ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਰਾਜ ਪੱਧਰੀ ਖੇਡਾਂ ਮਿਤੀ 12 ਤੋਂ 22 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ

ਫਿਰੋਜ਼ਪੁਰ, ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਰਾਜ ਪੱਧਰੀ ਖੇਡਾਂ ਮਿਤੀ 12 ਤੋਂ 22 ਅਕਤੂਬਰ 2022 ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਹਾਕੀ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ, ਲਾਅਨ ਟੈਨਿਸ, ਆਰਚਰੀ, ਸ਼ੂਟਿੰਗ, ਰੋਇੰਗ, ਚੈੱਸ, ਜਿਮਨਾਸਟਿਕ, ਫੈਨਿਸੰਗ(ਅੰਡਰ 14, 17, 21-40, 41-50 ਅਤੇ 50 ਸਾਲ ਤੋਂ ਵੱਧ ਓਪਨ ਵਰਗ) ਗੇਮਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੀਆਂ ਗੇਮਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਨਹੀਂ ਕਰਵਾਈਆਂ ਗਈਆਂ ਉਨ੍ਹਾਂ ਗੇਮਾਂ ਦੇ ਟਰਾਇਲ ਮਿਤੀ 04 ਅਕਤੂਬਰ, 2022 ਨੂੰ ਵੱਖ-ਵੱਖ ਸਥਾਨਾਂ ਤੇ ਰੱਖੇ ਗਏ ਹਨ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

Advertisements
ਲੜੀ ਨੰ:ਗੇਮ ਦਾ ਨਾਂਸਥਾਨ
1ਸਾਫਟਬਾਲਸਹਸ ਕੱਸੋਆਣਾ
2ਜੂਡੋਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
3ਰੋਲਰ ਸਕੇਟਿੰਗਦਾਸ ਐਂਡ ਬਰਾਊਂਨ ਫਿਰੋਜ਼ਪੁਰ
4ਨੈੱਟਬਾਲਸਸਸਸ(ਲੜਕੇ) ਫਿਰੋਜ਼ਪੁਰ
5ਪਾਵਰ ਲਿਫਟਿੰਗਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
6ਵੇਟ ਲਿਫਟਿੰਗਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
7ਲਾਅਨ ਟੈਨਿਸਦਾਸ ਐਂਡ ਬਰਾਊਂਨ ਫਿਰੋਜ਼ਪੁਰ
8ਆਰਚਰੀਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
9ਸ਼ੂਟਿੰਗਦਾਸ ਐਂਡ ਬਰਾਊਂਨ ਫਿਰੋਜ਼ਪੁਰ
10ਰੋਇੰਗਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
11ਚੈੱਸਇੰਡੋਰ ਬੈਡਮਿੰਟਨ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
12ਜਿੰਮਨਾਸਟਿਕਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ
13ਫੈਨਸਿੰਗਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ

ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਉਪਰੋਕਤ ਅਨੁਸਾਰ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਖਿਡਾਰੀ ਆਨਲਾਈਨ ਕੀਤੀਆਂ ਗਈਆਂ ਲਿਸਟਾਂ ਦਾ ਪ੍ਰਿੰਟ ਕਢਵਾਕੇ ਨਾਲ ਲੈ ਕੇ ਆਉਣਗੇ।

LEAVE A REPLY

Please enter your comment!
Please enter your name here