ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਬਿਰਦ ਆਸ਼ਰਮ ਦਾ ਦੌਰਾ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸੀ.ਜੇ.ਐਮ. ਸਹਿਤ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਬਿਰਧ ਆਸ਼ਰਮ, ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਨਾਲ ਪੈਨਲ ਐਡਵੋਕੇਟ ਸ੍ਰੀ ਪ੍ਰਭਦੀਪ ਸਿੰਘ ਸੰਧੂ ਵੀ ਮੌਜੂਦ ਸਨ। ਇਸ ਮੌਕੇ ਮੈਡਮ ਨਵਦੀਪ ਕੌਰ ਗਿੱਲ ਨੇ ਬਿਰਧ ਆਸ਼ਰਮ ਵਿੱਚ ਰਹਿੰਦੇ ਬਜੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ।

Advertisements


ਮੈਡਮ ਨਵਦੀਪ ਕੌਰ ਗਿੱਲ ਦੁਆਰਾ ਆਪਣੇ ਸੰਬੋਧਨ ਵਿੱਚ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਾਰੇ ਬਜੁਰਗਾਂ ਨੂੰ ਆਪਸ ਵਿੱਚ ਪਿਆਰ ਭਾਵ ਅਤੇ ਮਿਲ ਜੁਲ ਕੇ ਰਹਿਣ ਲਈ ਕਿਹਾ। ਉਸ ਮੌਕੇ ਮੈਡਮ ਨਵਦੀਪ ਕੌਰ ਗਿੱਲ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜੁਰਗਾਂ ਨੂੰ ਨਾਲਸਾ ਦੀ ਸਕੀਮ (ਲੀਗਲ ਸਰਵਿਸਜ ਟੂ ਸੀਨੀਅਰ ਸਿਟੀਜ਼ਨ ਸਕੀਮ-2016 ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਉਹ ਨਿਰਸੰਕੋਚ ਅਥਾਰਟੀ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।  ਰਧ ਆਸ਼ਰਮ ਦੀ ਮੈਨੇਜਰ ਮੈਡਮ ਅਰਚਨਾ ਸ਼ਰਮਾਂ ਨੇ ਦੱਸਿਆ ਕਿ ਇਸ ਬਿਰਧ ਆਸ਼ਰਮ ਵਿੱਚ ਇਸ ਸਮੇਂ 26 ਬਜੁਰਗ ਰਹਿ ਰਹੇ ਹਨ ਜਿਨਾਂ ਵਿਚੋਂ 15 ਬਜੁਰਗ ਆਦਮੀ ਅਤੇ 11 ਬਜੁਰਗ ਔਰਤਾਂ ਸਨ। ਉਨ੍ਹਾਂ ਦੱਸਿਆ ਕਿ ਬਿਰਧ ਆਸ਼ਰਮ ਵਿੱਚ ਸਾਰੇ ਹੀ ਬਜ਼ੁਰਗਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ।

LEAVE A REPLY

Please enter your comment!
Please enter your name here