ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਫੁੱਟਬਾਲ ’ਚ ਖਿਡਾਰੀਆਂ ਨੇ ਦਿਖਾਏ ਜੌਹਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਅੱਜ ਖਿਡਾਰੀਆਂ ਦਰਮਿਆਨ ਵੱਖ-ਵੱਖ ਖੇਡਾਂ ਦੇ ਮੁਕਾਬਲੇ ਹੋਏ, ਜਿਨ੍ਹਾਂ ਵਿਚ ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਫੁੱਟਬਾਲ ਵਿਚ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਟੇਬਲ ਟੈਨਿਸ ਅੰਡਰ-14 ਲੜਕਿਆਂ ਦੇ ਵਿਅਕਤੀਗਤ ਮੁਕਾਬਲਿਆਂ ਵਿਚ ਕੁਨਾਲ ਪਹਿਲੇ, ਅਕਾਮ ਦੂਜੇ ਤੇ ਅਰੀਅਨ ਤੀਜੇ ਸਥਾਨ ’ਤੇ ਰਹੇ। ਇਸੇ ਵਰਗ ਦੇ ਟੀਮ ਗਰੁੱਪ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਨਵਾਂ ਪਹਿਲੇ, ਸੀ.ਆਈ.ਐਸ. ਦਸੂਹਾ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰ ਤੀਜੇ ਸਥਾਨ ’ਤੇ ਰਹੇ। ਇਸੇ ਵਰਗ ਦੇ ਲੜਕੀਆਂ ਦਾ ਟੀਮ ਗਰੁੱਪ ਮੁਕਾਬਲੇ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਅਵੱਲ ਰਿਹਾ। ਲੜਕਿਆਂ ਦੇ ਅੰਡਰ-17 ਵਿਅਕਤੀਗਤ ਮੁਕਾਬਲਿਆਂ ਵਿਚ ਸੀ.ਆਈ.ਐਸ. ਦਸੂਹਾ ਦਾ ਸਹਿਜ ਸਿੰਘ ਪਹਿਲੇ, ਸੀ.ਆਈ.ਐਸ. ਦਸੂਹਾ ਦਾ ਜਸਕਿਰਤ ਸਿੰਘ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦਾ ਤਰਨ ਮਹਿਤਾ ਤੀਜੇ ਸਥਾਨ ’ਤੇ ਰਿਹਾ। ਲੜਕਿਆਂ ਦੇ ਅੰਡਰ-17 ਟੀਮ ਗਰੁੱਪ ਵਿਚ ਸੀ.ਆਈ.ਐਸ. ਦਸੂਹਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਤੀਜੇ ਸਥਾਨ ’ਤੇ ਰਿਹਾ।

Advertisements

ਲੜਕੀਆਂ ਦੇ ਅੰਡਰ-17 ਵਿਅਕਤੀਗਤ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਰਿਤਿਕਾ ਪਹਿਲੇ, ਸੀ.ਆਈ.ਐਸ. ਦਸੂਹਾ ਦੀ ਨੀਯਤੀ ਦੂਜੇ ਅਤੇ ਸੀ.ਆਈ.ਐਸ. ਦਸੂਹਾ ਦੀ ਰਿਧੀ ਤੀਜੇ ਸਥਾਨ ’ਤੇ ਰਹੀ। ਅੰਡਰ-17 ਟੀਮ ਗਰੁੱਪ ਵਿਚ ਸੀ.ਆਈ.ਐਸ. ਦਸੂਹਾ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਵਲੇ ਮੰਡੀ ਦੂਜੇ ਸਥਾਨ ’ਤੇ ਰਿਹਾ। ਲੜਕਿਆਂ ਦੇ ਫੁੱਟਬਾਲ ਅੰਡਰ-21 ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਪਹਿਲਾ, ਐਸ.ਜੀ.ਜੀ. ਖਾਲਸਾ ਕਾਲਜ ਮਾਹਿਲਪੁਰ ਨੇ ਦੂਜਾ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ-17 ਵੇਟ ਲਿਫਟਿੰਗ ਮੁਕਾਬਲਿਆਂ ਵਿਚ 45 ਕਿਲੋ ਭਾਰ ਵਰਗ ਵਿਚ ਸੋਨੀ, 49 ਕਿਲੋ ਵਿਚ ਕਰੀਤੀ, 55 ਕਿਲੋ ਵਿਚ ਸਿਮਰਨਜੀਤ ਕੌਰ, 71 ਕਿਲੋ ਵਿਚ ਅਮ੍ਰਿੰਤਪ੍ਰੀਤ ਕੌਰ, 76 ਕਿਲੋ ਵਿਚ ਰੱਜੀ ਤੇ ਰਮਨਪ੍ਰੀਤ ਪਹਿਲੇ ਸਥਾਨ ’ਤੇ ਰਹੀਆਂ। ਅੰਡਰ-19 ਲੜਕੀਆਂ ਦੇ 45 ਕਿਲੋ ਭਾਰ ਵਰਗ ਵਿਚ ਹਰਪ੍ਰੀਤ ਕੌਰ ਅਵੱਲ ਰਹੀ। ਇਨ੍ਹਾਂ ਮੁਕਾਬਲਿਆਂ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here