ਮਾਈਨਿੰਗ ਵਿਭਾਗ ਵਲੋਂ ਡਰਾਫਟ ਜ਼ਿਲ੍ਹਾ ਸਰਵੇ ਰਿਪੋਰਟ ਤਿਆਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਮਾਈਨਿੰਗ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ‘ਸਸਟੇਨੇਬਲ ਸੈਂਡ ਮਾਈਨਿੰਗ ਮੈਨੇਜਮੈਂਟ ਗਾਈਡਲਾਈਨਜ਼-2016’  ਅਤੇ ‘ਐਨਫੋਰਸਮੈਂਟ ਐਂਡ ਮੋਨੀਟਰਿੰਗ ਗਾਈਡਲਾਈਨਜ਼ ਫਾਰ ਸੈਂਡ ਮਾਈਨਿੰਗ-2020’ ਅਤੇ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈਕੋਰਟ ਅਤੇ ਕੌਮੀ ਗਰੀਨ ਟ੍ਰਿਬਿਊਨਲ ਦੁਆਰਾ ਵੱਖ-ਵੱਖ ਨਿਰਦੇਸ਼ਾਂ ਅਨੁਸਾਰ ਡਰਾਫ਼ਟ ਜ਼ਿਲ੍ਹਾ ਸਰਵੇ ਰਿਪੋਰਟ ਤਿਆਰ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਹੁਸ਼ਿਆਰਪੁਰ ਜਲ ਨਿਕਾਸ ਮੰਡਲ ਸ਼੍ਰੀ ਸਰਤਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਡਰਾਫ਼ਟ ਰਿਪੋਰਟ ਨੂੰ ਮਿਤੀ 21 ਸਤੰਬਰ 2022 ਤੋਂ 30 ਦਿਨਾਂ ਵਾਸਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਆਫੀਸ਼ੀਅਲ ਵੈਬ ਸਾਈਟ ’ਤੇ ਪਬਲਿਕ ਡੁਮੇਨ ’ਤੇ ਰੱਖਿਆ ਗਿਆ।

Advertisements

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਦਿੱਤੀ ਗਈ ਜਾਣਕਾਰੀ ’ਤੇ ਕੋਈ ਇਤਰਾਜ ਹੈ ਜਾਂ ਇਸ ਰਿਪੋਰਟ ਵਿਚ ਕਿਸੇ ਸੁਧਾਰ ਦੀ ਲੋੜ ਹੈ, ਤਾਂ ਇਸ ਸਬੰਧੀ ਮਿਤੀ 20 ਅਕਤੂਬਰ 2022 ਤੱਕ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਹੁਸ਼ਿਆਰਪੁਰ ਜਲ ਨਿਕਾਸ ਮੰਡਲ, ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here