ਪਿੰਡ ਔਡਰਾ ਦੇ ਰੋਬਿਨ ਨੇ ਖੁਦ ਰਚੀ ਸੀ ਕਿੱਡਨੈਪ ਦੀ ਸਾਜਿਸ਼, ਦੋਸਤਾਂ ਸਮੇਤ ਕਾਬੂ

ਦਸੂਹਾ (ਦ ਸਟੈਲਰ ਨਿਊਜ਼)। ਬਿਤੇਂ ਦਿਨੀਂ ਥਾਣਾ ਦਸੂਹਾ ਦੇ ਅਧੀਨ ਆਉਦੇ ਪਿੰਡ ਔਡਰਾ ਨੇ ਨੌਜ਼ਵਾਨ ਰੋਬਿਨ ਸਿੰਘ ਨੇ ਖੁਦ ਨੂੰ ਕਿੱਡਨੈਪ ਕਰਨ ਦੀ ਸਾਜ਼ਿਸ਼ ਰਚੀ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਜਾਂਚ ਕਰਨ ਤੇ ਉਸਨੂੰ ਮੋਹਾਲੀ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਰੋਬਿਨ 2019 ਵਿੱਚ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਪੜ੍ਹਦਾ ਸੀ ਜਿੱਥੇ ਉਸਨੂੰ ਅਨੁਸ਼ਾਸਨਹੀਣਤਾ ਹਰਕਤ ਦੇ ਕਾਰਣ ਕਾਲਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਜਿਸਤੇ ਕਾਰਣ ਰੋਬਿਨ ਦਾ ਪਰਿਵਾਰ ਉਸਨੂੰ ਘਰ ਤੋਂ ਬਾਹਰ ਨਿਕਲਣ ਤੋਂ ਮਨਾਂ ਕਰਦਾ ਸੀ।

Advertisements

ਜਿਸਦੇ ਕਾਰਣ ਰੋਬਿਨ ਨੇ 7 ਅਕਤੂਬਰ ਨੂੰ ਆਪਣੇ ਦੋਸਤਾਂ ਨਾਲ ਮਿਲਕੇ ਖੁਦ ਨੂੰ ਕਿੱਡਨੈਪ ਕਰਨ ਦੀ ਸ਼ਾਜ਼ਿਸ਼ ਰਚੀ। ਜਿਸਤੋਂ ਬਾਅਦ ਰੋਬਿਨ ਨੇ ਆਪਣੇ ਛੋਟੇ ਭਰਾ ਗੁਰਵਿੰਦਰ ਨੂੰ ਫੋਨ ਤੇ ਆਪਣੇ ਅਗਵਾ ਹੋਣ ਦੀ ਖਬਰ ਦਿੱਤੀ। ਪੁਲਿਸ ਨੇ ਰੋਬਿਨ ਦੇ ਨਾਲ-ਨਾਲ ਰੋਹਿਤ ਅਤੇ ਕਰਣ ਤੇ ਵੀ ਮਾਮਲਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here