਸੈਦਪੁਰ.ਅਤੇ ਜੀ ਓ ਜੀ ਟੀਮ ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੂੰ ਮੰਗ ਪੱਤਰ ਸੌਂਪਦੇ ਹੋਏ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਹੁਤ ਚਰਚਿਤ ਜੀਓਜੀ ਸਕੀਮ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਕਿਉਂਕਿ ਇਸ ਸਕੀਮ ਰਾਤੋ ਰਾਤ ਬੰਦ ਕਰਨ ਤੇ ਸਾਬਕਾ ਸੈਨਿਕਾਂ ਦੀ ਮਾਣ ਮਰਿਆਦਾ ਨੂੰ ਬਹੁਤ ਗਹਿਰੀ ਠੇਸ ਪਹੁੰਚੀ ਹੈ।

Advertisements

ਮਾਣਯੋਗ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਸਕੀਮ ਦੀ ਸ਼ੁਰੂਆਤ ਕਰਕੇ ਜਿਥੇ ਸਾਬਕਾ ਸੈਨਿਕਾਂ ਦਾ ਇੱਜਤ ਮਾਣ ਵਧਾਇਆ ਹੈ, ਜੀਓਜੀ ਸਕੀਮ ਆਪਣੇ ਆਪ ਸੁਤੰਤਰ ਰੂਪ ਵਿੱਚ ਕੰਮ ਕਰਦੀ ਆ ਰਹੀ ਹੈ। ਇਸ ਦਾ ਸਭ ਤੋਂ ਜਿਆਦਾ ਫਾਇਦਾ ਅਜਿਹੇ ਲੋਕਾਂ ਨੂੰ ਹੋਇਆ ਜੋ ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਅਲੱਗ ਅਲੱਗ ਸਕੀਮਾਂਤ ਵਾਂਝੇ ਰਹਿ ਗਏ ਸਨ ਅਤੇ ਦਫਤਰਾਂ ਦੇ ਚੱਕਰ ਕੱਟਣ ਤੋਂ ਅਸਮਰਥ ਸਨ। ਜੀਓਜੀ ਸਾਹਿਬਾਨਾਂ ਨੇ ਸਰਕਾਰ ਦੀ ਹਰ ਸਕੀਮ ਨੂੰ ਤਰ ਟੂ ਡਰ ਪਹੁੰਚਾਉਣ ਲਈ ਅਣਥੱਕ ਮਿਹਨਤ ਕੀਤੀ। ਚਾਹੇ ਕਈ ਅੰਗਹੀਣ ਹੋਵੇ ਜਾਂ ਕੋਈ ਬਹੁਤ ਬਜ਼ੁਰਗ ਹੋਵੇ। ਆਪਣੇ ਸਾਧਨਾਂ ਦੀ ਵਰਤੋਂ ਕਰਕੇ ਲਾਭਪਾਤਰੀਆਂ ਨੂੰ ਹਰ ਸਕੀਮ ਦਾ ਲਾਭ ਪਹੁੰਚਾਇਆ।

ਕਰਨਾ ਵਰਗੇ ਅਪਾਤਕਾਲ ਸਮੇਂ ਦੌਰਾਨ ਵੀ ਜੀਓਜੀ ਸਾਹਿਬਾਨਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਨ ਮਨ ਧੰਨ ਨਾਲ ਆਮ ਅਤੇ ਬਿਮਾਰ ਲੋਕਾਂ ਦੀ ਜਿਮੇਵਾਰੀ ਉਠਾਈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਹਰ ਮਿਸ਼ਨ ਚਾਹੇ ਉਹ ਕਵਿਡ ਵੈਕਸੀਨੇਸਨ, ਆਯੁਸਮਾਨ ਕਾਰਡ, ਰਾਸ਼ਣ ਕਿਟਾਂ ਘਰ ਘਰ ਪਹੁੰਚਾਉਣਾ, ਨਸ਼ਾ ਵਿਰੋਧੀ ਸੈਮੀਨਾਰ ਕਰਵਾਉਣਾ, ਵਾਤਾਵਰਣ, ਪੰਜਾਬ ਹਰਿਆਵਲ ਲਹਿਰ ਤਹਿਤ ਪੌਦਾ ਰੋਪਣ ਕਰਨਾ, ਜਲ ਸ਼ਕਤੀ ਅਭਿਆਨ, ਸਵਛ ਭਾਰਤ ਮਿਸ਼ਨ ਆਦਿ ਲਈ ਪੂਰੀ ਤਨਦੇਹੀ ਨਾਲ ਜਿਮੇਵਾਰੀ ਨਿਭਾਈ। ਪ੍ਰਸ਼ਾਸਨ ਦੁਆਰਾ ਕੀਤੇ ਜਾਂਦੇ ਪ੍ਰਬੰਧਕੀ ਕਾਰਜਾਂ ਵਿੱਚ ਸਹਿਯੋਗ ਕਰਨਾ ਜਿਵੇਂ ਕਿ ਰੋਜਗਾਰ ਮੇਲੇ, ਮੈਰਾਥਨ ਦੌੜਾਂ, ਨਸ਼ਾਂ ਛਡਾਊ ਕੇਂਦਰਾਂ ਵਿੱਚ ਰਜਿਸਟਰੇਸ਼ਨ ਕਰਵਾਉਣਾ, ਸਕੂਲਾਂ ਅਤੇ ਕਾਲਜਾਂ ਵਿੱਚ ਵੱਡੇ ਪੱਧਰ ਤੇ ਸੈਮੀਨਾਰ ਕਰਵਾਉਣਾ, ਸਰਕਾਰ ਵਲੋਂ ਭਲਾਈ ਸਕੀਮਾਂ ਦੀ ਵੈਰੀਫੀਕੇਸ਼ਨ ਕਰਨਾ ਅਤੇ ਯੋਗ ਲਾਭਪਾਤਰੀਆਂ ਨੂੰ ਲਾਭ ਦਿਵਾਉਣਾ ਆਦਿ।

ਜੀਓਜੀ ਦੀਆਂ ਇਹਨਾਂ ਅਣਗਿਣਤ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਸਿਰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਕੁਝ ਮੰਤਰੀਆਂ ਦਾ ਕਹਿਣਾ ਹੈ ਕਿ 4300 ਜੀਓਜੀ ਸਾਹਿਬਾਨਾਂ ਲਈ ਹਰ ਸਾਲ 64 ਕਰੋੜ ਖਰਚ ਹੁੰਦਾ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਮੀਨੀ ਪੱਧਰ ਤੇ ਇਸ ਤੋਂ ਸੌ ਗੁਣਾਂ ਜਿਆਦਾ ਭ੍ਰਿਸਟਾਚਾਰ ਨੂੰ ਜੀਓਜੀ ਸਕੀਮ ਤਹਿਤ ਠੱਲ ਪਈ ਹੈ। ਇਸ ਤੋਂ ਸਾਫ ਜਾਹਿਰ ਹੈਕਿ “ਜੀਓਜੀ ਸਕੀਮ ਨੂੰ ਹਟਾਉਣਾ, ਭ੍ਰਿਸਟਾਚਾਰ ਵਧਾਉਣਾ’ ਇੱਕ ਬਰਾਬਰ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਸਰਕਾਰ ਦੇ ਮੰਤਰੀਆਂ ਅਤੇ ਵਧਾਇਕਾਂ ਵਲੋਂ ਮੈਨੀਫੈਸਟੋ ਦੇ ਅਧਾਰ ਤੇ ਬਿਆਨ ਦਿਤੇ ਗਏ ਸਨ ਕਿ ਸਰਕਾਰ ਬਣਨ ਤੇ ਜੀਓਜੀ ਸਕੀਮ ਨੂੰ ਪੂਰਣਤੌਰ ਤੇ ਪੱਕਾ ਕੀਤਾ ਜਾਵੇਗਾ ਅਤੇ ਸੈਲਰੀ ਵੀ ਵਧਾਈ ਜਾਵੇਗੀ। ਪਰੰਤੂ ਰਾਤ-ਰਾਤ ਜੀਓਜੀ ਸਕੀਮ ਨੂੰ ਬੰਦ ਕਰਨਾ ਸਰਕਾਰ ਦਾ ਸਾਬਕਾ ਸੈਨਿਕਾਂ ਪ੍ਰਤੀ ਉਚਿਤ ਰਵੱਈਆ ਨਹੀ ਹੈ। ਹੁਸ਼ਿਆਰਪੁਰ ਜਿਲੇ ਦੇ 55000 ਸਾਬਕਾ ਸੈਨਿਕਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਸੋ ਸਾਬਕਾ ਸੈਨਿਕਾਂ ਦੇ ਮਨੋਬਲ ਨੂੰ ਗਿਰਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਲਕਿ ਜੀਓਜੀ ਸਕੀਮ ਨੂੰ ਹਮੇਸ਼ਾਂ ਲਈ ਬਰਕਰਾਰ ਰੱਖਿਆ ਜਾਵੇ।

LEAVE A REPLY

Please enter your comment!
Please enter your name here