ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ‘ਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰੇ ਸਰਕਾਰ: ਜੀਟੀਯੂ ਪੰਜਾਬ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਨੋਟੀਫਿਕੇਸ਼ਨ ਦਾ ਜਿੱਥੇ ਸਵਾਗਤ ਕੀਤਾ ਹੈ ਉੱਥੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰੇ ਸਰਕਾਰ ।ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਬੀਰ ਤਲਵਾੜਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਅਹਿਮ ਮੁੱਦੇ ਤੇ ਕੋਈ ਕਾਰਵਾਈ ਦੀਵਾਲੀ ਤੱਕ ਨਾ ਹੋਈ ਤਾਂ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ 30 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਵਿਸ਼ਾਲ ਰੋਸ ਰੈਲੀ ਕਰਨਗੇ ।ਜਥੇਬੰਦੀ ਦੇ ਮੁੱਖ ਸਲਾਹਕਾਰ ਸੁਨੀਲ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਲੈਕਚਰਾਰ ਅਮਰ ਸਿੰਘ ਅਤੇ ਪ੍ਰਿਤਪਾਲ ਸਿੰਘ ਚੌਟਾਲਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕ ਇੱਕ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰਨਾ ਚਾਹੀਦਾ ਹੈ ।

Advertisements

ਇਸ ਮੌਕੇ ਜ਼ਿਲ੍ਹਾ ਜੁਆਇੰਟ ਸਕੱਤਰ ਵਿਕਾਸ ਸ਼ਰਮਾ ,ਪ੍ਰੈੱਸ ਸਕੱਤਰ ਵਰਿੰਦਰ ਸਿੰਘ ,ਪ੍ਰਚਾਰ ਸਕੱਤਰ ਅਰਵਿੰਦਰ ਮਾਹਿਲਪੁਰ ਅਤੇ ਜਥੇਬੰਦਕ ਸਕੱਤਰ ਲੈਕਚਰਾਰ ਹਰਵਿੰਦਰ ਸਿੰਘ ਵੱਲੋਂ ਸਰਕਾਰ ਤੋਂ ਮੰਗ ਕੀਤੀ ਕਿ 2018 ਦੇ ਸਰਵਿਸ ਰੂਲਾਂ ਵਿਚ ਸੋਧ ਕਰਕੇ ਵਿਭਾਗੀ ਟੈਸਟ ਦੀ ਬੇਲੋੜੀ ਸ਼ਰਤ ਖ਼ਤਮ ਕੀਤੀ ਜਾਵੇ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਇੱਕੋ ਨਿਸ਼ਚਿਤ ਮਿਤੀ ਨੂੰ ਕੀਤੀਆਂ ਜਾਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਪ੍ਰਾਪਤ ਡਿਗਰੀਆਂ ਵਾਲੇ ਅਧਿਆਪਕ ਜੋ ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਨਾ ਹੋਣ ਦਾ ਸੰਤਾਪ ਭੋਗ ਰਹੇ ਹਨ ਨੂੰ ਵੀ ਤੁਰੰਤ ਰੈਗੂਲਰ ਕੀਤਾ ਜਾਵੇ ।ਜਥੇਬੰਦੀ ਦੇ ਸੀਨੀਅਰ ਆਗੂ ਸ਼ਾਮ ਸੁੰਦਰ ਕਪੂਰ, ਜਸਵੰਤ ਮੁਕੇਰੀਆਂ ਅਤੇ ਨਰਿੰਦਰ ਸਿੰਘ ਅਜਨੋਹਾ ਵੱਲੋਂ ਪੰਜਾਬ ਚ ਅਨੇਕਾਂ ਖਾਲੀ ਪਈਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਬਲਾਕ ਸਿੱਖਿਆ ਅਫ਼ਸਰਾਂ ਅਤੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਭਰਨ ਦੀ ਮੰਗ ਕੀਤੀ ।ਇਸ ਮੌਕੇ ਵਰਿੰਦਰ ਵਿੱਕੀ , ਸੰਜੀਵ ਧੂਤ, ਅਨੁਪਮ ਰਤਨ , ਦਵਿੰਦਰ ਸਿੰਘ ਟਾਂਡਾ, ਸਰਬਜੀਤ ਸਿੰਘ, ਨਰਿੰਦਰ ਮੰਗਲ ,ਗੁਰਚਰਨ ਸਿੰਘ ਟਾਂਡਾ ,ਰਜੇਸ਼ ਅਰੋੜਾ ,ਜਸਵਿੰਦਰ ਬੁੱਲੋਵਾਲ ਰਾਜ ਕੁਮਾਰ ਸੰਦੀਪ ਸ਼ਰਮਾ ਰਣਵੀਰ ਸਿੰਘ ,ਸਤਵਿੰਦਰ ਸਿੰਘ ਮਾਹਿਲਪੁਰ,ਸ਼ਸ਼ੀਕਾਂਤ ਗੜ੍ਹਸ਼ੰਕਰ ,ਕੇਸ਼ਵ ਖੇਪੜ,ਸ਼ਸ਼ੀਕਾਂਤ ਤਲਵਾੜਾ, ਮਨਜੀਤ ਸਿੰਘ ਮੁਕੇਰੀਆਂ, ਬਲਜੀਤ ਕੌਸ਼ਲ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here