ਪਿੰਡ ਗੋਸਲ ਵਿੱਚ ਬੀਕੇਯੂ ਡਕੋਂਦਾ ਦੀ ਇਕਾਈ ਦਾ ਵਿਸਥਾਰ 

ਕਪੂਰਥਲਾ, (ਦ ਸਟੈਲਰ ਨਿਊਜ਼): ਭਾਰਤੀ ਕਿਸਾਨ ਯੂਨੀਅਨ (ਏਕਤਾ )ਡਕੋਂਦਾ ਦੀ ਮੀਟਿੰਗ ਪਿੰਡ ਗੋਸਲ ਵਿਖੇ ਜਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਯੂਨੀਅਨ ਦਾ ਵਿਸਥਾਰ ਕੀਤਾ ਗਿਆ ਅਤੇ ਜਿਲ੍ਹਾ ਪ੍ਰਧਾਨ ਵਲੋਂ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਬੇਰੁਖੀ ਅਤੇ ਯੁਨੀਅਨ ਦੇ ਸਿਧਾਂਤ ਨਾਲ ਜੁੜ ਕੇ ਕੰਮ ਕਰਨ ਦੇ ਤਰੀਕੇ ਬਾਰੇ ਚਾਨਣਾ ਪਾਇਆ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਵਾਧਾ ਖਿਲਾਫੀ, ਪਰਾਲੀ ਨੂੰ ਅੱਗ ਲਾਉਣ,ਸਿੱਧੀ ਬਜਾਈ ਦਾ ਝੂਠਾ ਲਾਰਾ ਲਾ ਕੇ ਖਾਤਿਆਂ ਵਿੱਚ ਪੈਸੇ ਨਾ ਪਵਾਉਣ ਅਤੇ ਛੱਬੀ ਨਵੰਬਰ ਨੂੰ 31 ਜਥੇਬੰਦੀਆਂ ਵਲੋਂ ਚੰਡੀਗੜ੍ਹ ਘੇਰਨ ਦੀ ਤਿਆਰੀ ਦੀਆਂ ਵੀਚਾਰਾਂ ਵੀ ਕੀਤੀਆਂ ਗਈਆਂ। ਇਸ ਸਮੇਂ ਬਲਾਕ ਪ੍ਰਧਾਨ ਰਾਣਾ ਸੈਦੋਵਾਲ ਵਲੋਂ ਡਕੋਂਦਾ ਨਾਲ ਜੁੜਨ ਲਈ ਪਿੰਡ ਵਾਸੀਆਂ ਦਾ ਧਨਵਾਦ ਕੀਤਾ ਅਤੇ ਹਰ ਮੁਸ਼ਕਿਲ ਵਿੱਚ ਨਾਲ ਖੜੇ ਹੋਣ ਦਾ ਭਰੋਸਾ ਵੀ ਦਿਵਾਇਆ । ਇਸ ਸਮੇਂ ਸੁਖਮਨ ਸਿੰਘ ਸੁੱਖਾ  ਗੋਸਲ,ਗੁਰਪ੍ਰੀਤ ਗੋਪੀ ਗੋਸਲ, ਗੁਰਦਿਆਲ ਸਿੰਘ,ਮੰਨਪ੍ਰੀਤ ਸਿੰਘ, ਹਰਬੰਸ ਸਿੰਘ,ਜਿੰਦਰ ਸਿੰਘ, ਹਰਜਿੰਦਰ ਸਿੰਘ,ਕਸ਼ਮੀਰ ਸਿੰਘ, ਤਾਰਾ ਸਿੰਘ, ਹੈਪੀ,ਦਵਿੰਦਰਪਾਲ ਸਿੰਘ ਆਦਿ ਸ਼ਾਮਿਲ ਹੋਏ ।ਅਖੀਰ ਵਿੱਚ ਸੁੱਖਾ ਗੋਸਲ ਵਲੋਂ ਆਏ ਆਗੂਆਂ ਦਾ ਧੰਨਵਾਦ ਕੀਤਾ।

Advertisements

LEAVE A REPLY

Please enter your comment!
Please enter your name here