ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਲਈ ਗੁਰਦਾਸਪੁਰ ’ਚ ਹੋਣਗੇ ਜਿਮਨਾਸਟਿਕ, ਤੀਰ ਅੰਦਾਜੀ, ਸ਼ੂਟਿੰਗ ਅਤੇ ਫੈਨਸਿੰਗ ਦੇ ਟਰਾਇਲ

ਗੁਰਦਾਸਪੁਰ(ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਰਾਜ ਪੱਧਰੀ ਟੂਰਨਾਮੈਂਟ ਦੇ ਮੁਕਾਬਲੇ ਮਿਤੀ 11 ਅਕਤੂਬਰ ਤੋਂ 22 ਅਕਤੂਬਰ 2022 ਤੱਕ ਹੋਣਗੇ। ਜਿਨ੍ਹਾਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਨਹੀਂ ਕਰਵਾਏ ਗਏ ਸਨ ਉਨ੍ਹਾਂ ਦੀ ਟਰਾਇਲਾਂ ਦੇ ਅਧਾਰ ’ਤੇ ਚੋਣ ਕੀਤੀ ਜਾਣੀ ਹੈ। ਇਸ ਲਈ ਜਿਨ੍ਹਾਂ ਖਿਡਾਰੀਆਂ ਨੇ ਆਨ-ਲਾਈਨ ਰਜਿਸਟਰੇਸ਼ਨ ਕੀਤੀ ਸੀ ਅਤੇ ਜਿਹੜੇ ਖਿਡਾਰੀਆਂ ਨੇ ਆਨ ਲਾਈਨ ਰਜਿਸ਼ਟਰੇਸ਼ਨ ਨਹੀਂ ਕੀਤੀ ਪਰ ਉਹ ਇਨ੍ਹਾਂ ਖੇਡਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ ਨਿਯਤ ਮਿਤੀ ’ਤੇ ਸਮੇਂ ਅਨੁਸਾਰ ਟਰਾਇਲ ਵਾਲੀ ਥਾਂ ਪਹੁੰਚ ਕੇ ਪੰਜਾਬ ਰਾਜ ਖੇਡਾਂ-2022 ਲਈ ਟਰਾਇਲ ਦੇ ਸਕਦੇ ਹਨ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਅਫ਼ਸਰ ਗੁਰਦਾਸਪੁਰ ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਕੁਝ ਖੇਡਾਂ ਦੇ ਟਰਾਇਲ ਰੱਖੇ ਗਏ ਹਨ ਜਿਸ ਵਿੱਚ ਸ਼ੂਟਿੰਗ ਅੰਡਰ 14, 17, 21, 21-40 ਅਤੇ ਤੀਰ ਅੰਦਾਜੀ ਅੰਡਰ 14, 17, 21, 21-40 ਦੇ ਟਰਾਇਲ ਮਿਤੀ 8 ਅਕਤੂਬਰ 2022 ਨੂੰ ਸਵੇਰੇ 9:00 ਵਜੇ ਸੇਂਟ ਫਰਾਂਸਿਸ ਸਕੂਲ ਬਟਾਲਾ ਵਿਖੇ ਹੋਣਗੇ। ਇਸ ਤੋਂ ਇਲਾਵਾ ਫੈਨਸਿੰਗ ਖੇਡ ਦੇ ਅੰਡਰ 14, 17, 21, 21-40 ਲਈ ਟਰਾਇਲ ਮਿਤੀ 9 ਅਕਤੂਬਰ 2022 ਨੂੰ ਸਵੇਰੇ 9:00 ਵਜੇ ਲਾਰੈਂਸ ਇੰਟਰਨੈਸ਼ਨਲ ਪਬਲਿਕ ਸਕੂਲ ਬਟਾਲਾ ਵਿਖੇ ਅਤੇ ਜਿਮਨਾਸਟਿਕ ਅੰਡਰ 14, 17, 21, 21-40 ਦੇ ਟਰਾਇਲ  ਮਿਤੀ 9 ਅਕਤੂਬਰ 2022 ਨੂੰ ਸਵੇਰੇ 9:00 ਵਜੇ ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਹੋਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਆਪਣਾ ਜਨਮ ਸਰਟੀਫਿਕੇਟ, ਅਧਾਰ ਕਾਰਡ ਅਤੇ ਸਕੂਲ ਦਾ ਸਰਟੀਫਿਕੇਟ ਨਾਲ ਲੈ ਕੇ ਜਰੂਰ ਆਉਣ। ਉਨ੍ਹਾਂ ਦੱਸਿਆ ਕਿ ਉਪਰੋਕਤ ਮਿਤੀਆਂ ਅਤੇ ਸਮੇਂ ਤੋਂ ਇਲਾਵਾ ਕਿਸੇ ਵੀ ਖਿਡਾਰੀ ਦੇ ਟਰਾਇਲ ਨਹੀਂ ਲਏ ਜਾਣਗੇ।

LEAVE A REPLY

Please enter your comment!
Please enter your name here