ਪੀਐਨਬੀਆਰ ਸੈਟੀ ਵਲੋਂ 60 ਦਿਨ ਦਾ ਪਸ਼ੂ ਮਿੱਤਰਾ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਸਮਾਪਤ: ਆਰ.ਕੇ. ਭਾਟੀਆ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 75ਵਾਂ ਆਜਾਦੀ ਕਾ ਅੰਮ੍ਰਿਤ ਮਹਾਉਤਸਵ ਆਜ਼ਾਦੀ ਘੁਲਾਟੀਏ ਹਰਨਾਮ ਸਿੰਘ ਟੂੰਡੀ ਲਾਟ ਪਿੰਡ ਕੋਟਲਾ ਨੌਧ ਸਿੰਘ ਨੂੰ ਸਮਰਪਿਤ ਪੀ.ਐਨ.ਬੀ. ਆਰ. ਸੈਟੀ ਵਿਖੇ 60 ਦਿਨ ਪਸ਼ੂ ਮਿੱਤਰਾ ਟੇ੍ਰਨਿੰਗ ਪ੍ਰੋਗਰਾਮ ਸਫ਼ਲਤਾਪੂਰਕ ਕਰਵਾਇਆ ਗਿਆ, ਜਿਸ ਵਿਚ 25 ਸਿਖਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਸਫਲ ਕਰਨ ਵਿਚ ਪਸ਼ੂ ਪਾਲਣ ਵਿਭਾਗ ਤੋਂ ਡਾਕਟਰ ਹਰਜੀਤ ਸਿੰਘ, ਡਾ. ਹਰਨੂਰ ਸਿੰਘ, ਡਾ. ਸਨਦੀਪ ਸਿੰਘ, ਡਾ. ਅਧਿਰਾਜ, ਡਾ. ਨਿਪੁੰਨ ਠਾਕੁਰ, ਡਾ. ਹਰਸਿਮਰਨ ਕੌਰ, ਡਾ. ਰਾਣਪ੍ਰੀਤ, ਡਾ. ਪੁਨੀਤ ਅਤੇ ਡਾ. ਆਸ਼ੁਮਾ ਤੁਲੀ ਨੇ ਆਪਣਾ ਸਹਿਯੋਗ ਦਿੱਤਾ।

Advertisements

ਪ੍ਰੋਗਰਾਮ ਦੀ ਸਮਾਪਤੀ ’ਤੇ ਕਰਵਾਏ ਸਮਾਗਮ ਦੌਰਾਨ ਡਾ. ਰਾਜੇਸ਼ ਪ੍ਰਸਾਦ ਸਰਕਲ ਹੈਡ ਅਤੇ ਆਰ ਸੈਟੀ ਡਾਇਰੈਕਟਰ ਰਜਿੰਦਰ ਭਾਟੀਆ ਵਲੋਂ ਸਾਰੇ ਫੈਕਲਟੀ ਮੈਂਬਰਾਂ ਦਾ ਸਨਮਾਨ ਕਰਦੇ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਰਾਜੇਸ਼ ਪ੍ਰਸਾਦ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ’ਤੇ ਲਾਉਣਾ ਹੈ ਅਤੇ ਉਨ੍ਹਾਂ ਨੂੰ ਸਵੈਰੋਜ਼ਗਾਰ ’ਤੇ ਲਾਉਣ ਲਈ ਬੈਂਕ ਵਲੋਂ ਕਰਜ਼ੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਮੌਕੇ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਇੰਚਾਰਜ ਸਾਕਸ਼ੀ ਜੋਸ਼ੀ ਅਤੇ ਸਮੂਹ ਸਟਾਫ ਗੁਰਜੀਤ ਕੌਰ, ਹਰਪਾਲ, ਸਿਮਰਨਜੀਤ ਸਿੰਘ ਅਤੇ ਮਨੀਸ਼ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here